ਪਹਿਲੀ ਵਾਰ ਰਾਸ਼ਟਰਪਤੀ ਭਵਨ ''ਚ ਵਜਣਗੀਆਂ ਸ਼ਹਿਨਾਈਆਂ, ਜਾਣੋ ਕੌਣ ਹੈ ਲਾੜੀ
Wednesday, Feb 05, 2025 - 12:25 PM (IST)
ਨਵੀਂ ਦਿੱਲੀ- ਰਾਸ਼ਟਰਪਤੀ ਭਵਨ ਵਿਚ ਪਹਿਲੀ ਵਾਰ ਕਿਸੇ ਦਾ ਵਿਆਹ ਹੋਣ ਵਾਲਾ ਹੈ। CRPF ਅਧਿਕਾਰੀ ਪੂਨਮ ਗੁਪਤਾ ਰਾਸ਼ਟਰਪਤੀ ਭਵਨ 'ਚ ਵਿਆਹ ਕਰਨ ਵਾਲੀ ਪਹਿਲੀ ਮਹਿਲਾ ਹੋਵੇਗੀ। ਪੂਨਮ ਰਾਸ਼ਟਰਪਤੀ ਭਵਨ 'ਚ ਪਰਸਨਲ ਸਕਿਓਰਿਟੀ ਅਫ਼ਸਰ (PSO) ਦੇ ਅਹੁਦੇ 'ਤੇ ਤਾਇਨਾਤ ਹੈ।
ਇਹ ਵੀ ਪੜ੍ਹੋ- ਹੁਣ ਤੰਬਾਕੂ-ਪਾਨ ਚਬਾ ਕੇ ਥੁੱਕਣ ਵਾਲਿਆਂ ਦੀ ਖੈਰ ਨਹੀਂ, ਲੱਗੇਗਾ ਮੋਟਾ ਜੁਰਮਾਨਾ
ਇਸ ਤਾਰੀਖ਼ ਨੂੰ ਹੋਵੇਗਾ ਵਿਆਹ
ਸੂਤਰਾਂ ਮੁਤਾਬਕ CRPF ਅਫ਼ਸਰ ਪੂਨਮ ਗੁਪਤਾ ਆਪਣੇ ਮੰਗੇਤਰ ਅਵਿਨਾਸ਼ ਕੁਮਾਰ, ਜੋ ਖੁਦ CRPF ਵਿਚ ਅਸਿਸਟੈਂਟ ਕਮਾਂਡਰ ਹੈ, ਰਾਸ਼ਟਰਪਤੀ ਭਵਨ 'ਚ 12 ਫਰਵਰੀ 2025 ਨੂੰ ਵਿਆਹ ਕਰਨ ਵਾਲੀ ਹੈ। ਦੱਸ ਦੇਈਏ ਕਿ ਨਵੀਂ ਦਿੱਲੀ 'ਚ ਰਾਸ਼ਟਰਪਤੀ ਭਵਨ ਭਾਰਤ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦਾ ਅਧਿਕਾਰਤ ਨਿਵਾਸ ਹੈ। ਰਾਸ਼ਟਰਪਤੀ ਭਵਨ ਨੂੰ ਸਰ ਐਡਵਿਨ ਲੁਟੀਯੰਸ ਵਲੋਂ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਹ ਦੁਨੀਆ ਵਿਚ ਕਿਸੇ ਰਾਸ਼ਟਰ ਮੁਖੀ ਦਾ ਦੂਜਾ ਸਭ ਤੋਂ ਵੱਡਾ ਨਿਵਾਸ ਸਥਾਨ ਹੈ।
ਇਹ ਵੀ ਪੜ੍ਹੋ- ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਜ਼ਰੂਰੀ ਖ਼ਬਰ, ਲਾਗੂ ਹੋਵੇਗਾ ਇਹ ਨਵਾਂ ਨਿਯਮ
ਰਾਸ਼ਟਰਪਤੀ ਭਵਨ 'ਚ ਵਿਆਹ ਕਰਨ ਦੀ ਮਿਲੀ ਇਜਾਜ਼ਤ
ਇਕ ਰਿਪੋਰਟ ਮੁਤਾਬਕ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਪੂਨਮ ਦੇ ਕੰਮ ਵਿਚ ਸਮਰਪਣ, ਪੇਸ਼ੇਵਰਤਾ ਅਤੇ ਸੇਵਾ ਦੌਰਾਨ ਸਖ਼ਤ ਕੋਡ ਆਫ਼ ਕੰਡਕਟ ਨੂੰ ਫਾਲੋਅ ਕਰਨਾ ਆਦਿ ਨੂੰ ਦੇਖਦੇ ਹੋਏ ਰਾਸ਼ਟਰਪਤੀ ਭਵਨ ਵਿਚ ਵਿਆਹ ਕਰਨ ਦੀ ਇਜਾਜ਼ਤ ਦਿੱਤੀ ਹੈ। ਇਸ ਵਜ੍ਹਾ ਤੋਂ ਪੂਨਮ CRPF ਅਫ਼ਸਰ ਪੂਨਮ ਗੁਪਤਾ ਰਾਸ਼ਟਰਪਤੀ ਭਵਨ ਵਿਚ ਵਿਆਹ ਕਰਨ ਵਾਲੀ ਪਹਿਲੀ ਮਹਿਲਾ ਹੈ ਅਤੇ ਉਨ੍ਹਾਂ ਨੇ ਇਤਿਹਾਸ ਬਣਾ ਦਿੱਤਾ ਹੈ।
ਇਹ ਵੀ ਪੜ੍ਹੋ- ਹੱਦ ਤੋਂ ਵੱਧ ਹੈ! 311 ਵਾਰ ਕੱਟਿਆ ਗਿਆ ਚਾਲਾਨ
ਕੌਣ ਹੈ ਪੂਨਮ ਗੁਪਤਾ?
-CRPF ਦੀ ਅਸਿਸਟੈਂਟ ਕਮਾਂਡੈਂਟ ਪੂਨਮ ਗੁਪਤਾ ਮੱਧ ਪ੍ਰਦੇਸ਼ ਦੀ ਰਹਿਣ ਵਾਲੀ ਹੈ।
-ਪੂਨਮ ਗਣਿਤ 'ਚ ਗ੍ਰੈਜੂਏਟ ਹੈ। ਉਸ ਨੇ ਅੰਗਰੇਜ਼ੀ 'ਚ ਪੋਸਟ ਗ੍ਰੈਜੂਏਸ਼ਨ ਕੀਤੀ ਅਤੇ ਫਿਰ ਬੀ.ਐੱਡ ਦੀ ਡਿਗਰੀ ਹਾਸਲ ਕੀਤੀ।
-2018 UPSC CAPF ਪ੍ਰੀਖਿਆ ਲਈ ਅਪਲਾਈ ਕੀਤਾ ਅਤੇ ਯੋਗਤਾ ਪੂਰੀ ਕੀਤੀ। ਜਿਸ 'ਚ ਉਸ ਨੇ 81ਵਾਂ ਰੈਂਕ ਪ੍ਰਾਪਤ ਕੀਤਾ।
-ਪੂਨਮ ਗੁਪਤਾ CRPF 'ਚ ਅਸਿਸਟੈਂਟ ਕਮਾਂਡੈਂਟ ਵਜੋਂ ਕੰਮ ਕਰਦੀ ਹੈ ਅਤੇ ਬਿਹਾਰ ਦੇ ਨਕਸਲ ਪ੍ਰਭਾਵਿਤ ਖੇਤਰ ਸਮੇਤ ਹੋਰ ਖੇਤਰਾਂ 'ਚ ਕੰਮ ਕਰ ਚੁੱਕੀ ਹੈ।
-ਉਸ ਦੀ ਕਹਾਣੀ ਧੀਰਜ ਅਤੇ ਲਗਨ ਦੀ ਹੈ ਜੋ ਦੇਸ਼ ਦੀਆਂ ਬਹੁਤ ਸਾਰੀਆਂ ਮੁਟਿਆਰਾਂ ਲਈ ਪ੍ਰੇਰਣਾ ਹੈ।
-ਪੂਨਮ ਗੁਪਤਾ ਦਾ ਮੰਗੇਤਰ ਅਵਿਨਾਸ਼ ਕੁਮਾਰ ਵੀ CRPF ਅਸਿਸਟੈਂਟ ਕਮਾਂਡਰ ਹੈ ਅਤੇ ਇਸ ਸਮੇਂ ਜੰਮੂ-ਕਸ਼ਮੀਰ 'ਚ ਤਾਇਨਾਤ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8