ਰੱਖੜੀ ਤੋਂ ਪਹਿਲਾਂ ਰੂਹ ਕੰਬਾਊ ਵਾਰਦਾਤ ; ਭਰਾ ਨੇ ਸੁੱਤੀ ਪਈ ਭੈਣ ਦੀ ਵੱਢ ਸੁੱਟੀ ਧੌਣ
Thursday, Aug 07, 2025 - 05:07 PM (IST)

ਨੈਸ਼ਨਲ ਡੈਸਕ- ਛੱਤੀਸਗੜ੍ਹ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਸੁਰਗੁਜਾ ਜ਼ਿਲ੍ਹੇ ਵਿੱਚ ਇੱਕ ਭਰਾ ਨੇ ਆਪਣੀ ਭੈਣ ਨੂੰ ਮੋਬਾਈਲ ਫੋਨ ਵਰਤਣ ਤੋਂ ਰੋਕਣ 'ਤੇ ਦਾਤਰੀ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਇਹ ਘਟਨਾ ਮੰਗਲਵਾਰ ਰਾਤ 1 ਵਜੇ ਲਖਨਪੁਰ ਥਾਣੇ ਦੇ ਕੁੰਨੀ ਥਾਣਾ ਖੇਤਰ ਦੇ ਲਿਪਿੰਗੀ ਪਿੰਡ ਵਿੱਚ ਵਾਪਰੀ।
ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਮੁਨੇਸ਼ਵਰੀ ਆਪਣੇ ਦੋ ਬੱਚਿਆਂ ਨਾਲ ਆਪਣੇ ਨਾਨਕੇ ਘਰ ਵਿੱਚ ਰਹਿ ਰਹੀ ਸੀ। ਰਾਤ ਨੂੰ ਖਾਣਾ ਖਾਣ ਤੋਂ ਬਾਅਦ ਉਹ ਕਮਰੇ ਵਿੱਚ ਸੌਂ ਰਹੀ ਸੀ ਤੇ ਉਸ ਦਾ ਭਰਾ ਜੈਪ੍ਰਕਾਸ਼ ਮਾਝਵਰ ਨੇੜੇ ਮੰਜੇ 'ਤੇ ਬੈਠਾ ਫੋਨ ਚਲਾ ਰਿਹਾ ਸੀ।
ਕਾਫ਼ੀ ਸਮਾਂ ਗੁਜ਼ਰ ਜਾਣ ਮਗਰੋਂ ਮੁਨੇਸ਼ਵਰੀ ਨੇ ਦੇਰ ਰਾਤ ਆਪਣੇ ਭਰਾ ਨੂੰ ਮੋਬਾਈਲ ਫੋਨ ਵਰਤਣ ਤੋਂ ਰੋਕਿਆ ਅਤੇ ਮੋਬਾਈਲ ਫੋਨ ਫੜ ਕੇ ਆਪਣੇ ਕੋਲ ਰੱਖ ਲਿਆ। ਇਸ ਮਾਮਲੇ ਨੂੰ ਲੈ ਕੇ ਦੋਵਾਂ ਵਿਚਕਾਰ ਬਹਿਸ ਹੋ ਗਈ। ਕੁਝ ਦੇਰ ਬਾਅਦ ਜਦੋਂ ਮੁਨੇਸ਼ਵਰੀ ਸੌਂ ਗਈ ਤਾਂ ਜੈਪ੍ਰਕਾਸ਼ ਗੁੱਸੇ ਵਿੱਚ ਆ ਗਿਆ ਅਤੇ ਘਰ 'ਚ ਪਈ ਕੁਹਾੜੀ ਨਾਲ ਆਪਣੀ ਭੈਣ ਦੀ ਗਰਦਨ ਅਤੇ ਚਿਹਰੇ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ।
ਇਹ ਵੀ ਪੜ੍ਹੋ- ਐਲਨ ਮਸਕ ਤੋਂ ਵੀ ਅਮੀਰ ਨਿਕਲੀ ਭਾਰਤ ਦੀ ਔਰਤ ! ਮੌਤ ਤੋਂ ਬਾਅਦ ਅਕਾਊਂਟ ਵੇਖ ਪਰਿਵਾਰ ਦੇ ਵੀ ਉੱਡ ਗਏ ਹੋਸ਼
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮ੍ਰਿਤਕਾ ਦੇ ਪਰਿਵਾਰਕ ਮੈਂਬਰ ਸਮਿਥ ਮਾਝਵਰ ਨੇ ਕੁੰਨੀ ਪੁਲਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਮੁਲਜ਼ਮ ਜੈਪ੍ਰਕਾਸ਼ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਕਤਲ ਵਿੱਚ ਵਰਤੀ ਗਈ ਕੁਹਾੜੀ ਵੀ ਬਰਾਮਦ ਕਰ ਲਈ ਹੈ।
ਪੁੱਛਗਿੱਛ ਦੌਰਾਨ ਦੋਸ਼ੀ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਪੁਲਸ ਨੇ ਭਾਰਤੀ ਦੰਡ ਸੰਹਿਤਾ ਦੀ ਧਾਰਾ 103(1) ਦੇ ਤਹਿਤ ਮੁਲਜ਼ਮ ਵਿਰੁੱਧ ਕਤਲ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਮੁਲਜ਼ਮ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਅਗੇਲਰੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ- ਗੁਆਂਢਣ ਦਾ ਸ਼ਰਮਨਾਕ ਕਾਰਾ ! ਮੁੰਡੇ ਤੋਂ ਭੈਣ ਦੀ ਇੱਜ਼ਤ 'ਤੇ ਪਵਾ'ਤਾ ਹੱਥ, ਵੀਡੀਓ ਵੀ ਕਰ'ਤੀ ਵਾਇਰਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e