ਜ਼ਹਿਰੀਲੀ ਚਾਹ ਪੀਣ ਨਾਲ ਪਰਿਵਾਰ ਦੇ 4 ਮੈਂਬਰਾਂ ਸਮੇਤ 5 ਲੋਕਾਂ ਦੀ ਮੌਤ

10/27/2022 5:25:00 PM

ਮੈਨਪੁਰੀ (ਭਾਸ਼ਾ)- ਜ਼ਹਿਰੀਲੀ ਚਾਹ ਪੀਣ ਨਾਲ ਵੀਰਵਾਰ ਨੂੰ 2 ਬੱਚਿਆਂ ਸਮੇਤ ਪਰਿਵਾਰ ਦੇ 4 ਮੈਂਬਰਾਂ ਅਤੇ ਇਕ ਔਰਤ ਦੀ ਮੌਤ ਹੋ ਗਈ। ਪੁਲਸ ਸੁਪਰਡੈਂਟ ਕਮਲੇਸ਼ ਦੀਕਸ਼ਿਤ ਨੇ ਦੱਸਿਆ ਕਿ ਮੈਨਪੁਰੀ ਜ਼ਿਲ੍ਹੇ 'ਚ ਓਂਛਾ ਥਾਣਾ ਖੇਤਰ ਦੇ ਨਗਲਾ ਕਨਹਈ ਪਿੰਡ ਵਾਸੀ ਸ਼ਿਵਨੰਦਨ ਦੇ ਘਰ ਬਣੀ ਚਾਹ ਪੀਣ ਤੋਂ ਬਾਅਦ ਸ਼ਿਵਨੰਦਨ (35), ਉਸ ਦੇ ਬੇਟਿਆਂ ਸ਼ਿਵਾਂਗ (6) ਅਤੇ ਦਿਵਿਆਂਸ਼ (5), ਸਹੁਰੇ ਰਵਿੰਦਰ ਸਿੰਘ (55) ਅਤੇ ਗੁਆਂਢਣ ਸੋਬਰਨ (42) ਦੀ ਹਾਲਤ ਵਿਗੜ ਗਈ।

ਉਨ੍ਹਾਂ ਦੱਸਿਆ ਕਿ ਸਾਰਿਆਂ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਰਵਿੰਦਰ, ਸ਼ਿਵਾਂਗ ਅਤੇ ਦਿਵਿਆਂਸ਼ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਸੋਬਰਨ ਅਤੇ ਸ਼ਿਵਨੰਦਨ ਦੀ ਗੰਭੀਰ ਹਾਲਤ ਦੇਖਦੇ ਹੋਏ ਉਨ੍ਹਾਂ ਨੂੰ ਸੈਫਈ ਰੈਫਰ ਕੀਤਾ ਗਿਆ ਸੀ, ਜਿੱਥੇ ਉਨ੍ਹਾਂ ਦੋਹਾਂ ਦੀ ਵੀ ਮੌਤ ਹੋ ਗਈ। ਦੀਕਸ਼ਿਤ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਸ਼ਿਵਨੰਦਨ ਦੀ ਪਤਨੀ ਰਾਮਮੂਰਤੀ ਨੇ ਝੋਨੇ 'ਚ ਛਿੜਕੀ ਜਾਣ ਵਾਲੀ ਕੀਟਨਾਸ਼ਕ ਦਵਾਈ ਨੂੰ ਅਣਜਾਣੇ 'ਚ ਚਾਹ ਦੀ ਪੱਤੀ ਸਮਝ ਕੇ ਉਸ ਦਾ ਉਪਯੋਗ ਕਰ ਲਿਆ, ਜਿਸ ਨਾਲ ਚਾਹ ਜ਼ਹਿਰੀਲੀ ਹੋ ਗਈ ਅਤੇ ਇਹ ਹਾਦਸਾ ਹੋਇਆ।


DIsha

Content Editor

Related News