ਮੁੰਬਈ : ਸਿਲੰਡਰ ਫਟਣ ਤੋਂ ਬਾਅਦ ਲੱਗੀ ਅੱਗ, ਨਵਜਾਤ ਸਮੇਤ 4 ਲੋਕ ਜ਼ਖਮੀ

Tuesday, Nov 30, 2021 - 03:41 PM (IST)

ਮੁੰਬਈ : ਸਿਲੰਡਰ ਫਟਣ ਤੋਂ ਬਾਅਦ ਲੱਗੀ ਅੱਗ, ਨਵਜਾਤ ਸਮੇਤ 4 ਲੋਕ ਜ਼ਖਮੀ

ਮੁੰਬਈ (ਭਾਸ਼ਾ)- ਮੁੰਬਈ ਦੇ ਵਰਲੀ ਇਲਾਕੇ ’ਚ ਮੰਗਲਵਾਰ ਸਵੇਰੇ ਇਕ ਘਰ ’ਚ ਸਿਲੰਡਰ ਫਟਣ ਤੋਂ ਬਾਅਦ ਲੱਗੀ ਅੱਗ ’ਚ 4 ਮਹੀਨੇ ਦੇ ਬੱਚੇ ਸਮੇਤ ਇਕ ਹੀ ਪਰਿਵਾਰ ਦੇ 4 ਮੈਂਬਰ ਜ਼ਖਮੀ ਹੋ ਗਏ। ਇਕ ਅੱਗ ਬੁਝਾਊ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਨਵਜਾਤ ਅਤੇ ਇਕ ਹੋਰ ਜ਼ਖਮੀ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ : ਓਮੀਕਰੋਨ : ਕੇਜਰੀਵਾਲ ਨੇ ਕੌਮਾਂਤਰੀ ਉਡਾਣਾਂ ’ਤੇ ਪਾਬੰਦੀ ’ਚ ਦੇਰੀ ’ਤੇ ਚੁੱਕੇ ਸਵਾਲ

ਉਨ੍ਹਾਂ ਕਿਹਾ ਕਿ ਇਕ ਸਿਲੰਡਰ ਫਟਣ ਤੋਂ ਬਾਅਦ ਘਰ ਦੇ ਉਸ ਕਮਰੇ ’ਚ ਅੱਗ ਲੱਗ ਗਈ, ਜਿੱਥੇ ਪਰਿਵਾਰ ਰਹਿ ਰਿਹਾ ਸੀ। ਅਧਿਕਾਰੀ ਨੇ ਕਿਹਾ,‘‘ਅੱਗ ਬੁਝਾਊ ਕਰਮੀ ਅਤੇ ਪਾਣੀ ਦੇ ਟੈਂਕਰ ਮੌਕੇ ’ਤੇ ਭੇਜੇ ਗਏ। ਬਾਅਦ ’ਚ ਅੱਗ ’ਤੇ ਕਾਬੂ ਪਾ ਲਿਆ ਗਿਆ।’’ ਉਨ੍ਹਾਂ ਕਿਹਾ ਕਿ ਚਾਰੇ ਜ਼ਖਮੀਆਂ ਦਾ ਨਾਇਰ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਸ਼ਿਸ਼ੂ ਅਤੇ ਇਕ ਹੋਰ ਵਿਅਕਤੀ ਆਨੰਦ ਪੁਰੀ (27) ਦੀ ਹਾਲਤ ਗੰਭੀਰ ਹੈ।

ਇਹ ਵੀ ਪੜ੍ਹੋ : 12 ਸੰਸਦ ਮੈਂਬਰਾਂ ਦੀ ਮੁਅੱਤਲੀ ਦਾ ਮੁੱਦਾ ਗਰਮਾਇਆ, ਨਾਇਡੂ ਬੋਲੇ- ਅੱਜ ਵੀ ਡਰਾਉਂਦੀ ਹੈ ਉਹ ਹਰਕਤ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈੰਟ ਬਾਕਸ ’ਚ ਦਿਓ ਜਵਾਬ


author

DIsha

Content Editor

Related News