ਗੈਸ ਸਿਲੰਡਰ ਲੀਕ ਹੋਣ ਕਾਰਨ ਘਰ ''ਚ ਲੱਗੀ ਅੱਗ, ਭੈਣ-ਭਰਾ ਦੀ ਮੌਤ
Monday, Mar 31, 2025 - 10:48 AM (IST)

ਨਵੀਂ ਦਿੱਲੀ- ਪੱਛਮੀ ਦਿੱਲੀ ਦੇ ਮਨੋਹਰ ਪਾਰਕ ਵਿਚ ਇਕ ਘਰ 'ਚ LPG ਸਿਲੰਡਰ ਤੋਂ ਗੈਸ ਲੀਕ ਹੋਣ ਕਾਰਨ ਭਿਆਨਕ ਅੱਗ ਲੱਗ ਗਈ। ਜਿਸ ਕਾਰਨ ਦੋ ਨਾਬਾਲਗ ਭੈਣ-ਭਰਾ ਦੀ ਮੌਤ ਹੋ ਗਈ। ਦਿੱਲੀ ਫਾਇਰ ਬ੍ਰਿਗੇਡ ਸੇਵਾ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਐਤਵਾਰ ਰਾਤ 8:20 ਵਜੇ ਦੇ ਕਰੀਬ WZ-7 ਮਨੋਹਰ ਪਾਰਕ ਵਿਚ ਵਾਪਰੀ। ਦੋ ਫਾਇਰ ਟੈਂਡਰ ਮੌਕੇ 'ਤੇ ਭੇਜੇ ਗਏ। ਫਾਇਰ ਬ੍ਰਿਗੇਡ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੌਕੇ ਦਾ ਦੌਰਾ ਕਰਨ ਵਾਲੀ ਟੀਮ ਨੇ ਪੁਸ਼ਟੀ ਕੀਤੀ ਕਿ ਅੱਗ LPG ਸਿਲੰਡਰ ਤੋਂ ਲੱਗੀ ਸੀ।
ਘਟਨਾ ਵਿਚ ਸਾਕਸ਼ੀ (12) ਅਤੇ ਉਸ ਦਾ ਭਰਾ ਆਕਾਸ਼ (9) ਝੁਲਸ ਗਏ, ਜਿਨ੍ਹਾਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਅਧਿਕਾਰੀ ਨੇ ਕਿਹਾ ਕਿ ਇਕ ਹੋਰ ਵਿਅਕਤੀ ਸੰਦੀਪ ਪਾਠਕ, 5 ਫੀਸਦੀ ਝੁਲਸ ਗਿਆ ਹੈ, ਜਿਸ ਦਾ ਇਲਾਜ ਚੱਲ ਰਿਹਾ ਹੈ। ਪੰਜਾਬੀ ਬਾਗ ਪੁਲਸ ਸਟੇਸ਼ਨ ਦੀ ਇਕ ਟੀਮ ਵੀ ਜਾਂਚ ਲਈ ਮੌਕੇ 'ਤੇ ਪਹੁੰਚੀ।