ਵੱਡੀ ਖ਼ਬਰ ; ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਕਾਮਰਸ ''ਚ ਲੱਗ ਗਈ ਅੱਗ, ਮਿੰਟਾਂ ''ਚ ਪੈ ਗਈਆਂ ਭਾਜੜਾਂ
Thursday, May 15, 2025 - 10:50 AM (IST)

ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਦਿੱਲੀ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਪੀਤਮਪੁਰਾ ਸਥਿਤ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਕਾਮਰਸ ਦੀ ਲਾਈਬ੍ਰੇਰੀ 'ਚ ਅੱਜ ਸਵੇਰੇ ਕਰੀਬ 9.40 ਵਜੇ ਭਿਆਨਕ ਅੱਗ ਲੱਗ ਗਈ। ਅੱਗ ਲੱਗਦਿਆਂ ਹੀ ਕੈਂਪਸ 'ਚ ਭਾਜੜਾਂ ਪੈ ਗਈਆਂ ਤੇ ਅਸਮਾਨ ਛੂਹ ਰਹੀਆਂ ਅੱਗ ਦੀਆਂ ਲਪਟਾਂ ਦੇਖ ਵਿਦਿਆਰਥੀਆਂ ਦੇ ਮਨਾਂ 'ਚ ਖ਼ੌਫ਼ ਛਾ ਗਿਆ।
ਅੱਗ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਵਿਭਾਗ ਨੂੰ ਦਿੱਤੀ ਗਈ ਤੇ ਸੂਚਨਾ ਮਿਲਦਿਆਂ ਹੀ ਤੁਰੰਤ ਵਿਭਾਗ ਦੀਆਂ 11 ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਹਨ। ਟੀਮਾਂ ਵੱਲੋਂ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਫਿਲਹਾਲ ਇਸ ਹਾਦਸੇ 'ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਜਾਣਕਾਰੀ ਨਹੀਂ ਮਿਲੀ ਹੈ।
#WATCH | Delhi: Fire broke out at Sri Guru Gobind Singh College of Commerce in Pitampura today. 11 fire tenders rushed to the site and the fire was brought under control around 9.40 am. The fire broke out first in the library. Cooling operation continues: Delhi Fire Service… pic.twitter.com/HJ5O26jXSE
— ANI (@ANI) May 15, 2025
ਇਹ ਵੀ ਪੜ੍ਹੋ- ਚੁੱਕਿਆ ਗਿਆ ਇਕ ਹੋਰ ਜਾਸੂਸ ! ਭੈਣ ਦੇ ਘਰ ਰਹਿ ਕੇ ਪਾਕਿਸਤਾਨ ਭੇਜਦਾ ਸੀ ਖ਼ੁਫੀਆ ਜਾਣਕਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e