ਪਹਿਲੀ ਹਾਈਡ੍ਰੋਜਨ ਰੇਲ ਗੱਡੀ ਤਿਆਰ, ਪਾਣੀ ਤੋਂ ਤਿਆਰ ਹੋਵੇਗਾ ਫਿਊਲ

Monday, Oct 21, 2024 - 02:27 PM (IST)

ਪਹਿਲੀ ਹਾਈਡ੍ਰੋਜਨ ਰੇਲ ਗੱਡੀ ਤਿਆਰ, ਪਾਣੀ ਤੋਂ ਤਿਆਰ ਹੋਵੇਗਾ ਫਿਊਲ

ਪਾਨੀਪਤ- ਦੇਸ਼ ਦੀ ਪਹਿਲੀ ਹਾਈਡ੍ਰੋਜਨ ਰੇਲ ਗੱਡੀ ਸੋਨੀਪਤ-ਜੀਂਦ ਦਰਮਿਆਨ ਦਸੰਬਰ-ਜਨਵਰੀ 'ਚ 90 ਕਿਲੋਮੀਟਰ ਦੌੜੇਗੀ। ਇਹ ਪਹਿਲੀ ਪ੍ਰਦੂਸ਼ਣ ਰਹਿਤ ਰੇਲ ਗੱਡੀ ਹੈ। ਇੰਨੀ ਹੀ ਦੂਰੀ ਲਈ ਡੀਜ਼ਲ ਰੇਲ ਗੱਡੀ 964 ਕਿਲੋ ਕਾਰਬਨ ਪੈਦਾ ਕਰਦੀ ਹੈ। ਜੀਂਦ ਰੇਲਵੇ ਸਟੇਸ਼ਨ 'ਤੇ 3 ਹਜ਼ਾਰ ਕਿਲੋ ਹਾਈਡ੍ਰੋਜਨ ਸਟੋਰ ਲਈ ਪਲਾਂਟ ਤਿਆਰ ਹੋ ਰਿਹਾ ਹੈ। ਰੇਲ ਗੱਡੀ ਨੂੰ ਹਰ ਘੰਟੇ 40 ਹਜ਼ਾਰ ਲੀਟਰ ਪਾਣੀ ਦੀ ਲੋੜ ਹੋਵੇਗੀ। 

ਜੀਂਦ ਰੇਲਵੇ ਸਟੇਸ਼ਨ 'ਤੇ ਅੰਡਰਗ੍ਰਾਊਂਡ ਸਟੇਰੋਜ਼ ਵੀ ਬਣ ਰਿਹਾ ਹੈ। ਸਟੇਸ਼ਨ ਦੀਆਂ ਛੱਤਾਂ 'ਤੇ ਇਕੱਠਾ ਪਾਣੀ ਇੱਥੇ ਪਹੁੰਚੇਗਾ। ਰੇਲ ਗੱਡੀ ਦੇ ਸੰਚਾਲਣ ਲਈ ਮਸ਼ੀਨਾਂ ਆ ਚੁੱਕੀਆਂ ਹਨ। ਹਾਈਡ੍ਰੋਜਨ ਰੇਲ ਗੱਡੀ 8 ਤੋਂ 10 ਡੱਬਿਆਂ ਦੀ ਹੋਵੇਗੀ। ਸੰਭਵ ਹੈ ਕਿ ਦਸੰਬਰ-ਜਨਵਰੀ 'ਚ ਟ੍ਰਾਇਲ ਰਨ ਤੋਂ ਬਾਅਦ ਇਸੇ ਵਿੱਤ ਸਾਲ 'ਚ ਇਹ ਨਿਯਮਿਤ ਚੱਲਣ ਲੱਗੇ। ਚੇਨਈ ਦੀ ਇੰਟੀਗ੍ਰਲ ਕੋਚ ਫੈਕਟਰੀ 'ਚ ਬਣ ਰਹੇ ਡੱਬੇ ਦਸੰਬਰ ਤੱਕ ਤਿਆਰ ਹੋ ਜਾਣਗੇ। ਸਵੀਡਨ, ਚੀਨ, ਜਰਮਨੀ ਅਤੇ ਫਰਾਂਸ ਤੋਂ ਬਾਅਦ ਹਾਈਡ੍ਰੋਜਨ ਰੇਲ ਗੱਡੀ ਚਲਾਉਣ ਵਾਲਾ ਭਾਰਤ ਦੁਨੀਆ ਦਾ 5ਵਾਂ ਦੇਸ਼ ਹੋਵੇਗਾ। ਪਹਿਲੇ ਪੜਾਅ 'ਚ 2 ਰੇਲ ਗੱਡੀਆਂ ਚੱਲ ਸਕਦੀਆਂ ਹਨ। ਇਨ੍ਹਾਂ ਦੀ ਰਫ਼ਤਾਰ 140 ਕਿਲੋਮੀਟਰ ਪ੍ਰਤੀ ਘੰਟੇ ਹੋਵੇਗੀ। ਇਕ ਕਿਲੋ ਹਾਈਡ੍ਰੋਜਨ 4.5 ਲੀਟਰ ਡੀਜ਼ਲ ਦੇ ਬਰਾਬਰ ਮਾਈਲੇਜ ਦੇਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News