ਵੱਡੀ ਖ਼ਬਰ: ਪ੍ਰਾਪਰਟੀ ਡੀਲਰ ਦੇ ਦਫ਼ਤਰ ''ਤੇ ਤਾਬੜਤੋੜ ਫਾਇਰਿੰਗ, ਇਸ ਗੈਂਗਸਟਰ ਨੇ ਲਈ ਜ਼ਿੰਮੇਵਾਰੀ
Friday, Sep 19, 2025 - 08:05 AM (IST)

ਹਰਿਆਣਾ : ਦਿੱਲੀ ਨਾਲ ਲੱਗਦੇ ਸਾਈਬਰ ਸਿਟੀ ਗੁਰੂਗ੍ਰਾਮ ਵਿੱਚ ਸ਼ੁੱਕਰਵਾਰ ਰਾਤ ਨੂੰ ਤਾਬੜਤੋੜ ਫਾਇਰਿੰਗ ਹੋਣ ਦੀ ਸੂਚਨਾ ਮਿਲੀ ਹੈ, ਜਿਸ ਨਾਲ ਇਲਾਕੇ ਵਿਚ ਦਹਿਸ਼ਤ ਫੈਲ ਗਈ। ਮਿਲੀ ਜਾਣਕਾਰੀ ਮੁਤਾਬਕ ਪੰਜ ਹਥਿਆਰਬੰਦ ਨਕਾਬਪੋਸ਼ ਅਪਰਾਧੀਆਂ ਵਲੋਂ ਸੈਕਟਰ 45 ਵਿੱਚ ਮਿਲੇਨੀਅਮ ਸਿਟੀ ਸੈਂਟਰ ਮੈਟਰੋ ਸਟੇਸ਼ਨ ਦੇ ਨੇੜੇ ਸਥਿਤ ਪ੍ਰਾਪਰਟੀ ਮਾਰਕੀਟਿੰਗ ਕੰਪਨੀ ਐਮਐਨਆਰ ਬਿਲਡਮਾਰਕ ਦੇ ਦਫ਼ਤਰ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ। ਇਸ ਘਟਨਾ ਦੌਰਾਨ ਬਦਮਾਸ਼ਾ ਵਲੋਂ 30 ਤੋਂ ਵੱਧ ਰਾਊਂਡ ਫਾਇਰਿੰਗ ਕੀਤੀ ਗਈ, ਜਿਸ ਨਾਲ ਸਨਸਨੀ ਫੈਲ ਗਈ।
ਇਹ ਵੀ ਪੜ੍ਹੋ : SSP ਦੀ ਵੱਡੀ ਕਾਰਵਾਈ: SHO ਸਣੇ ਪੂਰੀ ਪੁਲਸ ਚੌਕੀ ਦੇ ਕਰਮਚਾਰੀ ਸਸਪੈਂਡ
ਦੂਜੇ ਪਾਸੇ ਇਸ ਹਮਲੇ ਕਾਰਨ ਐਮਐਨਆਰ ਬਿਲਡਮਾਰਕ ਦੇ ਆਲੀਸ਼ਾਨ ਦਫ਼ਤਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਚੂਰ-ਚੂਰ ਹੋ ਗਏ ਅਤੇ ਨਾਲ ਖੜੀ ਇੱਕ ਲਗਜ਼ਰੀ ਕਾਰ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਹੈ। ਵਾਰਦਾਤ ਨੂੰ ਅੰਜ਼ਾਮ ਦੇਣ ਮਗਰੋਂ ਉਹ ਫ਼ਰਾਰ ਹੋ ਗਏ। ਇਸ ਘਟਨਾ ਦੌਰਾਨ ਕਿਸੇ ਨੂੰ ਕੋਈ ਗੋਲੀ ਨਹੀਂ ਲੱਗੀ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਅਨੁਸਾਰ ਇਹ ਘਟਨਾ ਵੀਰਵਾਰ ਰਾਤ 9:20 ਵਜੇ ਦੇ ਕਰੀਬ ਵਾਪਰੀ ਹੈ। ਪੁਲਸ ਨੇ ਘਟਨਾ ਸਥਾਨ ਤੋਂ 30 ਤੋਂ ਵੱਧ ਗੋਲੀਆਂ ਦੇ ਖੋਲ ਬਰਾਮਦ ਕੀਤੇ ਹਨ। ਹਮਲਾਵਰਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਨੇੜਲੇ ਇਲਾਕਿਆਂ ਤੋਂ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : SBI ਬੈਂਕ ਵਿੱਚ ਡਾਕਾ, ਲੈ ਗਏ 1 ਕਰੋੜ ਕੈਸ਼, 20 ਕਿਲੋ ਸੋਨਾ
ਇਸ ਗੈਂਗਸਟਰ ਨੇ ਲਈ ਫਾਇਰਿੰਗ ਦੀ ਜ਼ਿੰਮੇਵਾਰੀ
ਦੱਸ ਦੇਈਏ ਕਿ ਗੁਰੂਗ੍ਰਾਮ ਵਿੱਚ ਹੋਈ ਫਾਇਰਿੰਗ ਦੀ ਦੀਪਕ ਨੰਦਲ ਨਾਮ ਦੇ ਇੱਕ ਗੈਂਗਸਟਰ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਦੇ ਹੋਏ ਜ਼ਿੰਮੇਵਾਰੀ ਲਈ ਹੈ। ਇਸ ਦੇ ਨਾਲ ਹੀ ਉਹਨਾਂ ਨੇ ਪੁਲਸ ਨੂੰ ਇੱਕ ਖੁੱਲ੍ਹੀ ਚੁਣੌਤੀ ਵੀ ਦਿੱਤੀ। ਨੰਦਲ ਨੇ ਦਾਅਵਾ ਕੀਤਾ ਕਿ ਬਿਲਡਰ ਨੇ ਉਸਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਉਸਨੂੰ ਇਹ ਕਦਮ ਚੁੱਕਣਾ ਪਿਆ। ਆਪਣੀ ਪੋਸਟ ਵਿੱਚ ਉਸਨੇ ਗੁਰੂਗ੍ਰਾਮ ਪੁਲਸ ਨੂੰ ਇੱਕ ਖੁੱਲ੍ਹੀ ਚੁਣੌਤੀ ਦਿੰਦੇ ਹੋਏ ਕਿਹਾ ਕਿ ਜੋ ਵੀ ਉਸਨੂੰ ਪੈਸੇ ਦੇਣ ਤੋਂ ਇਨਕਾਰ ਕਰੇਗਾ, ਉਸਨੂੰ ਵੀ ਇਸੇ ਤਰ੍ਹਾਂ ਦੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।
ਇਹ ਵੀ ਪੜ੍ਹੋ : ਰਾਤੋ-ਰਾਤ ਚਮਕੀ ਔਰਤ ਦੀ ਕਿਸਮਤ, ਇੱਕੋ ਸਮੇਂ ਜ਼ਮੀਨ 'ਚੋਂ ਮਿਲੇ 3 ਅਨਮੋਲ ਹੀਰੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।