ਹਿੰਦੂਆਂ ਦੇ ਘਰ ''ਤੇ ਹੋਏ ਹਮਲੇ ਦੀ ਬੰਗਲਾਦੇਸ਼ ਦੇ ਸਾਬਕਾ ਕਪਤਾਨ ਨੇ ਕੀਤੀ ਨਿੰਦਾ, ਬੋਲੇ ਇਹ ਦੇਸ਼ ਦੀ ਹਾਰ
Tuesday, Oct 19, 2021 - 09:33 PM (IST)
ਨਵੀਂ ਦਿੱਲੀ - ਬੰਗਲਾਦੇਸ਼ ਵਿੱਚ ਹਿੰਦੂ ਸਮੁਦਾਏ ਖ਼ਿਲਾਫ਼ ਲਗਾਤਾਰ ਹੋ ਰਹੀ ਹਿੰਸਾ ਕਾਰਨ ਸਥਿਤੀ ਤਣਾਅਪੂਰਨ ਹੋ ਗਈ ਹੈ। ਇਸ ਵਿੱਚ ਬੰਗਲਾਦੇਸ਼ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਸ਼ਰਫੇ ਮੁਰਤਜਾ ਨੇ ਇਨ੍ਹਾਂ ਘਟਨਾਵਾਂ ਦੀ ਸਖ਼ਤ ਨਿੰਦਾ ਕੀਤੀ ਹੈ। ਮਸ਼ਰਫੇ ਮੁਰਤਜਾ ਨੇ ਕਿਹਾ ਕਿ ਐਤਵਾਰ ਨੂੰ ਸਾਡੀ ਦੋ ਹਾਰ ਹੋਈ ਹੈ, ਇੱਕ ਕ੍ਰਿਕਟ ਦੇ ਮੈਦਾਨ 'ਤੇ ਅਤੇ ਦੂਜੀ ਪੂਰੇ ਦੇਸ਼ ਦੀ ਹਾਰ ਹੋਈ ਹੈ।
ਆਪਣੇ ਫੇਸਬੁੱਕ ਪੋਸਟ ਵਿੱਚ ਮਸ਼ਰਫੇ ਮੁਰਤਜਾ ਨੇ ਹਿੰਦੂ ਸਮੁਦਾਏ 'ਤੇ ਲਗਾਤਾਰ ਹੋ ਰਹੇ ਹਮਲਿਆਂ ਦੀ ਨਿੰਦਾ ਕੀਤੀ। ਮਸ਼ਰਫੇ ਨੇ ਲਿਖਿਆ ਕਿ ਅਸੀਂ ਐਤਵਾਰ ਨੂੰ ਦੋ ਹਾਰ ਵੇਖੀ, ਪਹਿਲੀ ਕ੍ਰਿਕਟ ਟੀਮ ਦੀ ਹਾਰ ਜਿਸ ਨੇ ਮੈਨੂੰ ਠੇਸ ਪਹੁੰਚਾਈ ਅਤੇ ਦੂਜੀ ਹਾਰ ਪੂਰੇ ਦੇਸ਼ ਦੀ ਹੈ ਜਿਸ ਨੇ ਦਿਲ ਤੋੜ ਦਿੱਤਾ।
ਇਹ ਵੀ ਪੜ੍ਹੋ - ਬਿਨਾਂ ਪ੍ਰਦੂਸ਼ਣ ਸਰਟੀਫਿਕੇਟ ਦੇ ਪੈਟਰੋਲ ਪੰਪ ਪੁੱਜੇ ਤਾਂ ਹੋ ਸਕਦੈ 10,000 ਰੁਪਏ ਦਾ ਚਲਾਨ
ਮਸ਼ਰਫੇ ਮੁਰਤਜਾ ਨੇ ਲਿਖਿਆ ਕਿ ਅਸੀਂ ਕਦੇ ਵੀ ਅਜਿਹਾ ਬੰਗਲਾਦੇਸ਼ ਨਹੀਂ ਚਾਹੁੰਦੇ ਹਾਂ। ਕਈ ਸੁਪਨੇ, ਕਈ ਕਹਾਣੀਆਂ ਸਿਰਫ ਕੁੱਝ ਹੀ ਪਲਾਂ ਵਿੱਚ ਖ਼ਤਮ ਹੋ ਗਈਆਂ। ਰੱਬ ਸਾਨੂੰ ਸਹੀ ਰਸਤਾ ਦਿਖਾਏ।
ਤੁਹਾਨੂੰ ਦੱਸ ਦਈਏ ਕਿ ਪਿਛਲੇ ਕੁੱਝ ਦਿਨਾਂ ਵਿੱਚ ਬੰਗਲਾਦੇਸ਼ ਵਿੱਚ ਹਿੰਦੂਆਂ ਖ਼ਿਲਾਫ਼ ਹਿੰਸਾ ਵਿੱਚ ਕਾਫ਼ੀ ਵਾਧਾ ਹੋਇਆ ਹੈ। ਮਸ਼ਰਫੇ ਮੁਰਤਜਾ ਨੇ ਜਿਸ ਘਟਨਾ ਦਾ ਜ਼ਿਕਰ ਕੀਤਾ ਰੰਗਪੁਰ ਦੇ ਪੀਰਗੰਜ ਇਲਾਕੇ ਦੀ ਹੈ। ਇੱਥੇ ਐਤਵਾਰ ਦੀ ਰਾਤ ਨੂੰ ਹਿੰਦੂ ਸਮੁਦਾਏ ਦੇ ਘਰਾਂ 'ਤੇ ਹਮਲਾ ਕੀਤਾ ਗਿਆ ਸੀ।
ਬੰਗਲਾਦੇਸ਼ ਵਿੱਚ ਪੁਲਸ ਅਜੇ ਤੱਕ 40 ਤੋਂ ਜ਼ਿਆਦਾ ਲੋਕਾਂ ਨੂੰ ਇਸ ਮਾਮਲੇ ਵਿੱਚ ਹਿਰਾਸਤ ਵਿੱਚ ਲੈ ਚੁੱਕੀ ਹੈ। ਹਮਲਾਵਰਾਂ ਨੇ ਇੱਥੇ ਹਿੰਦੂਆਂ ਦੇ ਘਰਾਂ ਵਿੱਚ ਅੱਗ ਲਗਾ ਦਿੱਤੀ ਸੀ, ਐਤਵਾਰ ਨੂੰ ਹੋਈ ਇਸ ਘਟਨਾ ਵਿੱਚ ਲੁੱਟ, ਭੋਨ੍ਹ-ਤੋੜ, ਅੱਗ ਲਗਾਉਣ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।