2 ਬੱਚਿਆਂ ਸਮੇਤ ਪਰਿਵਾਰ ਦੇ 4 ਜੀਆਂ ਦਾ ਬੇਰਹਿਮੀ ਨਾਲ ਕੀਤਾ ਕਤਲ

05/23/2023 2:37:41 PM

ਭੁਵਨੇਸ਼ਵਰ (ਵਾਰਤਾ)- ਓਡੀਸ਼ਾ 'ਚ ਬਰਗੜ੍ਹ ਜ਼ਿਲ੍ਹੇ ਦੇ ਝਿਕੀਝੀਕੀ ਪਿੰਡ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ 2 ਬੱਚਿਆਂ ਸਮੇਤ ਇਕ ਹੀ ਪਰਿਵਾਰ ਦੇ 4 ਮੈਂਬਰਾਂ ਦਾ ਉਨ੍ਹਾਂ ਦੇ ਰਿਸ਼ਤੇਦਾਰ ਨੇ ਲੋਹੇ ਦੀ ਛੜ ਨਾਲ ਕਤਲ ਕਰ ਦਿੱਤਾ। ਪੁਲਸ ਸੂਤਰਾਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਗੁਰੂਦੇਵ ਬਾਗ਼, ਉਨ੍ਹਾਂ ਦੀ ਪਤਨੀ ਸਿਬਾਗਰੀ ਬਾਗ਼, ਉਨ੍ਹਾਂ ਦੇ ਪੁੱਤਰ ਚੂੜਾਮਾਈ (15) ਅਤੇ ਧੀ ਸ਼੍ਰਾਵਨੀ (10) ਵਜੋਂ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਦੋਸ਼ੀ ਅਤੇ ਪੀੜਤ ਲੰਮੇ ਸਮੇਂ ਤੋਂ ਇਕ ਜ਼ਮੀਨ ਦੇ ਟੁਕੜੇ ਨੂੰ ਲੈ ਕੇ ਆਪਸ 'ਚ ਝਗੜਾ ਚੱਲ ਰਿਹਾ ਸੀ। ਦੋਸ਼ੀ ਸੋਮਵਾਰ ਰਾਤ ਮ੍ਰਿਤਕ ਦੇ ਘਰ 'ਚ ਵੜਿਆ ਅਤੇ ਚਾਰਾਂ 'ਤੇ ਲੋਹੇ ਦੀ ਛੜ ਨਾਲ ਵਾਰ ਕਰ ਦਿੱਤਾ, ਜਿਸ ਨਾਲ ਚਾਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਦੋਸ਼ੀ ਨੂੰ ਹਿਰਾਸਤ 'ਚ ਲੈ ਲਿਆ।


DIsha

Content Editor

Related News