ਬੋਲੈਰੋ ਕਾਰ ਦੇ ਖਾਈ ''ਚ ਡਿੱਗਦੇ ਹੀ ਲੱਗੀ ਅੱਗ, 6 ਲੋਕਾਂ ਦੀ ਮੌਤ

05/25/2022 7:18:56 PM

ਉੱਤਰਕਾਸ਼ੀ/ਦੇਹਰਾਦੂਨ (ਵਾਰਤਾ)- ਉੱਤਰਾਖੰਡ ਦੇ ਉੱਤਰਕਾਸ਼ੀ-ਟਿਹਰੀ ਜ਼ਿਲ੍ਹੇ ਦੀ ਸਰਹੱਦ 'ਤੇ ਰਾਸ਼ਟਰੀ ਰਾਜਮਾਰਗ-94 'ਤੇ ਬੁੱਧਵਾਰ ਨੂੰ ਇਕ ਵਾਹਨ ਦੇ ਡੂੰਘੀ ਖਾਈ ਵਿਚ ਡਿੱਗਣ ਕਾਰਨ ਅੱਗ ਲੱਗ ਗਈ। ਗੱਡੀ ਦੇ ਡਰਾਈਵਰ ਸਮੇਤ ਸਾਰੇ ਛੇ ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਅੱਜ ਯਾਨੀ ਬੁੱਧਵਾਰ ਦੁਪਹਿਰ 3.30 ਵਜੇ ਨੈਸ਼ਨਲ ਹਾਈਵੇਅ 94, ਚੰਬਾ-ਧਰਸੂ ਮੋਟਰ ਰੋਡ 'ਤੇ ਇਕ ਬੋਲੈਰੋ ਕਾਰ ਬੇਕਾਬੂ ਹੋ ਕੇ 100 ਮੀਟਰ ਡੂੰਘੀ ਖਾਈ 'ਚ ਜਾ ਡਿੱਗੀ। ਵਾਹਨ ਖਾਈ 'ਚ ਡਿੱਗਦੇ ਹੀ ਉਸ 'ਚ ਅੱਗ, ਜਿਸ ਕਾਰਨ ਵਾਹਨ ਚਾਲਕ ਸਮੇਤ ਸਾਰੇ 6 ਯਾਤਰੀਆਂ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ : ਓਡੀਸ਼ਾ 'ਚ ਬੱਸ ਪਲਟਣ ਨਾਲ 6 ਸੈਲਾਨੀਆਂ ਦੀ ਮੌਤ, 45 ਜ਼ਖ਼ਮੀ

ਮ੍ਰਿਤਕਾਂ 'ਚ ਚਾਲਕ ਤੋਂ ਇਲਾਵਾ, ਹੋਰ 5 ਯਾਤਰੀ ਪੱਛਮੀ ਬੰਗਾਲ ਦੇ ਵਾਸੀ ਹਨ। ਜੋ ਯਮੁਨੋਤਰੀ ਦਰਸ਼ਨ ਲਈ ਜਾ ਰਹੇ ਸਨ। ਸੂਤਰਾਂ ਨੇ ਦੱਸਿਆ ਕਿ ਹਾਲੇ ਤੱਕ ਤਿੰਨ ਲਾਸ਼ਾਂ ਬਰਾਮਦ ਹੋਈਆਂ ਹਨ। ਜਿਨ੍ਹਾਂ ਦੀ ਪਛਾਣ ਡਰਾਈਵਰ ਆਸ਼ੀਸ਼ (35) ਪੁੱਤਰ ਪ੍ਰੇਮ ਦਾਸ, ਨੀਲੇਸ਼ ਭੁਨੀਆ (23) ਪੁੱਤਰ ਮਦਨ ਮੋਹਨ ਅਤੇ ਪ੍ਰਦੀਪ ਦਾਸ (55) ਪੁੱਤਰ ਗਣੇਸ਼ ਦਾਸ। ਇਨ੍ਹਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜਿਆ ਗਿਆ ਹੈ। ਜਦੋਂ ਕਿ ਹੋਰ ਤਿੰਨ ਲਾਸ਼ਾਂ ਬੁਰੀ ਤਰ੍ਹਾਂ ਸੜਨ ਕਾਰਨ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ। 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News