ਬੰਗਾਲ ''ਚ ਮੋਹਲੇਧਾਰ ਮੀਂਹ ਅਤੇ ਬੰਨ੍ਹਾਂ ਤੋਂ ਪਾਣੀ ਛੱਡੇ ਜਾਣ ਨਾਲ ਹੜ੍ਹ, 14 ਲੋਕਾਂ ਦੀ ਮੌਤ

Tuesday, Aug 03, 2021 - 04:26 PM (IST)

ਕੋਲਕਾਤਾ- ਪੱਛਮੀ ਬੰਗਲ 'ਚ ਕੰਧ ਡਿੱਗਣ ਅਤੇ ਕਰੰਟ ਲੱਗਣ ਨਾਲ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ ਦਾਮੋਦਰ ਘਾਟੀ ਨਿਗਮ ਬੰਨ੍ਹਾਂ ਤੋਂ ਪਾਣੀ ਛੱਡੇ ਜਾਣ ਤੋਂ ਬਾਅਦ ਪਾਣੀ ਸੜਕਾਂ ਅਤੇ ਘਰਾਂ 'ਚ ਭਰ ਜਾਣ ਨਾਲ ਸੂਬੇ ਦੇ 6 ਜ਼ਿਲ੍ਹਿਆਂ 'ਚ ਘੱਟੋ-ਘੱਟ 2.5 ਲੱਖ ਲੋਕ ਬੇਘਰ ਹੋ ਗਏ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਨੇ ਬੇਘਰਾਂ ਲਈ ਆਸਰਾ ਸਥਾਨ ਬਣਾਏ ਹਨ। ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪਿਛਲੇ ਇਕ ਹਫ਼ਤੇ ਤੋਂ ਰਾਹਤ ਮੁਹਿੰਮ ਚੱਲ ਰਹੀ ਹੈ।

ਇਹ ਵੀ ਪੜ੍ਹੋ : 16 ਕਰੋੜ ਦਾ ਟੀਕਾ ਵੀ ਨਹੀਂ ਬਚਾ ਸਕਿਆ ਮਾਸੂਮ ਦੀ ਜਾਨ, ਅਜੀਬ ਬੀਮਾਰੀ ਤੋਂ ਪੀੜਤ ਸੀ 1 ਸਾਲ ਦੀ ਬੱਚੀ

PunjabKesari

ਪੂਰਬ ਵਰਧਮਾਨ, ਪੱਛਮੀ ਵਰਧਮਾਨ, ਪੱਛਮੀ ਮੇਦਿਨੀਪੁਰ, ਹੁਗਲੀ, ਹਾਵੜਾ ਅਤੇ ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਕਈ ਸਥਾਨਾਂ 'ਚ ਕਮਰ ਤੱਕ ਪਾਣੀ ਭਰਿਆ ਹੋਇਆ ਹੈ, ਜਿਸ ਨਾਲ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਧਿਕਾਰੀ ਅਨੁਸਾਰ ਇਕ ਲੱਖ ਤੋਂ ਵੱਧ ਤਿਰਪਾਲ, ਇਕ ਹਜ਼ਾਰ ਮੀਟ੍ਰਿਕ ਟਨ ਚਾਵਲ, ਪਾਣੀ ਦੇ ਹਜ਼ਾਰਾਂ ਪਾਊਚ ਅਤੇ ਸਾਫ਼ ਕੱਪੜੇ ਆਸਰਾ ਗ੍ਰਹਿ ਭੇਜੇ ਗਏ ਹਨ। ਉਨ੍ਹਾਂ ਕਿਹਾ,''ਅਸੀਂ ਹੜ੍ਹ ਕਾਰਨ ਜਾਨ ਗੁਆਉਣ ਵਾਲੇ ਸਾਰੇ 14 ਲੋਕਾਂ ਬਾਰੇ ਜਾਣਕਾਰੀਆਂ ਜੁਟਾ ਰਹੇ ਹਾਂ। ਸਾਨੂੰ ਜ਼ਿਲ੍ਹਾ ਪ੍ਰਸ਼ਾਸਨ ਤੋਂ ਅੰਤਿਮ ਰਿਪੋਰਟ ਮਿਲਣ ਦਾ ਇੰਤਜ਼ਾਰ ਹੈ।'' ਫ਼ੌਜ ਅਤੇ ਹਵਾਈ ਫ਼ੌਜ ਨੇ ਸੋਮਵਾਰ ਨੂੰ ਹੁਗਲੀ ਜ਼ਿਲ੍ਹੇ 'ਚ ਬਚਾਅ ਮੁਹਿੰਮ ਚਲਾਈ, ਜਿੱਥੇ ਨਦੀਆਂ ਕਿਨਾਰਿਆਂ ਨੂੰ ਤੋੜਦੇ ਹੋਏ ਵਹਿ ਰਹੀਆਂ ਹਨ, ਜਿਸ ਨਾਲ ਪਿੰਡਾਂ 'ਚ ਹੜ੍ਹ ਆ ਗਿਆ ਹੈ।

ਇਹ ਵੀ ਪੜ੍ਹੋ : ਤਿੰਨ ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ ਕਰਨ ਵਾਲੇ ਨੂੰ ਮੌਤ ਤੱਕ ਜੇਲ੍ਹ ’ਚ ਰੱਖਣ ਦੀ ਸਜ਼ਾ

PunjabKesari

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News