ਇਨ੍ਹਾਂ ਲੋਕਾਂ ਨੂੰ ਮਿਲ ਸਕਦਾ ਹੈ ਵਿੱਤ ਮੰਤਰੀ ਤੇ ਪ੍ਰਧਾਨ ਮੰਤਰੀ ਨਾਲ ਚਾਹ ਪੀਣ ਦਾ ਸੱਦਾ

06/03/2019 2:50:00 PM

ਨਵੀਂ ਦਿੱਲੀ — ਸਰਕਾਰ ਚੋਟੀ ਦੇ ਕਰਦਾਤਾਵਾਂ ਨੂੰ ਇਨਾਮ ਦੇਣ ਦੀ ਯੋਜਨਾ ਬਣਾ ਰਹੀ ਹੈ। ਇਸ ਯੋਜਨਾ ਦੇ ਤਹਿਤ ਚੋਟੀ ਦੇ ਕਰਦਾਤਾਵਾਂ ਨੂੰ ਪ੍ਰਧਾਨ ਮੰਤਰੀ ਮੋਦੀ ਜਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੇ ਨਾਲ ਚਾਹ ਪੀਣ ਦਾ ਸੱਦਾ ਦਿੱਤਾ ਜਾਵੇਗਾ। ਇਸ ਕਦਮ ਦਾ ਉਦੇਸ਼ ਕਰਦਾਤਾਵਾਂ ਨੂੰ ਉਤਸ਼ਾਹਿਤ ਕਰਨਾ ਹੈ ਤਾਂ ਜੋ ਉਹ ਖੁਦ ਅਤੇ ਜ਼ਿਆਦਾ ਯੋਗਦਾਨ ਦੇਣ ਕਿਉਂਕਿ ਸਰਕਾਰ ਨੂੰ ਕਲਿਆਣਕਾਰੀ ਯੋਜਨਾਵਾਂ ਲਈ ਜ਼ਿਆਦਾ ਮਾਲੀਏ ਦੇ ਜ਼ਰੂਰਤ ਹੈ। 

ਸੂਤਰਾਂ ਨੇ ਦੱਸਿਆ ਕਿ 5 ਜੁਲਾਈ ਨੂੰ ਪੇਸ਼ ਹੋਣ ਵਾਲੇ ਪੂਰਨ ਬਜਟ 'ਚ ਇਸ ਉਤਸ਼ਾਹੀ ਯੋਜਨਾ ਬਾਰੇ ਐਲਾਨ ਕੀਤਾ ਜਾ ਸਕਦਾ ਹੈ। ਆਮਦਨ ਕਰ ਵਿਭਾਗ ਪਹਿਲਾਂ ਹੀ ਉਨ੍ਹਾਂ ਕਰਦਾਤਾਵਾਂ ਨੂੰ ਸਰਟੀਫਿਕੇਟ ਜਾਰੀ ਕਰ ਰਿਹਾ ਹੈ ਜਿਹੜੇ ਨਿਯਮਿਤ ਤੌਰ 'ਤੇ ਆਪਣਾ ਟੈਕਸ ਜਮ੍ਹਾ ਕਰਵਾ ਰਹੇ ਹਨ। 

ਇਕ ਕਮੇਟੀ ਆਮਦਨ ਟੈਕਸ ਕਾਨੂੰਨ ਵਿਚ ਸੋਧ ਕਰਨ ਦਾ ਕੰਮ ਵੀ ਕਰ ਰਹੀ ਹੈ ਜਿਹੜੀ ਕਿ ਆਪਣੀ ਰਿਪੋਰਟ ਜੁਲਾਈ ਦੇ ਅੰਤ ਤੱਕ ਸਰਕਾਰ ਨੂੰ ਸੌਪੇਂਗੀ। ਟੈਕਸ ਸੁਧਾਰ ਐਨ.ਡੀ.ਏ. ਸਰਕਾਰ ਦਾ ਮੁੱਖ ਏਜੰਡਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਣ 5 ਜੁਲਾਈ ਨੂੰ ਆਪਣਾ ਬਜਟ ਪਿਟਾਰਾ ਖੋਲ੍ਹਣਗੇ। 

ਇਕ ਵਿਅਕਤੀ ਜਿਹੜਾ ਸਾਲ 'ਚ 10 ਲੱਖ ਰੁਪਏ ਕਮਾਉਂਦਾ ਹੈ ਅਤੇ ਉਸਨੇ ਟੈਕਸ ਦੇ ਰੂਪ ਵਿਚ 30 ਫੀਸਦੀ ਸਰਕਾਰ ਨੂੰ ਦੇਣਾ ਹੁੰਦਾ ਹੈ। ਜਿਹੜੇ ਲੋਕ ਸਾਲਾਨਾ 50 ਲੱਖ ਤੋਂ 1 ਲੱਖ ਕਰਮਾਉਂਦੇ ਹਨ ਉਨ੍ਹਾਂ ਨੂੰ 10 ਫੀਸਦੀ ਦਾ ਸਰਚਾਰਜ ਵੀ ਦੇਣਾ ਹੁੰਦਾ ਹੈ। ਜਿਹੜੇ ਲੋਕਾਂ ਦੀ ਸਾਲਾਨਾ ਆਮਦਨ 1 ਕਰੋੜ ਰੁਪਏ ਤੋਂ ਜ਼ਿਆਦਾ ਹੈ ਉਨ੍ਹਾਂ ਨੇ 15 ਫੀਸਦੀ ਤੱਕ ਦਾ ਸਰਚਾਰਜ ਦੇਣਾ ਹੁੰਦਾ ਹੈ। 

1 ਕਰੋੜ ਰੁਪਏ ਤੋਂ ਜ਼ਿਆਦਾ ਅਤੇ 10 ਕਰੋੜ ਰੁਪਏ ਤੋਂ ਘੱਟ ਸਾਲਾਨਾ ਆਮਦਨ ਵਾਲਿਆਂ ਘਰੇਲੂ ਕੰਪਨੀਆਂ ਨੂੰ 7 ਫੀਸਦੀ ਸਰਚਾਰਜ ਦੇਣਾ ਹੁੰਦਾ ਹੈ, ਜਦੋਂਕਿ ਵਿਦੇਸ਼ੀ ਕੰਪਨੀਆਂ 'ਤੇ 2 ਫੀਸਦੀ ਸਰਚਾਰਜ ਲੱਗਦਾ ਹੈ। 10 ਕਰੋੜ ਰੁਪਏ ਤੋਂ ਜ਼ਿਆਦਾ ਸਾਲਾਨਾ ਕਮਾਈ ਵਾਲੀਆਂ ਘਰੇਲੂ ਕੰਪਨੀਆਂ ਨੂੰ 12 ਫੀਸਦੀ ਅਤੇ ਵਿਦੇਸ਼ੀ ਕੰਪਨੀਆਂ ਨੂੰ 5 ਫੀਸਦੀ ਸਰਚਾਰਜ ਦੇਣਾ ਹੁੰਦਾ ਹੈ।


Related News