ਰਾਮ ਮੰਦਰ ਦੀ ਬੁਨਿਆਦ ਲਈ ਖੁਦਾਈ ਦਾ ਕੰਮ ਸ਼ੁਰੂ, 24 ਘੰਟੇ ''ਚ ਹੋ ਜਾਵੇਗਾ ਇੱਕ ਥੰਮ ਤਿਆਰ

09/12/2020 1:40:40 AM

ਅਯੁੱਧਿਆ - ਰਾਮ ਜਨਮ ਭੂਮੀ ਮੰਦਰ ਟੈਸਟ ਪਾਇਲਿੰਗ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਦੇ ਤਹਿਤ ਰਾਮ ਜਨਮ ਭੂਮੀ ਮੰਦਰ ਲਈ ਇੱਕ ਥੰਮ ਦਾ ਨਿਰਮਾਣ ਹੋਵੇਗਾ। ਰਾਮ ਮੰਦਰ ਦੇ ਇੱਕ ਥੰਮ ਦਾ ਨਿਰਮਾਣ 24 ਘੰਟੇ 'ਚ ਹੋ ਜਾਵੇਗਾ। ਇੱਕ ਥੰਮ ਦਾ ਨਿਰਮਾਣ ਕਰ ਉਸ ਦੀ ਗੁਣਵੱਤਾ ਅਤੇ ਭਾਰ ਸਮਰੱਥਾ ਦਾ ਪ੍ਰੀਖਣ ਕੀਤਾ ਜਾਵੇਗਾ। ਪ੍ਰੀਖਣ 'ਚ ਇੱਕ ਮਹੀਨਾ ਦੇ ਸਮਾਂ ਲੱਗੇਗਾ। ਪ੍ਰੀਖਣ ਤੋਂ ਬਾਅਦ 1199 ਹੋਰ ਥੰਮਾਂ ਦਾ ਕੰਮ 15 ਅਕਤੂਬਰ ਤੋਂ ਬਾਅਦ ਸ਼ੁਰੂ ਹੋਵੇਗਾ। ਬੁਨਿਆਦ ਦੀ ਖੁਦਾਈ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਮਸ਼ੀਨਾਂ ਦੀ ਪੂਜਾ ਕੀਤੀ ਗਈ।

ਰਾਮ ਮੰਦਰ ਨਿਰਮਾਣ ਲਈ ਬੇਸ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ। 1200 ਖੰਭਾਂ 'ਤੇ ਰਾਮ ਮੰਦਰ ਦਾ ਨਿਰਮਾਣ ਹੋਵੇਗਾ। ਰਿੰਗ ਮਸ਼ੀਨ ਦੇ ਜ਼ਰੀਏ ਅੱਜ ਪਹਿਲੀ ਖੁਦਾਈ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਨੀਂਹ ਦੀ 1200 ਪਾਇਲਿੰਗ 'ਚ ਪਹਿਲਾਂ ਇੱਕ ਪਾਇਲ (ਖੂਹ ਦੇ ਆਕਾਰ ਦਾ ਥੰਮ) ਫਾਉਂਡੇਸ਼ਨ ਬਣਾ ਕੇ 15 ਅਕਤੂਬਰ ਤੱਕ ਟੈਸਟਿੰਗ ਦਾ ਲਕਸ਼ ਹੈ। ਦਰਅਸਲ ਮੰਗਲਵਾਰ ਨੂੰ ਰਾਮ ਮੰਦਰ ਨਿਰਮਾਣ ਕਮੇਟੀ ਦੇ ਪ੍ਰਧਾਨ ਰਿਟਾਇਰਡ ਆਈ.ਏ.ਐੱਸ. ਨਰਪੇਂਦਰ ਮਿਸ਼ਰਾ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਅਤੇ ਐੱਲ.ਐਂਡ.ਟੀ. ਦੇ ਪ੍ਰਾਜੈਕਟ ਪ੍ਰਬੰਧਕ ਵਰਜੇਸ਼ ਕੁਮਾਰ ਸਿੰਘ ਦੀ ਟੀਮ ਦੇ ਨਾਲ ਬੈਠਕ ਕੀਤੀ ਸੀ।

ਉਨ੍ਹਾਂ ਦੱਸਿਆ ਸੀ ਕਿ 60 ਮੀਟਰ (200 ਫੁੱਟ) ਡੂੰਘਾਈ ਤੱਕ ਰਾਮ ਮੰਦਰ ਦਾ ਪਾਇਲਿੰਗ ਫਾਉਂਡੇਸ਼ਨ ਹੋਵੇਗਾ। 1200 ਪਾਇਲਿੰਗ ਸੀਮੇਂਟ, ਮੋਰੰਗ ਅਤੇ ਬਜ਼ਰੀ ਨਾਲ ਤਿਆਰ ਹੋਵੇਗੀ। ਇਹ ਸਮੁੰਦਰ ਜਾਂ ਨਦੀ 'ਚ ਪੁੱਲ ਦੇ ਫਾਉਂਡੇਸ਼ਨ ਵਰਗਾ ਹੋਵੇਗਾ ਪਰ ਇਸ 'ਚ ਸਟੀਲ ਦਾ ਇਸਤੇਮਾਲ ਨਹੀਂ ਹੋਵੇਗਾ। ਖੂਹ ਦੇ ਆਕਾਰ ਵਰਗਾ ਗੋਲਾਕਾਰ ਸੀਮੇਂਟ, ਮੋਰੰਗ ਅਤੇ ਬਜ਼ਰੀ ਨਾਲ ਹੀ ਪਾਇਲ ਤਿਆਰ ਕੀਤੀ ਜਾਵੇਗੀ।


Inder Prajapati

Content Editor

Related News