ਕੂਲਰ ਬਣਾਉਣ ਵਾਲੀ ਫੈਕਟਰੀ ''ਚ ਲੱਗੀ ਭਿਆਨਕ ਅੱਗ

Monday, Mar 31, 2025 - 05:17 PM (IST)

ਕੂਲਰ ਬਣਾਉਣ ਵਾਲੀ ਫੈਕਟਰੀ ''ਚ ਲੱਗੀ ਭਿਆਨਕ ਅੱਗ

ਨੋਇਡਾ- ਗੌਤਮਬੁੱਧ ਨਗਰ ਵਿਚ ਗ੍ਰੇਟਰ ਨੋਇਡਾ ਦੇ ਈਕੋਟੇਕ-3 'ਚ ਕੂਲਰ ਬਣਾਉਣ ਵਾਲੀ ਫੈਕਟਰੀ ਵਿਚ ਸੋਮਵਾਰ ਨੂੰ ਭਿਆਨਕ ਅੱਗ ਲੱਗ ਗਈ। ਪੁਲਸ ਨੇ ਦੱਸਿਆ ਦੂਰ ਤੋਂ ਹੀ ਆਸਮਾਨ ਵਿਚ ਕਾਲੇ ਧੂੰਏਂ ਦਾ ਗੁਬਾਰ ਉਠਦਾ ਵੇਖਿਆ ਗਿਆ। ਈਕੋਟੇਕ ਪੁਲਸ ਥਾਣੇ ਦੇ ਮੁਖੀ ਅਨਿਲ ਨੇ ਦੱਸਿਆ ਕਿ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ ਅਤੇ ਨਾ ਹੀ ਕੋਈ ਅੰਦਰ ਫਸਿਆ ਹੈ।

ਪੁਲਸ ਨੇ ਦੱਸਿਆ ਕਿ ਥਾਣਾ ਈਕੋਟੇਕ-3 ਖੇਤਰ ਦੇ ਹਬੀਬਪੁਰ ਪਿੰਡ ਕੋਲ ਸਥਿਤ ਕੂਲਰ ਬਣਾਉਣ ਵਾਲੀ ਓਸੀਅਨ ਮੋਡ ਪਲਾਸਟ ਕੰਪਨੀ ਵਿਚ ਅੱਗ ਲੱਗ ਗਈ। ਜਿਸ ਤੋਂ ਬਾਅਦ ਮੌਕੇ 'ਤੇ ਫਾਇਰ ਵਿਭਾਗ ਦੀਆਂ 26 ਗੱਡੀਆਂ ਪਹੁੰਚੀਆਂ। ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀ ਨੇ ਅੱਗ ਬੁਝਾਉਣ ਵਿਚ ਜੁੱਟੇ। ਪਲਾਸਟਿਕ ਕੂਲਰ ਬਣਾਉਣ ਵਾਲੀ ਕੰਪਨੀ ਵਿਚ ਲੱਗੀ ਅੱਗ ਨੇ ਆਲੇ-ਦੁਆਲੇ ਦੇ ਗੋਦਾਮ ਅਤੇ ਹੋਰ ਫੈਕਟਰੀ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ ਹੈ। ਪੁਲਸ ਨੇ ਦੱਸਿਆ ਕਿ DCP ਸੈਂਟਰਲ ਨੋਇਡਾ ਹੋਰ ਅਧਿਕਾਰੀਆਂ ਅਤੇ ਸਥਾਨਕ ਪੁਲਸ ਬਲ ਦੇ ਨਾਲ ਮੌਕੇ 'ਤੇ ਮੌਜੂਦ ਹਨ।


author

Tanu

Content Editor

Related News