ਘਰ ''ਚ ਲੱਗੀ ਭਿਆਨਕ ਅੱਗ, ਪਰਿਵਾਰ ਦੇ 5 ਲੋਕ ਝੁਲਸੇ

02/18/2024 11:40:38 AM

ਰਾਏਬਰੇਲੀ- ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਜ਼ਿਲੇ 'ਚ ਸ਼ਾਰਟ ਸਰਕਟ ਕਾਰਨ ਇਕ ਘਰ 'ਚ ਅੱਗ ਲੱਗ ਗਈ, ਜਿਸ 'ਚ 5 ਲੋਕ ਝੁਲਸ ਗਏ। ਘਟਨਾ ਸ਼ਨੀਵਾਰ ਰਾਤ ਨੂੰ ਵਾਪਰੀ। ਫਾਇਰ ਸਰਵਿਸ ਆਪਰੇਟਰ (FSO) ਸੁਨੀਲ ਕੁਮਾਰ ਸਿੰਘ ਅਨੁਸਾਰ ਅੱਗ ਬੁਝਾਉਣ ਲਈ ਫਾਇਰ ਸਰਵਿਸ ਦੀ ਗੱਡੀ ਸਮੇਂ ਸਿਰ ਮੌਕੇ ’ਤੇ ਪਹੁੰਚ ਗਈ। ਸੁਨੀਲ ਕੁਮਾਰ ਸਿੰਘ ਨੇ ਕਿਹਾ ਕਿ ਸਾਨੂੰ ਸ਼ਨੀਵਾਰ ਰਾਤ 11:45 'ਤੇ ਸੂਚਨਾ ਮਿਲੀ ਕਿ ਇਲਾਕੇ ਦੇ ਇਕ ਘਰ 'ਚ ਅੱਗ ਲੱਗ ਗਈ ਹੈ। ਸੂਚਨਾ ਮਿਲਣ 'ਤੇ ਫਾਇਰ ਸਰਵਿਸ ਦੀ ਗੱਡੀ ਨੂੰ ਤੁਰੰਤ ਐਮਰਜੈਂਸੀ ਅੱਗ ਬੁਝਾਉਣ ਲਈ ਮੌਕੇ 'ਤੇ ਰਵਾਨਾ ਕੀਤਾ ਗਿਆ।

ਸੁਨੀਲ ਕੁਮਾਰ ਸਿੰਘ ਨੇ ਕਿਹਾ ਕਿ ਜਾਂਚ ਦੌਰਾਨ ਸਾਨੂੰ ਪਤਾ ਲੱਗਾ ਕਿ ਘਟਨਾ 'ਚ 5 ਵਿਅਕਤੀ ਝੁਲਸ ਗਏ ਹਨ ਅਤੇ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਸੀ। ਪੀੜਤਾਂ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇਕ ਡਾਕਟਰ ਨੇ ਵਿਅਕਤੀ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਡਾਕਟਰ ਮੁਤਾਬਕ ਅੱਗ ਦੀ ਲਪੇਟ 'ਚ ਆਉਣ ਕਾਰਨ 5 ਲੋਕ ਗੰਭੀਰ ਹਾਲਤ 'ਚ ਪਹੁੰਚੇ। ਇਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕੀਤਾ ਗਿਆ ਅਤੇ ਇਲਾਜ ਚੱਲ ਰਿਹਾ ਹੈ। ਫਿਲਹਾਲ ਸਥਿਤੀ ਸਥਿਰ ਹੈ।


Tanu

Content Editor

Related News