ਓਵੈਸੀ ਦੇ ਘਰ ਭੰਨ-ਤੋੜ ਕਰਨ ਦੇ ਮਾਮਲੇ ''ਚ ਪੰਜ ਗ੍ਰਿਫਤਾਰ

09/22/2021 3:17:33 AM

ਨਵੀਂ ਦਿੱਲੀ - ਦਿੱਲੀ ਪੁਲਸ ਨੇ ਆਲ ਇੰਡੀਆ ਮਜਲਿਸ-ਏ-ਇੱਤੇਹਾਦੁਲ ਮੁਸਲਿਮੀਨ (ਏ.ਆਈ.ਐੱਮ.ਆਈ.ਐੱਮ.) ਦੇ ਪ੍ਰਮੁੱਖ ਅਸਦੁੱਦੀਨ ਓਵੈਸੀ ਦੇ ਇੱਥੇ ਅਸ਼ੋਕ ਮਾਰਗ ਸਥਿਤ ਸਰਕਾਰੀ ਰਿਹਾਇਸ਼ 'ਤੇ ਭੰਨ-ਤੋੜ ਦੇ ਮਾਮਲੇ ਵਿੱਚ ਪੰਜ ਲੋਕਾਂ ਨੂੰ ਮੰਗਲਵਾਰ ਨੂੰ ਗ੍ਰਿਫਤਾਰ ਕੀਤਾ। ਨਵੀਂ ਦਿੱਲੀ ਦੇ ਪੁਲਸ ਡਿਪਟੀ ਕਮਿਸ਼ਨਰ ਦੀਪਕ ਯਾਦਵ ਨੇ ਦੱਸਿਆ ਕਿ ਅਸਦੁੱਦੀਨ ਓਵੈਸੀ ਦੇ ਘਰ ਭੰਨ-ਤੋੜ ਮਾਮਲੇ ਵਿੱਚ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸ਼ੁਰੂਆਤੀ ਪੁੱਛਗਿੱਛ ਵਿੱਚ ਪਤਾ ਲੱਗਾ ਹੈ ਕਿ ਦੋਸ਼ੀ ਓਵੈਸੀ ਦੇ ਬਿਆਨਾਂ ਤੋਂ ਨਾਰਾਜ਼ ਸਨ। ਇਹੀ ਵਜ੍ਹਾ ਹੈ ਕਿ ਪ੍ਰਦਰਸ਼ਨਕਾਰੀ ਉਨ੍ਹਾਂ ਦੇ ਘਰ ਪੁੱਜੇ ਅਤੇ ਭੰਨ-ਤੋੜ ਕਰ ਦਿੱਤੀ।

ਇਹ ਵੀ ਪੜ੍ਹੋ - ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਲਈ ਗਈ ਗੁਰਮੁਖੀ ਦੀ ਪ੍ਰੀਖਿਆ 'ਚੋਂ ਫੇਲ੍ਹ ਹੋਏ ਮਨਜਿੰਦਰ ਸਿਰਸਾ​​​​​​​ ​​​​​​​

ਉਨ੍ਹਾਂ ਕਿਹਾ ਕਿ ਪੁਲਸ ਨੂੰ ਪੀ.ਸੀ.ਆਰ. ਦੇ ਜ਼ਰੀਏ ਓਵੈਸੀ ਦੇ ਘਰ ਭੰਨ-ਤੋੜ ਕਰਨ ਦੀ ਜਾਣਕਾਰੀ ਮਿਲੀ। ਪੁਲਸ ਜਦੋਂ ਉੱਥੇ ਪਹੁੰਚੀ ਤਾਂ ਪ੍ਰਦਰਸ਼ਨਕਾਰੀ ਮੇਨਗੇਟ ਅਤੇ ਘਰ ਦੀ ਖਿੜਕੀ ਨੂੰ ਨੁਕ਼ਸਾਨ ਪਹੁੰਚਾ ਚੁੱਕੇ ਸਨ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਲੋਕਾਂ ਨੇ ਹਿੰਦੂ ਫੌਜ ਦਾ ਮੈਂਬਰ ਹੋਣ ਦਾ ਦਾਅਵਾ ਕੀਤਾ ਹੈ। ਓਵੈਸੀ ਨੇ ਟਵੀਟ ਕਰ ਕਿਹਾ, ‘‘ਕੱਟੜਪੰਥੀ ਗੁੰਡਿਆਂ ਨੇ ਅੱਜ ਮੇਰੇ ਦਿੱਲੀ ਘਰ ਵਿੱਚ ਭੰਨ-ਤੋੜ ਕੀਤੀ। ਉਨ੍ਹਾਂ ਦੀ ਕਾਇਰਤਾ ਦੁਨੀਆ ਦੇ ਸਾਹਮਣੇ ਹੈ। ਉਹ ਲੋਕ ਹਮੇਸ਼ਾ ਦੀ ਤਰ੍ਹਾਂ ਇਕੱਲੇ ਨਹੀਂ, ਭੀੜ ਵਿੱਚ ਆਏ। ਉਨ੍ਹਾਂ ਨੇ ਅਜਿਹਾ ਸਮਾਂ ਚੁਣਿਆ ਜਦੋਂ ਮੈਂ ਘਰ ਨਹੀਂ ਸੀ। ਉਹ ਲੋਕ ਕੁਹਾੜੀ ਅਤੇ ਡੰਡਿਆਂ ਨਾਲ ਲੈਸ ਸਨ। ਉਨ੍ਹਾਂ ਨੇ ਮੇਰੇ ਘਰ ਪਥਰਾਅ ਕੀਤਾ ਅਤੇ ਮੇਰੀ ਨੇਮਪਲੇਟ ਨੂੰ ਤੋੜ ਦਿੱਤਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News