ਹੜ੍ਹਾਂ ਕਾਰਨ 12 ਲੋਕਾਂ ਦੀ ਗਈ ਜਾਨ, ਸਰਕਾਰ ਨੇ ਨਾਗਰਿਕਾਂ ਲਈ ਖੋਲ੍ਹਿਆ E-ਮੁਆਵਜ਼ਾ ਪੋਰਟਲ
Monday, Sep 08, 2025 - 03:48 PM (IST)

ਨੈਸ਼ਨਲ ਡੈਸਕ- ਪੂਰਾ ਉੱਤਰੀ ਭਾਰਤ ਇਸ ਸਮੇਂ ਹੜ੍ਹਾਂ ਦੀ ਮਾਰ ਨਾਲ ਜੂਝ ਰਿਹਾ ਹੈ, ਜਿਸ ਦੀ ਸਭ ਤੋਂ ਵੱਧ ਮਾਰ ਪੰਜਾਬ 'ਤੇ ਪਈ ਹੈ, ਜਿੱਥੇ ਹਜ਼ਾਰਾਂ ਲੋਕ ਘਰੋਂ ਬੇਘਰ ਹੋ ਗਏ ਹਨ ਤੇ ਕਈ ਲੋਕ ਆਪਣੀ ਜਾਨ ਵੀ ਗੁਆ ਚੁੱਕੇ ਹਨ। ਹਾਲਾਂਕਿ ਹਰਿਆਣਾ ਵੀ ਇਸ ਕੁਦਰਤੀ ਕਰੋਪੀ ਤੋਂ ਬਚ ਨਹੀਂ ਸਕਿਆ, ਜਿੱਥੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਸੋਮਵਾਰ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਭਾਰੀ ਬਾਰਿਸ਼ ਕਾਰਨ ਆਏ ਹੜ੍ਹਾਂ ਦੌਰਾਨ ਘਰ ਢਹਿਣ ਨਾਲ 12 ਲੋਕਾਂ ਦੀ ਮੌਤ ਹੋ ਗਈ ਹੈ।
ਫਤਿਹਾਬਾਦ ਅਤੇ ਭਿਵਾਨੀ ਜ਼ਿਲ੍ਹਿਆਂ ਵਿੱਚ ਤਿੰਨ-ਤਿੰਨ, ਕੁਰੂਕਸ਼ੇਤਰ ਅਤੇ ਯਮੁਨਾਨਗਰ ਵਿੱਚ ਦੋ-ਦੋ ਅਤੇ ਹਿਸਾਰ ਅਤੇ ਫਰੀਦਾਬਾਦ ਵਿੱਚ ਇੱਕ-ਇੱਕ ਮੌਤ ਦੀ ਖ਼ਬਰ ਹੈ। ਮੁੱਖ ਮੰਤਰੀ ਸੈਣੀ ਨੇ ਇੱਥੇ ਮੀਡੀਆ ਨੂੰ ਦੱਸਿਆ, “ਸਰਕਾਰ ਭਾਰੀ ਬਾਰਿਸ਼ ਕਾਰਨ ਹੋਏ ਨੁਕਸਾਨ ਦੀ ਲਗਾਤਾਰ ਨਿਗਰਾਨੀ ਕਰ ਰਹੀ ਹੈ। ਅਸੀਂ ਹੜ੍ਹਾਂ ਕਾਰਨ ਨਾਗਰਿਕਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਘਟਾਉਣ ਲਈ ਈ-ਮੁਆਵਜ਼ਾ ਪੋਰਟਲ ਖੋਲ੍ਹਿਆ ਹੈ।''
ਇਹ ਵੀ ਪੜ੍ਹੋ- ਜੰਗ ਦੌਰਾਨ ਜਾਨ ਬਚਾਉਣ ਲਈ ਦੇਸ਼ ਛੱਡ ਭੱਜ ਗਈ ਕੁੜੀ, ਟ੍ਰੇਨ 'ਚ ਬੈਠੀ ਨੂੰ ਦਿੱਤੀ ਰੂਹ ਕੰਬਾਊ ਮੌਤ
ਉਨ੍ਹਾਂ ਕਿਹਾ, ''ਹੁਣ ਤੱਕ ਸੂਬੇ ਦੇ 2,897 ਪਿੰਡਾਂ ਦੇ 169,738 ਕਿਸਾਨਾਂ ਨੇ ਮੁਆਵਜ਼ਾ ਪੋਰਟਲ 'ਤੇ 996,701 ਏਕੜ ਜ਼ਮੀਨ ਲਈ ਰਜਿਸਟਰੇਸ਼ਨ ਕਰਵਾਈ ਹੈ। ਅਸੀਂ ਹੜ੍ਹ ਅਤੇ ਪਾਣੀ ਭਰਨ ਵਾਲੇ ਪ੍ਰਭਾਵਿਤ ਖੇਤਰਾਂ ਵਿੱਚ ਤੁਰੰਤ ਰਾਹਤ ਲਈ ਤਰਜੀਹਾਂ ਨਿਰਧਾਰਤ ਕੀਤੀਆਂ ਹਨ। ਇਸ ਤੋਂ ਇਲਾਵਾ ਇਨ੍ਹਾਂ ਸਾਰੇ ਇਲਾਕਿਆਂ 'ਚ ਰਾਹਤ ਕਾਰਜ ਨਿਰੰਤਰ ਜਾਰੀ ਹੈ। ਤੁਰੰਤ ਰਾਹਤ ਉਪਾਵਾਂ ਲਈ ਰਿਜ਼ਰਵ ਫੰਡ ਵਜੋਂ ਜ਼ਿਲ੍ਹਿਆਂ ਨੂੰ 3.06 ਕਰੋੜ ਰੁਪਏ ਦੀ ਰਕਮ ਮਨਜ਼ੂਰ ਕੀਤੀ ਗਈ ਹੈ।''
ਉਨ੍ਹਾਂ ਕਿਹਾ ਕਿ ਪੀੜਤ ਵਾਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ 48 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਰਾਸ਼ੀ ਜਾਰੀ ਕੀਤੀ ਗਈ ਹੈ। “ਜੇਕਰ ਲੋਕਾਂ ਨੂੰ ਹੜ੍ਹਾਂ ਕਾਰਨ ਆਪਣੇ ਘਰ ਛੱਡਣੇ ਪੈਂਦੇ ਹਨ, ਤਾਂ ਅਸੀਂ ਅਜਿਹੇ ਲੋਕਾਂ ਲਈ ਰਾਹਤ ਕੈਂਪ ਸਥਾਪਤ ਕਰਾਂਗੇ।” ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਜਿਨ੍ਹਾਂ ਇਲਾਕਿਆਂ ਵਿੱਚ ਪਾਣੀ ਭਰ ਜਾਂਦਾ ਹੈ, ਉੱਥੇ ਨੁਕਸਾਨੀਆਂ ਗਈਆਂ ਫਸਲਾਂ ਲਈ ਪ੍ਰਤੀ ਏਕੜ 15,000 ਰੁਪਏ ਤੱਕ ਦਾ ਮੁਆਵਜ਼ਾ ਦਿੱਤਾ ਜਾਂਦਾ ਹੈ। ਜੇਕਰ ਅਜਿਹੇ ਇਲਾਕਿਆਂ ਵਿੱਚ ਹਰੇ ਚਾਰੇ ਦੀ ਘਾਟ ਹੈ, ਤਾਂ ਅਸੀਂ ਇਸ ਸਮੱਸਿਆ ਨੂੰ ਦੂਰ ਕਰਨ ਲਈ ਉਨ੍ਹਾਂ ਜ਼ਿਲ੍ਹਿਆਂ ਤੋਂ ਸੁੱਕਾ ਚਾਰਾ ਮੰਗਵਾਵਾਂਗੇ।''
ਇਹ ਵੀ ਪੜ੍ਹੋ- ਭਾਰੀ ਬਾਰਿਸ਼ ਦਾ ਅਲਰਟ ਹੋ ਗਿਆ ਜਾਰੀ ! ਸਕੂਲਾਂ ਤੇ ਆਂਗਨਵਾੜੀ ਸੈਂਟਰਾਂ 'ਚ ਹੋ ਗਈ ਛੁੱਟੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e