ਤਾਲਾਬ 'ਚ ਨਹਾਉਣ ਗਏ ਬੱਚਿਆਂ ਨਾਲ ਵਾਪਰ ਗਿਆ ਭਾਣਾ, 5 ਬੱਚਿਆਂ ਦੀ ਹੋਈ ਦਰਦਨਾਕ ਮੌਤ

Saturday, Jul 08, 2023 - 03:48 PM (IST)

ਤਾਲਾਬ 'ਚ ਨਹਾਉਣ ਗਏ ਬੱਚਿਆਂ ਨਾਲ ਵਾਪਰ ਗਿਆ ਭਾਣਾ, 5 ਬੱਚਿਆਂ ਦੀ ਹੋਈ ਦਰਦਨਾਕ ਮੌਤ

ਰਾਏਬਰੇਲੀ (ਵਾਰਤਾ)- ਉੱਤਰ ਪ੍ਰਦੇਸ਼ 'ਚ ਰਾਏਬਰੇਲੀ ਜ਼ਿਲ੍ਹੇ ਦੇ ਗਦਾਗੰਜ ਇਲਾਕੇ 'ਚ ਸ਼ਨੀਵਾਰ ਸਵੇਰੇ 5 ਬੱਚਿਆਂ ਦੀ ਤਾਲਾਬ 'ਚ ਡੁੱਬਣ ਨਾਲ ਮੌਤ ਹੋ ਗਈ। ਪੁਲਸ ਸੁਪਰਡੈਂਟ ਆਲੋਕ ਪ੍ਰਿਯਦਰਸ਼ੀ ਨੇ ਦੱਸਿਆ ਕਿ ਬਾਂਸੀ ਰਿਹਾਇਕ ਪਿੰਡ ਵਾਸੀ 8 ਬੱਚੇ ਤਾਲਾਬ 'ਚ ਨਹਾਉਣ ਗਏ ਸਨ। ਤਾਲਾਬ ਡੂੰਘਾ ਅਤੇ ਉਸ ਦੀ ਮਿੱਟੀ ਦਲਦਲੀ ਹੋਣ ਕਾਰਨ ਸਾਰੇ ਬੱਚੇ ਡੁੱਬਣ ਲੱਗੇ। ਬੱਚਿਆਂ ਦੀ ਚੀਕ ਸੁਣ ਕੇ ਪਿੰਡ ਵਾਲੇ ਦੌੜ ਪਏ। ਕਿਸੇ ਤਰ੍ਹਾਂ ਤਿੰਨ ਬੱਚਿਆਂ ਨੂੰ ਬਚਾ ਲਿਆ ਗਿਆ ਪਰ 5 ਬੱਚਿਆਂ ਦੀ ਡੁੱਬਣ ਨਾਲ ਮੌਤ ਹੋ ਗਈ। 

ਇਸ ਘਟਨਾ 'ਚ ਰਿਤੂ ਧੀ ਜੀਤੂ, ਸੋਨਮ ਧੀ ਸੋਨੂੰ, ਅਮਿਤ ਪੁੱਤ ਸੋਨੂੰ, ਵੈਸ਼ਾਲੀ ਧੀ ਵਿਕਰਮ, ਰੂਪਾਲੀ ਧੀ ਵਿਕਰਮ ਤਾਲਾਬ 'ਚ ਡੁੱਬਣ ਨਾਲ ਮੌਤ ਹੋ ਗਈ। ਸਾਰੇ ਮ੍ਰਿਤਕਾਂ ਦੀ ਉਮਰ 7 ਤੋਂ 12 ਸਾਲ ਦਰਮਿਆਨ ਦੱਸੀ ਜਾ ਰਹੀ ਹੈ। ਘਟਨਾ ਦੌਰਾਨ ਬੱਚਿਆਂ ਦੇ ਪਰਿਵਾਰ ਵਾਲੇ ਆਪਣੇ ਕੰਮਾਂ 'ਚ ਰੁਝੇ ਸਨ। ਇਸ ਦੌਰਾਨ ਬੱਚੇ ਹਮੇਸ਼ਾ ਦੀ ਤਰ੍ਹਾਂ ਤਾਲਾਬ 'ਚ ਨਹਾਉਣ ਲੱਗੇ ਪਰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਰਹੇ ਮੀਂਹ ਕਾਰਨ ਤਾਲਾਬ ਦੀ ਮਿੱਟੀ ਦਲਦਲੀ ਹੋ ਚੁੱਕੀ ਸੀ। ਬੱਚੇ ਮੀਂਹ ਦੌਰਾਨ ਵੀ ਨਹਾਉਂਦੇ ਰਹੇ। ਨਹਾਉਂਦੇ ਸਮੇਂ ਇਕ ਬੱਚਾ ਜਦੋਂ ਡੁੱਬਣ ਲੱਗਾ ਤਾਂ ਉਸ ਦੇ ਹੋਰ ਸਾਥੀ ਉਸ ਨੂੰ ਬਚਾਉਣ ਦੀ ਕੋਸ਼ਿਸ਼ 'ਚ ਮੌਤ ਦੇ ਮੂੰਹ 'ਚ ਚਲੇ ਗਏ। ਪੁਲਸ ਸੁਪਰਡੈਂਟ ਨੇ ਕਿਹਾ ਕਿ ਪ੍ਰਸ਼ਾਸਨ ਦੀ ਕੋਸ਼ਿਸ਼ ਹੈ ਕਿ ਪੀੜਤ ਪਰਿਵਾਰਾਂ ਨੂੰ ਨਿਯਮ ਅਨੁਸਾਰ ਸਰਕਾਰੀ ਮਦਦ ਜਲਦੀ ਉਪਲੱਬਧ ਕਰਵਾ ਦਿੱਤੀ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News