ਦਿੱਲੀ ਦੀ ਇਕ ਇਮਾਰਤ ’ਚ ਲੱਗੀ ਅੱਗ, 2 ਕੁੜੀਆਂ ਸਮੇਤ 4 ਦੀ ਮੌਤ
Monday, Aug 18, 2025 - 11:50 PM (IST)

ਨਵੀਂ ਦਿੱਲੀ- ਪੱਛਮੀ ਦਿੱਲੀ ਦੇ ਰਾਜਾ ਗਾਰਡਨ ਇਲਾਕੇ ’ਚ ਸੋਮਵਾਰ ਇਕ ਦੁਖਦਾਈ ਘਟਨਾ ਵਾਪਰੀ। ਬਾਅਦ ਦੁਪਹਿਰ ਲਗਭਗ 3: 08 ਵਜੇ ਮਹਾਜਨ ਇਲੈਕਟ੍ਰਾਨਿਕਸ ਦੀ ਇਮਾਰਤ ’ਚ ਅਚਾਨਕ ਅੱਗ ਲੱਗ ਗਈ।
ਅੱਗ ਇੰਨੀ ਭਿਆਨਕ ਸੀ ਕਿ 4 ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ’ਚ 2 ਕੁੜੀਆਂ ਸ਼ਾਮਲ ਹਨ। ਕੁਝ ਹੋਰਨਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਇਸ ਇਮਾਰਤ ’ਚ ਇਕ ਬੇਸਮੈਂਟ ਤੇ 3 ਮੰਜ਼ਿਲਾਂ ਹਨ। ਇਹ ਦੁਖਾਂਤ ਤੀਜੀ ਮੰਜ਼ਿਲ ’ਤੇ ਸਥਿਤ ਦਫ਼ਤਰ ’ਚ ਵਾਪਰਿਆ। ਅਚਾਨਕ ਅੱਗ ਲੱਗਣ ਕਾਰਨ ਉੱਥੇ ਕੰਮ ਕਰਨ ਵਾਲੇ ਲੋਕ ਅੰਦਰ ਹੀ ਫਸ ਗਏ।
ਅੱਗ ਤੇ ਧੂੰਏਂ ਤੋਂ ਬਚਣ ਲਈ ਉਹ ਦਫ਼ਤਰ ’ਚ ਚਲੇ ਗਏ ਪਰ ਇਸ ਫੈਸਲੇ ਨੇ 4 ਦੀ ਜਾਨ ਲੈ ਲਈ।