ਸਾਬਕਾ ਮੰਤਰੀ ਬਾਲੇਂਦੁ ਸ਼ੁਕਲ ਭਾਜਪਾ ਛੱਡ ਕੇ ਕਾਂਗਰਸ ''ਚ ਸ਼ਾਮਲ
Sunday, Jun 07, 2020 - 12:35 AM (IST)
ਭੋਪਾਲ - ਮੱਧ ਪ੍ਰਦੇਸ਼ ਦੀ ਕਾਂਗਰਸ ਸਰਕਾਰ ਵਿਚ ਮੰਤਰੀ ਰਹੇ ਬਜ਼ੁਰਗ ਨੇਤਾ ਬਾਲੇਂਦੁ ਸ਼ੁਕਲ 12 ਸਾਲ ਬਹੁਜਨ ਸਮਾਜ ਪਾਰਟੀ ਅਤੇ ਭਾਜਪਾ ਵਿਚ ਰਹਿਣ ਤੋਂ ਬਾਅਦ ਫਿਰ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ। ਉਹ ਮਾਧਵ ਰਾਓ ਸਿੰਧੀਆ ਦੇ ਬਾਲ ਮਿੱਤਰ ਹਨ।
ਸ਼ੁਕਲ ਦੇ ਨਾਲ ਸਮਾਜਵਾਦੀ ਪਾਰਟੀ ਤੋਂ ਵਿਧਾਨ ਸਭਾ ਚੋਣਾਂ ਲੱੜੇ ਰਿਟਾਇਰਡ ਡੀ. ਐਸ. ਪੀ. ਸੁਰੇਸ਼ ਸਿੰਘ ਵੀ ਕਾਂਗਰਸ ਵਿਚ ਸ਼ਾਮਲ ਹੋਏ। ਦੋਹਾਂ ਨੇਤਾਵਾਂ ਨੇ ਪਾਰਟੀ ਵਿਚ ਸ਼ਾਮਲ ਹੋਣ ਦਾ ਮੌਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਕਮਲ ਨਾਥ ਦੇ ਸਰਕਾਰੀ ਨਿਵਾਸ 'ਤੇ ਹਾਸਲ ਕੀਤਾ। ਮਾਧਵ ਰਾਓ ਸਿੰਧੀਆ ਦੇ ਦਿਹਾਂਤ ਤੋਂ ਬਾਅਦ ਬਾਲੇਂਦੁ ਸ਼ੁਕਲ ਦੇ ਜੋਤੀਰਾਦਿੱਤਿਆ ਸਿੰਧੀਆ ਨਾਲ ਸਬੰਧ ਠੀਕ ਨਹੀਂ ਰਹੇ। ਸਿੰਧੀਆ ਕਾਰਨ ਉਨ੍ਹਾਂ ਨੇ ਕਾਂਗਰਸ ਛੱਡੀ ਅਤੇ 2008 ਵਿਧਾਨ ਸਭਾ ਚੋਣਾਂ ਵਿਚ ਬਹੁਜਨ ਸਮਾਜ ਪਾਰਟੀ ਤੋਂ ਚੋਣਾਂ ਲੱੜੀਆਂ, ਪਰ ਉਹ ਹਾਰ ਗਏ।