ਮਹਾਰਾਸ਼ਟਰ ਦੀ ਪਹਿਲੀ ਚੋਣ ਕਮਿਸ਼ਨਰ ਦੀ ਕੋਰੋਨਾ ਨਾਲ ਮੌਤ

07/16/2020 4:07:01 PM

ਮੁੰਬਈ (ਭਾਸ਼ਾ)— ਮਹਾਰਾਸ਼ਟਰ ਦੀ ਪਹਿਲੀ ਚੋਣ ਕਮਿਸ਼ਨਰ ਨੀਲਾ ਸੱਤਿਆਨਾਰਾਇਣ ਦੀ ਕੋਰੋਨਾ ਵਾਇਰਸ ਤੋਂ ਪਾਜ਼ੇਟਿਵ ਹੋਣ ਮਗਰੋਂ ਵੀਰਵਾਰ ਸਵੇਰ ਮੌਤ ਹੋ ਗਈ। ਉਹ 72 ਸਾਲ ਦੀ ਸੀ। ਉਪ ਨਗਰੀ ਅੰਧੇਰੀ ਵਿਚ ਸੇਵਨ ਹਿੱਲਜ਼ ਹਸਪਤਾਲ ਦੇ ਡੀਨ ਬਾਲਕ੍ਰਿਸ਼ਨ ਅਡਸੁਲ ਨੇ ਦੱਸਿਆ ਕਿ ਉਨ੍ਹਾਂ ਨੇ ਸਵੇਰੇ ਕਰੀਬ 4 ਵਜੇ ਦਮ ਤੋੜਿਆ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਪਤੀ ਅਤੇ ਬੇਟੇ ਦਾ ਵੀ ਹਸਪਤਾਲ ਵਿਚ ਕੋਰੋਨਾ ਦਾ ਇਲਾਜ ਜਾਰੀ ਹੈ। ਸੱਤਿਆਨਾਰਾਇਣ 1972 ਬੈਂਚ ਦੀ ਆਈ. ਏ. ਐੱਸ. ਅਧਿਕਾਰੀ ਅਤੇ ਸੂਬੇ ਦੀ ਪਹਿਲੀ ਬੀਬੀ ਚੋਣ ਕਮਿਸ਼ਨਰ ਸੀ। 

ਸੱਤਿਆਨਾਰਾਇਣ 2009 ਵਿਚ ਸੂਬੇ ਦੇ ਮਾਲੀਆ ਵਿਭਾਗ ਦੀ ਐਡੀਸ਼ਨਲ ਮੁੱਖ ਸਕੱਤਰ ਦੇ ਰੂਪ ਵਿਚ ਸੇਵਾ ਮੁਕਤ ਹੋਈ। ਇਸ ਤੋਂ ਬਾਅਦ 2009 ਤੋਂ 2014 ਤੱਕ ਉਨ੍ਹਾਂ ਨੇ ਸੂਬੇ ਦੇ ਚੋਣ ਕਮਿਸ਼ਨਰ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਦਿੱਤੀਆਂ। ਉਨ੍ਹਾਂ ਨੇ ਕਈ ਕਿਤਾਬਾਂ ਲਿਖੀਆਂ ਅਤੇ ਉਹ ਗਾਇਕਾ ਵੀ ਸੀ। ਮੁੱਖ ਮੰਤਰੀ ਊਧਵ ਠਾਕਰੇ, ਰਾਕਾਂਪਾ ਮੁਖੀ ਸ਼ਰਦ ਪਵਾਰ ਸਮੇਤ ਕਈ ਰਾਜ ਨੇਤਾਵਾਂ ਨੇ ਉਨ੍ਹਾਂ ਦੇ ਦਿਹਾਂਤ 'ਤੇ ਸੋਗ ਪ੍ਰਗਟਾਇਆ। ਠਾਕਰੇ ਨੇ ਕਿਹਾ ਕਿ ਇਕ ਨੌਕਰਸ਼ਾਹ ਦੇ ਰੂਪ ਵਿਚ ਆਪਣੇ ਜ਼ਿੰਮੇਵਾਰੀ ਤੋਂ ਇਲਾਵਾ ਉਨ੍ਹਾਂ ਨੇ ਸਾਹਿਤ ਦੇ ਖੇਤਰ ਵਿਚ ਵੀ ਆਪਣੇ ਲਈ ਇਕ ਥਾਂ ਬਣਾਈ। ਠਾਕਰੇ ਨੇ ਚੋਣ ਕਮਿਸ਼ਨਰ ਦੇ ਰੂਪ ਵਿਚ ਉਨ੍ਹਾਂ ਦੇ ਕਾਰਜਕਾਲ ਦੀ ਪ੍ਰਸ਼ੰਸਾ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਕਮਿਸ਼ਨ ਨੂੰ ਲੋਕਾਂ ਲਈ ਹੋਰ ਬਿਹਤਰ ਬਣਾਇਆ।


Tanu

Content Editor

Related News