ਵ੍ਹੀਲਚੇਅਰ 'ਤੇ ਰਾਜ ਸਭਾ ਪੁੱਜੇ ਸਾਬਕਾ PM ਮਨਮੋਹਨ ਸਿੰਘ, ਭਾਜਪਾ-ਕਾਂਗਰਸ 'ਚ ਛਿੜੀ ਜ਼ੁਬਾਨੀ ਜੰਗ

Tuesday, Aug 08, 2023 - 05:42 PM (IST)

ਵ੍ਹੀਲਚੇਅਰ 'ਤੇ ਰਾਜ ਸਭਾ ਪੁੱਜੇ ਸਾਬਕਾ PM ਮਨਮੋਹਨ ਸਿੰਘ, ਭਾਜਪਾ-ਕਾਂਗਰਸ 'ਚ ਛਿੜੀ ਜ਼ੁਬਾਨੀ ਜੰਗ

ਨਵੀਂ ਦਿੱਲੀ- ਸੋਮਵਾਰ ਨੂੰ ਰਾਜ ਸਭਾ 'ਚ ਦਿੱਲੀ ਸੇਵਾ ਬਿੱਲ ਪੇਸ਼ ਹੋਇਆ। ਰਾਤ 10 ਵਜੇ ਇਸ 'ਤੇ ਵੋਟਿੰਗ ਹੋਈ। ਵੋਟ ਕਰਨ ਲਈ ਕਾਂਗਰਸ ਵਲੋਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੀ ਸਦਨ ਪਹੁੰਚੇ। ਖ਼ਰਾਬ ਸਿਹਤ ਕਾਰਨ ਉਹ ਵ੍ਹੀਲਚੇਅਰ 'ਤੇ ਬੈਠ ਕੇ ਆਏ ਸਨ। ਕਾਂਗਰਸ ਨੇ ਇਸ ਮੌਕੇ ਪ੍ਰਧਾਨ ਮੰਤਰੀ 'ਤੇ ਨਿਸ਼ਾਨਾ ਵਿੰਨ੍ਹਿਆ। ਪਾਰਟੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਮਨਮੋਹਨ ਸਿੰਘ ਦੀ ਤਸਵੀਰ ਨਾਲ ਪੀ.ਐੱਮ. ਮੋਦੀ ਦੀ ਤਸਵੀਰ ਪੋਸਟ ਕੀਤੀ। ਉਸ ਨੂੰ ਕੈਪਸ਼ਨ ਦਿੱਤਾ- ਇੰਟੀਗ੍ਰਿਟੀ ਅਤੇ ਐਸਕੇਪ ਯਾਨੀ ਈਮਾਨਦਾਰੀ ਬਨਾਮ ਭਗੌੜਾਪਨ।

PunjabKesari

ਇਹ ਵੀ ਪੜ੍ਹੋ : ਵੱਡੀ ਖ਼ਬਰ : ਦਿੱਲੀ ਸੇਵਾ ਬਿੱਲ ਰਾਜ ਸਭਾ ’ਚ ਵੀ ਹੋਇਆ ਪਾਸ, ਪੱਖ ’ਚ 131 ਤੇ ਵਿਰੋਧ ’ਚ ਪਈਆਂ 102 ਵੋਟਾਂ

ਭਾਜਪਾ ਨੇ ਵੀ ਮਨਮੋਹਨ ਸਿੰਘ ਦੀ ਤਸਵੀਰ ਸ਼ੇਅਰ ਕੀਤੀ। ਇਸ 'ਚ ਪਾਰਟੀ ਨੇ ਲਿਖਿਆ ਕਿ ਇਹ ਕਾਂਗਰਸ ਦੀ ਸਨਕ ਹੈ, ਜੋ ਸਿਹਤ ਦੀ ਅਜਿਹੀ ਸਥਿਤੀ 'ਚ ਵੀ ਇਕ ਸਾਬਕਾ ਪ੍ਰਧਾਨ ਮੰਤਰੀ ਨੂੰ ਦੇਰ ਰਾਤ ਵ੍ਹੀਲਚੇਅਰ 'ਤੇ ਬਿਠਾ ਕੇ ਰੱਖਿਆ, ਉਹ ਵੀ ਸਿਰਫ਼ ਆਪਣਾ ਬੇਈਮਾਨ ਗਠਜੋੜ ਜ਼ਿੰਦਾ ਰੱਖਣ ਲਈ। ਦੱਸਣਯੋਗ ਹੈ ਕਿ ਦਿੱਲੀ ਸੇਵਾ ਬਿੱਲ 'ਤੇ ਰਾਜ ਸਭਾ 'ਚ ਸੋਮਵਾਰ ਨੂੰ ਕਾਫ਼ੀ ਹੰਗਾਮਾ ਹੋਇਆ। ਦਿੱਲੀ ਸੇਵਾ ਬਿੱਲ ਦੇ ਪੱਖ ’ਚ 131 ਵੋਟਾਂ ਪਈਆਂ, ਜਦਕਿ ਵਿਰੋਧੀ ਸੰਸਦ ਮੈਂਬਰਾਂ ਵੱਲੋਂ ਇਸ ਦੇ ਖਿਲਾਫ ਸਿਰਫ 102 ਵੋਟਾਂ ਪਈਆਂ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News