ਬਿਹਾਰ ਸੰਪਕ ਕ੍ਰਾਂਤੀ ਟਰੇਨ ਦੇ ਇਕ ਡੱਬੇ ’ਚ ਲੱਗੀ ਅੱਗ

Wednesday, Dec 20, 2023 - 06:07 PM (IST)

ਬਿਹਾਰ ਸੰਪਕ ਕ੍ਰਾਂਤੀ ਟਰੇਨ ਦੇ ਇਕ ਡੱਬੇ ’ਚ ਲੱਗੀ ਅੱਗ

ਛਪਰਾ, (ਯੂ. ਐੱਨ. ਆਈ.)– ਬਿਹਾਰ ਵਿਚ ਸਾਰਣ ਜ਼ਿਲੇ ਦੇ ਪੂਰਬੀ ਮੱਧ ਰੇਲਵੇ ਦੇ ਸੋਨਪੁਰ-ਗੋਲਡੇਨਗੰਜ ਸਟੇਸ਼ਨ ਦਰਮਿਆਨ ਬੁੱਧਵਾਰ ਨੂੰ ਦਰਬੰਗਾ ਤੋਂ ਨਵੀਂ ਦਿੱਲੀ ਜਾਣ ਵਾਲੀ ਬਿਹਾਰ ਸੰਪਕ ਕ੍ਰਾਂਤੀ ਟਰੇਨ ਦੇ ਇਕ ਡੱਬੇ ’ਚ ਅੱਗ ਲੱਗ ਗਈ। ਰੇਲ ਪੁਲਸ ਸੂਤਰਾਂ ਨੇ ਇੱਥੇ ਦੱਸਿਆ ਕਿ ਸੋਨਪੁਰ-ਗੋਲਡਨਗੰਜ ਸਟੇਸ਼ਨ ਦਰਮਿਆਨ ਬੜਾ ਗੋਪਾਲ ਸਟੇਸ਼ਨ ਦੇ ਨੇੜੇ ਟਰੇਨ ਨੰਬਰ-12565 ਦੇ ਇਕ ਡੱਬੇ ’ਚ ਅੱਗ ਲੱਗ ਗਈ, ਜਿਸ ਤੋਂ ਬਾਅਦ ਮੁਸਾਫਰਾਂ ਨੇ ਟਰੇਨ ਦੀ ਚੇਨ ਖਿੱਚ ਕੇ ਟਰੇਨ ਨੂੰ ਰੋਕਿਆ।

ਮਾਮਲੇ ਦੀ ਜਾਣਕਾਰੀ ਮਿਲਣ ’ਤੇ ਟਰੇਨ ਦੇ ਗਾਰਡ ਅਤੇ ਚਾਲਕ ਨੇ ਉਕਤ ਡੱਬੇ ’ਚ ਪਹੁੰਚ ਕੇ ਅੱਗ ਬੁਝਾਊ ਯੰਤਰ ਦੇ ਮਾਧਿਅਮ ਰਾਹੀਂ ਅੱਗ ’ਤੇ ਕਾਬੂ ਪਾਇਆ। ਸੂਤਰਾਂ ਨੇ ਦੱਸਿਆ ਕਿ ਅੱਗ ’ਤੇ ਕਾਬੂ ਪਾਉਣ ਤੋਂ ਬਅਦ ਟਰੇਨ ਨੂੰ ਛਪਰਾ ਜੰਕਸ਼ਨ ਲਿਆਂਦਾ ਗਿਆ, ਜਿੱਥੇ ਪੂਰੀ ਤਰ੍ਹਾਂ ਜਾਂਚ ਕਰਨ ਤੋਂ ਬਾਅਦ ਟਰੇਨ ਨੂੰ ਮੰਜ਼ਿਲ ਵੱਲ ਰਵਾਨਾ ਕਰ ਦਿੱਤਾ ਗਿਆ।


author

Rakesh

Content Editor

Related News