ਕੱਪੜਿਆਂ ਦੇ ਸ਼ੋਅ ਰੂਮ ''ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਕੱਪੜਾ ਸੜ ਕੇ ਹੋਇਆ ਸੁਆਹ

Sunday, Jan 01, 2023 - 03:32 PM (IST)

ਕੱਪੜਿਆਂ ਦੇ ਸ਼ੋਅ ਰੂਮ ''ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਕੱਪੜਾ ਸੜ ਕੇ ਹੋਇਆ ਸੁਆਹ

ਸੋਨੀਪਤ (ਸੰਨੀ)- ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਸੁਭਾਸ਼ ਚੌਕ ਸਥਿਤ ਰਿਚ ਲੁਕ ਨਾਮ ਦੇ ਰੈਡੀਮੇਡ ਕੱਪੜਿਆਂ ਦੇ ਸ਼ੋਅ ਰੂਮ 'ਚ ਦੇਰ ਰਾਤ ਅਣਪਛਾਤੇ ਕਾਰਨਾਂ ਦੇ ਚਲਦੇ ਭਿਆਨਕ ਅੱਗ ਲੱਗ ਗਈ। ਵੇਖਦੇ ਹੀ ਵੇਖਦੇ ਪੂਰਾ ਸ਼ੋਅ ਰੂਮ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਕਾਰਨ ਲੱਖਾਂ ਦਾ ਕੱਪੜਾ ਸੜ ਕੇ ਸੁਆਹ ਹੋ ਗਿਆ।

ਓਧਰ ਸਬ-ਇੰਸਪੈਕਟਰ ਵਜਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਐਟਲਸ ਰੋਡ 'ਤੇ ਰਿਚ ਲੁਕ ਨਾਮ ਦੇ ਇਕ ਸ਼ੋਅ ਰੂਮ ਵਿਚ ਅੱਗ ਲੱਗ ਗਈ। ਅਸੀਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਮੌਕੇ 'ਤੇ ਬੁਲਾ ਕੇ ਅੱਗ 'ਤੇ ਕਾਬੂ ਪਾਇਆ, ਉਥੇ ਹੀ ਮੌਕੇ 'ਤੇ ਚਸ਼ਮਦੀਦ ਸੰਜੀਵ ਵਲੇਚਾ ਨੇ ਦੱਸਿਆ ਕਿ ਸ਼ੋਅ ਰੂਮ ਨੂੰ ਬੰਦ ਕਰ ਕੇ ਸਾਰੇ ਘਰ ਨਿਕਲ ਗਏ ਸਨ। ਜਦੋਂ ਉਸ ਨੇ ਸ਼ੋਅ ਰੂਮ 'ਚ ਧੂੰਆਂ ਨਿਕਲਦਾ ਹੋਇਆ ਵੇਖਿਆ ਗਿਆ ਤਾਂ ਇੱਥੇ ਪਹੁੰਚੇ। ਵੇਖਦੇ ਹੀ ਵੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਸਖ਼ਤ ਮੁਸ਼ੱਕਤ ਮਗਰੋਂ ਅੱਗ 'ਤੇ ਕਾਬੂ ਪਾਇਆ।


author

Tanu

Content Editor

Related News