ਦਿੱਲੀ 'ਚ ਭਾਜਪਾ ਦੇ ਸਾਬਕਾ ਪ੍ਰਧਾਨ ਮਾਂਗੇਰਾਮ ਗਰਗ ਦਾ ਦਿਹਾਂਤ

07/21/2019 9:25:42 AM

ਨਵੀਂ ਦਿੱਲੀ—ਦਿੱਲੀ 'ਚ ਭਾਜਪਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਵਿਧਾਇਕ ਮਾਂਗੇਰਾਮ ਗਰਗ ਦਾ ਅੱਜ ਸਵੇਰਸਾਰ ਦਿਹਾਂਤ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਉਹ ਕਾਫੀ ਦਿਨਾਂ ਤੋਂ ਬੀਮਾਰ ਸੀ ਅਤੇ ਉੱਤਰੀ ਦਿੱਲੀ ਦੇ ਐਕਸ਼ਨ ਬਾਲਾਜੀ ਹਸਪਤਾਲ 'ਚ ਭਰਤੀ ਸੀ, ਜਿੱਥੇ ਅੱਜ ਸਵੇਰ 7.30 ਵਜੇ ਉਨ੍ਹਾਂ ਨੇ ਆਖਰੀ ਸਾਹ ਲਿਆ। ਉਨ੍ਹਾਂ ਦੇ ਪਰਿਵਾਰ 'ਚ 5 ਬੇਟੇ ਅਤੇ 1 ਬੇਟੀ ਹੈ। ਉਹ ਧਰਮ ਯਾਤਰਾ ਮਹਾਸੰਘ  ਦੇ ਰਾਸ਼ਟਰੀ ਪ੍ਰਧਾਨ ਵੀ ਸੀ।

PunjabKesari

ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੀ ਚੁਣਾਂਵੀ ਰਣਨੀਤੀ ਬਣਾਉਣ ਅਤੇ ਚੋਣ ਪ੍ਰਚਾਰ ਨੂੰ ਅੱਗੇ ਵਧਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਭਾਜਪਾ ਦੇ ਨੇਤਾਵਾਂ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਸੀ। ਜ਼ਿੰਮੇਵਾਰੀ ਪਾਉਣ ਵਾਲੇ ਨੇਤਾਵਾਂ 'ਚ ਮਾਂਗੇ ਰਾਮ ਗਰਗ ਦਾ ਨਾਂ ਵੀ ਸ਼ਾਮਲ ਸੀ। ਜ਼ਿਕਰਯੋਗ ਹੈ ਕਿ ਕਿਸੇ ਸਮੇਂ ਹਲਵਾਈ ਰਹੇ ਮਾਂਗੇ ਰਾਮ ਗਰਗ ਨੇ 2003 ਦੇ ਦਿੱਲੀ ਵਿਧਾਨ ਸਭਾ 'ਚ ਪਹਿਲੀ ਵਾਰ ਜਿੱਤ ਦਰਜ ਕੀਤੀ ਸੀ ਅਤੇ ਵਿਧਾਇਕ ਵੀ ਬਣੇ ਸੀ। ਲੋਕ ਸਭਾ ਚੋਣਾਂ 2019 ਦੌਰਾਨ ਦਿੱਲੀ 'ਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਖਿਲਾਫ ਭਾਜਪਾ ਨੂੰ ਮਜ਼ਬੂਤ ਕਰਨ ਲਈ ਮਾਂਗੇ ਰਾਮ ਗਰਗ ਨੂੰ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਸੀ।


Iqbalkaur

Content Editor

Related News