ਮਾਂ ਵੈਸ਼ਣੋ ਦੇਵੀ ਦੇ ਬੈਟਰੀ ਕਾਰ ਮਾਰਗ ''ਤੇ ਲੱਗੀ ਅੱਗ, ਮਚੀ ਭੱਜ-ਦੌੜ

Tuesday, Aug 06, 2024 - 05:19 PM (IST)

ਮਾਂ ਵੈਸ਼ਣੋ ਦੇਵੀ ਦੇ ਬੈਟਰੀ ਕਾਰ ਮਾਰਗ ''ਤੇ ਲੱਗੀ ਅੱਗ, ਮਚੀ ਭੱਜ-ਦੌੜ

ਕੱਟੜਾ- ਜੰਮੂ ਦੇ ਕੱਟੜਾ ਸਥਿਤ ਮਾਤਾ ਵੈਸ਼ਣੋ ਦੇਵੀ ਮਾਰਗ 'ਤੇ ਉਸ ਸਮੇਂ ਭੱਜ-ਦੌੜ ਪੈ ਗਈ, ਜਦੋਂ ਮੰਗਲਵਾਰ ਸਵੇਰੇ ਕਰੀਬ 11 ਵਜੇ ਬੈਟਰੀ ਕਾਰ ਮਾਰਗ 'ਤੇ ਹਿਮਕੋਟੀ ਖੇਤਰ 'ਚ ਸ਼੍ਰੀ ਮਾਤਾ ਵੈਸ਼ਣੋ ਦੇਵੀ ਸ਼ਰਾਈਨ  ਬੋਰਡ ਦੀ ਸੋਵਿਨਿਅਰ ਦੁਕਾਨ 'ਤੇ ਅਚਾਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਤੇਜ਼ੀ ਨਾਲ ਦੁਕਾਨ ਨੂੰ ਆਪਣੀ ਲਪੇਟ 'ਚ ਲੈ ਲਿਆ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਵਿਭਾਗ ਦੇ ਨਾਲ ਹੀ ਸ਼ਰਾਈਨ ਬੋਰਡ ਦੇ ਆਫ਼ਤ ਪ੍ਰਬੰਧਨ ਦਲ, ਐੱਸ.ਡੀ.ਆਰ.ਐੱਫ., ਪੁਲਸ ਵਿਭਾਗ ਆਦਿ ਮੌਕੇ 'ਤੇ ਪਹੁੰਚਿਆ ਅਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। 

ਇਸ ਵਿਚ ਮਾਰਗ 'ਤੇ ਸਥਿਤ ਸ਼ਰਾਈਨ ਬੋਰਡ ਦੀ ਦੁਕਾਨ 'ਚ ਲੱਗੀ ਅੱਗ ਕਾਰਨ ਸ਼ਰਧਾਲੂਆਂ ਦੀ ਆਵਾਜਾਈ ਰੋਕ ਦਿੱਤੀ ਗਈ। ਜਦੋਂ ਤੱਕ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਨਹੀਂ ਪਾ ਲਿਆ ਗਿਆ, ਉਦੋਂ ਤੱਕ ਸ਼ਰਧਾਲੂਆਂ ਨੂੰ ਭਵਨ ਵੱਲ ਆਉਣ-ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਅਤੇ ਸ਼ਰਧਾਲੂ ਵੈਸ਼ਣੋ ਦੇਵੀ ਦੀ ਯਾਤਰਾ ਦੌਰਾਨ ਕਰੀਬ ਇਕ ਘੰਟੇ ਮਾਰਗ 'ਤੇ ਖੜ੍ਹੇ ਰਹੇ। ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾਉਣ ਤੋਂ ਬਾਅਦ ਸ਼ਰਧਾਲੂਆਂ ਨੂੰ ਭਵਨ ਵੱਲ ਜਾਣ ਦੀ ਮਨਜ਼ੂਰੀ ਦਿੱਤੀ ਗਈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News