ਰਾਜਕੋਟ ਦੇ ਇਕ ਹਸਪਤਾਲ ''ਚ ਲੱਗੀ ਅੱਗ, ਕੋਰੋਨਾ ਪੀੜਤ 5 ਮਰੀਜ਼ਾਂ ਦੀ ਮੌਤ

Friday, Nov 27, 2020 - 09:06 AM (IST)

ਰਾਜਕੋਟ ਦੇ ਇਕ ਹਸਪਤਾਲ ''ਚ ਲੱਗੀ ਅੱਗ, ਕੋਰੋਨਾ ਪੀੜਤ 5 ਮਰੀਜ਼ਾਂ ਦੀ ਮੌਤ

ਰਾਜਕੋਟ- ਗੁਜਰਾਤ ਦੇ ਰਾਜਕੋਟ ਸ਼ਹਿਰ ਵਿਚ ਵੀਰਵਾਰ ਦੇਰ ਰਾਤ ਕੋਰੋਨਾ ਵਾਇਰਸ ਦੇ ਮਰੀਜ਼ਾਂ ਵਾਲੇ ਹਸਪਤਾਲ ਦੇ ਆਈ. ਸੀ. ਯੂ. ਵਾਰਡ ਵਿਚ ਅੱਗ ਲੱਗਣ ਕਾਰਨ 5 ਮਰੀਜ਼ਾਂ ਦੀ ਮੌਤ ਹੋ ਗਈ। ਫਾਇਰ ਫਾਈਟਰ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਸਪਤਾਲ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਜਿਨ੍ਹਾਂ ਹੋਰ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਸੀ, ਉਨ੍ਹਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। 

ਫਾਇਰ ਫਾਈਟਰ ਵਿਭਾਗ ਦੇ ਅਧਿਕਾਰੀ ਜੇ. ਬੀ. ਥੇਵਾ ਨੇ ਦੱਸਿਆ ਕਿ ਮਾਵੜੀ ਇਲਾਕੇ ਦੇ ਉਦੈ ਸ਼ਿਵਾਨੰਦ ਹਸਪਤਾਲ ਦੇ ਆਈ. ਸੀ. ਯੂ. ਵਿਚ ਵੀਰਵਾਰ ਦੇਰ ਰਾਤ ਤਕਰੀਬਨ ਇਕ ਵਜੇ ਅੱਗ ਲੱਗੀ। ਜਿਸ ਸਮੇਂ ਅੱਗ ਲੱਗੀ ਆਈ. ਸੀ. ਯੂ. ਵਿਚ 7 ਮਰੀਜ਼ ਸਨ। 

ਇਹ ਵੀ ਪੜ੍ਹੋ- ਵੱਡੀ ਖ਼ਬਰ! ਸਰਕਾਰ ਨੇ ਕੌਮਾਂਤਰੀ ਉਡਾਣਾਂ 'ਤੇ ਲਾਈ ਰੋਕ ਹੋਰ ਅੱਗੇ ਵਧਾਈ

ਅੱਗ ਦੀ ਖ਼ਬਰ ਮਿਲਦਿਆਂ ਹੀ 30 ਮਰੀਜ਼ਾਂ ਨੂੰ ਸੁਰੱਖਿਅਤ ਉੱਥੋਂ ਕੱਢਿਆ ਗਿਆ ਪਰ 5 ਮਰੀਜ਼ਾਂ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਗਸਤ ਮਹੀਨੇ ਅਹਿਮਦਾਬਾਦ ਦੇ ਚਾਰ ਮੰਜ਼ਲਾ ਨਿੱਜੀ ਹਸਪਤਾਲ ਦੀ ਸਭ ਤੋਂ ਉੱਪਰਲੀ ਮੰਜ਼ਲ 'ਤੇ ਅੱਗ ਲੱਗਣ ਨਾਲ ਕੋਰੋਨਾ ਵਾਇਰਸ ਨਾਲ ਪੀੜਤ 8 ਮਰੀਜ਼ਾਂ ਦੀ ਮੌਤ ਹੋ ਗਈ ਸੀ। 


author

Lalita Mam

Content Editor

Related News