ਜੰਮੂ ’ਚ ਮੋਹਲੇਧਾਰ ਮੀਂਹ ਕਾਰਨ ਆਇਆ ਹੜ੍ਹ, 3 ਲੋਕ ਰੁੜ੍ਹੇ, 2 ਬੱਚਿਆਂ ਦੀ ਮੌਤ

Sunday, Jul 31, 2022 - 02:01 PM (IST)

ਜੰਮੂ ’ਚ ਮੋਹਲੇਧਾਰ ਮੀਂਹ ਕਾਰਨ ਆਇਆ ਹੜ੍ਹ, 3 ਲੋਕ ਰੁੜ੍ਹੇ, 2 ਬੱਚਿਆਂ ਦੀ ਮੌਤ

ਜੰਮੂ– ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ’ਚ ਐਤਵਾਰ ਨੂੰ ਮੋਹਲੇਧਾਰ ਮੀਂਹ ਪੈਣ ਕਾਰਨ ਅਚਾਨਕ ਹੜ੍ਹ ਆ ਗਿਆ, ਜਿਸ ’ਚ 3 ਲੋਕ ਰੁੜ੍ਹ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਤਿੰਨੋਂ ਲੋਕ ਜ਼ਿਲ੍ਹੇ ਦੇ ਤਰਨਾਹ ਨਾਲੇ ’ਚ ਰੁੜ੍ਹ  ਗਏ। ਉਨ੍ਹਾਂ ਨੇ ਦੱਸਿਆ ਕਿ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਇਨ੍ਹਾਂ ਲੋਕਾਂ ਦੀ ਪਛਾਣ- ਦੇਵ ਰਾਜ (50), ਬਬਲੂ (48) ਅਤੇ ਕਮਲ ਸਿੰਘ (60) ਦੇ ਰੂਪ ’ਚ ਕੀਤੀ ਗਈ ਹੈ।

ਉੱਥੇ ਹੀ ਕਠੂਆ ’ਚ ਹੀ ਮੀਂਹ ਕਾਰਨ ਇਕ ਘਰ ਢਹਿ ਗਇਆ, ਜਿਸ ਦੇ ਮਲਬੇ ਹੇਠਾਂ ਦੱਬ ਕੇ ਦੋ ਬੱਚਿਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਬੱਚਿਆਂ ਦੀ ਮੌਤ ’ਤੇ ਦੁੱਖ ਜ਼ਾਹਰ ਕੀਤਾ ਅਤੇ ਪ੍ਰਸ਼ਾਸਨ ਤੋਂ ਪ੍ਰਭਾਵਿਤ ਪਰਿਵਾਰ ਨੂੰ ਜ਼ਰੂਰੀ ਸਹਾਇਤਾ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ। ਉੱਪ ਰਾਜਪਾਲ ਨੇ ਕਿਹਾ, ‘‘ਬਿਲਾਵਰ ’ਚ ਮਕਾਨ ਢਹਿਣ ਨਾਲ ਦੋ ਮਾਸੂਮ ਬੱਚਿਆਂ ਦੀ ਮੌਤ ਬਹੁਤ ਮੰਦਭਾਗਾ ਅਤੇ ਦੁਖ਼ਦ ਹੈ। ਦੁੱਖ ਦੀ ਇਸ ਘੜੀ ’ਚ ਪਰਿਵਾਰ ਪ੍ਰਤੀ ਮੇਰੀ ਡੂੰਘੀ ਹਮਦਰਦੀ ਹੈ।’’


author

Tanu

Content Editor

Related News