ਮੱਧ ਪ੍ਰਦੇਸ਼ ਦੇ ਸਾਬਕਾ ਮੰਤਰੀ ਸ਼ਿਵਨਾਰਾਇਣ ਮੀਨਾ ਦਾ ਦਿਹਾਂਤ

Wednesday, Jun 12, 2019 - 02:01 PM (IST)

ਮੱਧ ਪ੍ਰਦੇਸ਼ ਦੇ ਸਾਬਕਾ ਮੰਤਰੀ ਸ਼ਿਵਨਾਰਾਇਣ ਮੀਨਾ ਦਾ ਦਿਹਾਂਤ

ਗੁਨਾ/ਰੁਦਰਪ੍ਰਯਾਗ— ਮੱਧ ਪ੍ਰਦੇਸ਼ ਦੇ ਸਾਬਕਾ ਮੰਤਰੀ ਅਤੇ ਗੁਨਾ ਜ਼ਿਲੇ ਦੇ ਚਾਚੌੜਾ ਵਿਧਾਨ ਸਭਾ ਤੋਂ 4 ਵਾਰ ਵਿਧਾਇਕ ਰਹਿ ਚੁੱਕੇ ਸ਼ਿਵਨਾਰਾਇਣ ਮੀਨਾ ਦਾ ਦਿਹਾਂਤ ਹੋ ਗਿਆ। ਉੱਤਰਾਖੰਡ ਦੇ ਰੁਦਰਪ੍ਰਯਾਗ 'ਚ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਉਹ ਕੇਦਾਰਨਾਥ ਮੰਦਰ ਦੇ ਦਰਸ਼ਨਾਂ ਲਈ ਗਏ ਸਨ, ਜਿੱਥੇ ਰਸਤੇ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ।

ਉਨ੍ਹਾਂ ਦੀ ਮ੍ਰਿਤਕ ਦੇਹ ਅੱਜ ਚਾਚੌੜਾ ਲਿਆਂਦੀ ਜਾਵੇਗੀ ਅਤੇ ਕੱਲ ਪਿੰਡ ਕੀਤਾਖੇੜੀ ਵਿਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅੰਤਿਮ ਸੰਸਕਾਰਵਿਚ ਮੁੱਖ ਮੰਤਰੀ ਕਮਲਨਾਥ, ਸਾਬਕਾ ਮੱਖ ਮੰਤਰੀ ਦਿਗਵਿਜੇ ਸਿੰਘ, ਮੰਤਰੀ ਜਯਵਰਧਨ ਸਿੰਘ, ਪ੍ਰਿਅਵਰਤ ਸਿੰਘ ਸਮੇਤ ਕਈ ਹੋਰ ਲੋਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।


author

Tanu

Content Editor

Related News