ਲਾਲੂ ਦੀਆਂ ਫਿਰ ਵਧ ਸਕਦੀਆਂ ਹਨ ਮੁਸ਼ਕਲਾਂ, ਚਾਰਾ ਘਪਲਾ ਮਾਮਲੇ ’ਚ ਹੁਣ ਹਰ ਰੋਜ਼ ਸੁਣਵਾਈ
Thursday, Nov 18, 2021 - 01:11 AM (IST)
ਰਾਂਚੀ – ਅਰਬਾਂ ਰੁਪਏ ਦੇ ਬਹੁਚਰਚਿਤ ਚਾਰਾ ਘਪਲੇ ਦੇ ਸਭ ਤੋਂ ਵੱਡੇ ਆਰ. ਸੀ. 47ਏ/96 ਮਾਮਲੇ ਵਿਚ ਹੁਣ ਰਾਂਚੀ ਸਥਿਤ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਵਿਚ ਹਰ ਰੋਜ਼ ਸੁਣਵਾਈ ਚੱਲ ਰਹੀ ਹੈ। ਇਸ ਮਾਮਲੇ ’ਚ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਸਮੇਤ ਕਈ ਮੁਲਜ਼ਮ ਹਨ। ਰੋਜ਼ਾਨਾ ਸੁਣਵਾਈ ਹੋਣ ਨਾਲ ਮਾਮਲੇ ਵਿਚ ਜਲਦ ਫੈਸਲਾ ਆਉਣ ਦੀ ਉਮੀਦ ਵਧ ਗਈ ਹੈ ਅਤੇ ਇਕ ਵਾਰ ਫਿਰ ਲਾਲੂ ਦੀਆਂ ਮੁਸ਼ਕਲਾਂ ਵਧਣ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਡਾਂਸਰ ਸਪਨਾ ਚੌਧਰੀ ਖ਼ਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ
ਰਾਂਚੀ ਵਿਵਹਾਰ ਅਦਾਲਤ ਸਥਿਤ ਸੀ. ਬੀ. ਆਈ. ਦੇ ਵਿਸ਼ੇਸ਼ ਜੱਜ ਐੱਸ. ਕੇ. ਸ਼ਸ਼ੀ ਦੀ ਅਦਾਲਤ ਵਿਚ ਡੋਰੰਡਾ ਟ੍ਰੇਜ਼ਰੀ ’ਚੋਂ 139.35 ਕਰੋੜ ਰੁਪਏ ਦੀ ਗੈਰ-ਕਾਨੂੰਨੀ ਨਿਕਾਸੀ ਨਾਲ ਸਬੰਧਤ ਉਕਤ ਮਾਮਲੇ ਵਿਚ ਬੁੱਧਵਾਰ ਨੂੰ 2 ਡਾਕਟਰਾਂ ਪ੍ਰਭਾਤ ਕੁਮਾਰ ਸਿੰਘ ਤੇ ਰਾਜਿੰਦਰ ਬੈਠਾ ਵਲੋਂ ਉਨ੍ਹਾਂ ਦੇ ਐਡਵੋਕੇਟਾਂ ਨੇ ਦਲੀਲ ਦਿੱਤੀ। ਬਹਿਸ ਦੌਰਾਨ ਐਡਵੋਕੇਟਾਂ ਨੇ ਆਪਣੇ ਮੁਵੱਕਲਾਂ ਨੂੰ ਇਸ ਮਾਮਲੇ ’ਚ ਬੇਗੁਨਾਹ ਦੱਸਿਆ। ਉਨ੍ਹਾਂ ਵਲੋਂ ਬਹਿਸ ਅਜੇ ਜਾਰੀ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।