ਭਿਆਨਕ ਸੜਕ ਹਾਦਸਾ, ਇਕ ਹੀ ਪਰਿਵਾਰ ਦੇ 5 ਜੀਆਂ ਦੀ ਮੌਤ

Friday, Sep 06, 2024 - 09:58 AM (IST)

ਭਿਆਨਕ ਸੜਕ ਹਾਦਸਾ, ਇਕ ਹੀ ਪਰਿਵਾਰ ਦੇ 5 ਜੀਆਂ ਦੀ ਮੌਤ

ਬਾਰਾਬੰਕੀ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਦੇ ਥਾਣਾ ਕੁਰਸੀ-ਮਹਿਮੂਦਾਬਾਦ ਮਾਰਗ 'ਤੇ ਸਥਿਤ ਪਿੰਡ ਇਨਾਇਤਪੁਰ ਸਾਗਰ ਪਬਲਿਕ ਸਕੂਲ ਨੇੜੇ 2 ਕਾਰਾਂ ਅਤੇ ਇਕ ਈ-ਰਿਕਸ਼ਾ 'ਚ ਟੱਕਰ ਹੋਣ ਕਾਰਨ ਇਕ ਹੀ ਪਰਿਵਾਰ ਦੇ 5 ਜੀਆਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਾਦਸੇ 'ਚ ਮਾਰੇ ਗਏ ਸਾਰੇ ਲੋਕ ਬਾਰਾਬੰਕੀ ਦੇ ਰਹਿਣ ਵਾਲੇ ਸਨ। ਘਟਨਾ 'ਚ 8 ਸਾਲ ਦੀ ਬੱਚੀ ਸਮੇਤ ਤਿੰਨ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਹਨ। ਸਾਰੇ ਈ-ਰਿਕਸ਼ਾ 'ਤੇ ਸੀਤਾਪੁਰ ਜ਼ਿਲ੍ਹੇ ਦੇ ਮਹਿਮੂਦਾਬਾਦ 'ਚ ਕਿਸੇ ਰਿਸ਼ਤੇਦਾਰ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਜਾ ਰਹੇ ਸਨ। ਪੁਲਸ ਨੇ ਦੱਸਿਆ ਕਿ ਵੀਰਵਾਰ ਦੇਰ ਰਾਤ ਥਾਣਾ ਬੱਡੂਪੁਰ ਖੇਤਰ ਦੇ ਕੁਰਸੀ-ਮਹਿਮੂਦਾਬਾਦ ਮਾਰਗ 'ਤੇ ਇਨਾਇਤਪੁਰ ਪਿੰਡ ਕੋਲ ਹੋਏ ਸੜਕ ਹਾਦਸੇ 'ਚ ਫਤਿਹਪੁਰ ਤੋਂ ਲਖਨਊ ਵੱਲ ਜਾ ਰਹੀ ਇਕ ਤੇਜ਼ ਰਫ਼ਤਾਰ ਕਾਰ ਨੇ ਪਹਿਲਾਂ ਈ-ਰਿਕਸ਼ਾ ਨੂੰ ਟੱਕਰ ਮਾਰੀ। ਇਸ ਤੋਂ ਬਾਅਦ ਉਹ ਸਾਹਮਣੇ ਤੋਂ ਆ ਰਹੀ ਇਕ ਦੂਜੀ ਕਾਰ ਨਾਲ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਸੜਕ ਕਿਨਾਰੇ ਬਣੇ ਤਾਲਾਬ 'ਚ ਜਾ ਡਿੱਗੀ।

ਉਨ੍ਹਾਂ ਦੱਸਿਆ ਕਿ ਈ-ਰਿਕਸ਼ਾ 'ਚ ਇਕ ਹੀ ਪਰਿਵਾਰ ਦੇ 8 ਲੋਕ ਸਵਾਰ ਸਨ, ਜੋ ਕੁਰਸੀ ਥਾਣਾ ਅਧੀਨ ਪਿੰਡ ਉਮਰਾ ਦੇ ਵਾਸੀ ਸਨ। ਹਾਦਸੇ 'ਚ ਉਨ੍ਹਾਂ ਨੂੰ ਗੰਭੀਰ ਸੱਟ ਲੱਗੀ। ਹਾਦਸੇ ਤੋਂ ਬਾਅਦ ਲੋਕਾਂ ਦੀ ਭੀੜ ਜੁਟ ਗਈ। ਸੂਚਨਾ ਮਿਲਣ 'ਤੇ ਪੁਲਸ ਵੀ ਮੌਕੇ 'ਤੇ ਪਹੁੰਚ ਗਈ। ਪੁਲਸ ਨੇ 2 ਜ਼ਖ਼ਮੀਆਂ ਨੂੰ ਕਮਿਊਨਿਟੀ ਹੈਲਥ ਸੈਂਟਰ ਘੁਘਟੇਰ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਉੱਥੇ ਹੀ 6 ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ਭਿਜਵਾਇਆ ਗਿਆ ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਤਿੰਨ ਲੋਕਾਂ ਨੇ ਦਮ ਤੋੜ ਦਿੱਤਾ। ਪੁਲਸ ਸੁਪਰਡੈਂਟ (ਐੱਸ.ਪੀ.) ਦਿਨੇਸ਼ ਕੁਮਾਰ ਸਿੰਘ ਨੇ ਦੱਸਿਆ ਕਿ ਕੁਰਸੀ ਥਾਣਾ ਖੇਤਰ ਦੇ ਪਿੰਡ ਉਮਰਾ ਵਾਸੀ 8 ਸਾਲਾ ਬੱਚੀ ਸਮੇਤ ਇਕ ਹੀ ਪਰਿਵਾਰ ਦੇ 8 ਲੋਕ ਈ-ਰਿਕਸ਼ਾ 'ਤੇ ਸੀਤਾਪੁਰ ਦੇ ਮਹਿਮੂਦਾਬਾਦ 'ਚ ਅੰਤਿਮ ਸੰਸਕਾਰ 'ਚ ਸ਼ਾਮਲ ਹੋ ਜਾ ਰਹੇ ਸਨ। ਇਸੇ ਦੌਰਾਨ ਇਹ ਹਾਦਸਾ ਹੋ ਗਿਆ। ਬੱਚੀ ਸਮੇਤ ਤਿੰਨ ਲੋਕਾਂ ਦਾ ਜ਼ਿਲ੍ਹਾ ਹਸਪਤਾਲ 'ਚ ਇਲਾਜ ਹੋ ਰਿਹਾ ਹੈ, ਜਦੋਂ ਕਿ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮ੍ਰਿਤਕਾਂ 'ਚ ਇਰਫਾਨ, ਅਜ਼ੀਜ਼ ਅਹਿਮਦ, ਵਹੀਦੁਨ, ਤਾਹਿਰਾ ਬਾਨੋ, ਸਾਬਰੀਨ ਸ਼ਾਮਲ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News