ਤਿਉਹਾਰਾਂ ਦਾ ਮੌਸਮ: ਡਾਕਟਰਾਂ ਦੀ ਮਿਲਾਵਟੀ ਤੋਂ ਪਰਹੇਜ਼ ਦੀ ਸਲਾਹ

10/20/2019 5:34:38 PM

ਨਵੀਂ ਦਿੱਲੀ—ਤਿਉਹਾਰਾਂ ਦੇ ਮੌਸਮ 'ਚ ਮੈਡੀਕਲ ਮਾਹਿਰਾਂ ਨੇ ਲੋਕਾਂ ਨੂੰ ਮਿਲਾਵਟੀ ਮਠਿਆਈਆਂ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਹੈ। ਬਾਲਾਜੀ ਐਕਸ਼ਨ ਮੈਡੀਕਲ ਇੰਸਟੀਚਿਊਟ 'ਚ ਸੀਨੀਅਰ ਕੰਸਲਟੈਂਟ, ਇੰਟਰਨਲ ਮੈਡੀਸਨ ਡਾ. ਅਰਵਿੰਦ ਅਗਰਵਾਲ ਕਹਿੰਦੇ ਹਨ ਕਿ ਹੁਣ ਤਾਂ ਨਕਲੀ, ਦੁੱਧ, ਨਕਲੀ ਮਾਵਾ, ਨਕਲੀ ਦੇਸੀ ਅਤੇ ਇਥੇ ਤੱਕ ਦੀ ਨਕਲੀ ਫਲਾਹਾਰ ਵੀ ਬਾਜ਼ਾਰਾਂ 'ਚ ਧੜੱਲੇ ਨਾਲ ਵਿਕ ਰਿਹਾ ਹੈ ਅਤੇ ਜੇਕਰ ਸਾਵਧਾਨੀ ਨਾ ਵਰਤੀ ਜਾਵੇ ਤਾਂ ਇਨ੍ਹਾਂ ਦੀ ਵਰਤੋਂ ਨਾਲ ਤਬੀਅਤ ਖਰਾਬ ਹੋਣ ਤੋਂ ਲੈ ਕੇ ਜਾਨ ਜਾਣ ਤੱਕ ਦਾ ਖਤਰਾ ਹੈ। ਉਨ੍ਹਾਂ ਨੇ ਦੱਸਿਆ ਕਿ ਸਿਹਤ ਦੇ ਨਜ਼ਰੀਏ ਨਾਲ ਖੋਏ ਦੀ ਵਰਤੋਂ ਨਾਲ ਕੋਈ ਬੁਰਾਈ ਨਹੀਂ ਹੈ ਪਰ ਜੇਕਰ ਇਹ ਦੁੱਧ ਨਾਲ ਬਣਿਆ ਹੋਣ 'ਤੇ ਸਿੰਥੈਟਿਕ ਅਤੇ ਨਕਲੀ ਹੋਵੇ ਤਾਂ ਇਸ ਦੀ ਵਰਤੋਂ ਕਰਕੇ ਬਣਾਈ ਜਾਣ ਵਾਲੀ ਮਠਿਆਈ ਦੀ ਵਰਤੋਂ ਸਰੀਰ ਦੇ ਮਹਤੱਵਪੂਰਨ ਅੰਗਾਂ ਜਿਵੇਂ, ਦਿਲ, ਕਿਡਨੀ, ਲੀਵਰ ਆਦਿ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਡਾ. ਅਗਰਵਾਲ ਨੇ ਦੱਸਿਆ ਕਿ ਤਿਉਹਾਰਾਂ 'ਚ ਦੁੱਧ ਦੀ ਮੰਗ ਬਹੁਤ ਵੱਧ ਜਾਂਦੀ ਹੈ ਅਤੇ ਪੂਰਾ ਕਰਨ ਲਈ ਸ਼ੈਂਪੂ, ਡਿਟਰਜੈਂਟ, ਯੂਰੀਆ ਅਤੇ ਹੋਰ ਘਾਤਕ ਰਸਾਇਣ ਦੇ ਮਿਸ਼ਰਨ ਨਾਲ ਨਕਲੀ ਦੁੱਧ ਤਿਆਰ ਕੀਤਾ ਜਾਂਦਾ ਹੈ। ਇਹ ਖਤਰਨਾਕ ਰਸਾਇਣ ਖਾਸ ਕਰਕੇ ਯੂਰੀਆ ਸਿੱਧੇ ਕਿਡਨੀ ਸੰਬੰਧੀ ਰੋਗਾਂ ਨੂੰ ਜਨਮ ਦਿੰਦਾ ਹੈ ਇਸ ਦੀ ਲਗਾਤਾਰ ਵਰਤੋਂ ਨਾਲ ਇਸ ਦਾ ਅਸਰ ਲੀਵਰ 'ਤੇ ਵੀ ਹੁੰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਜਾਨਵਰਾਂ ਦੀ ਚਰਬੀ ਅਤੇ ਰਸਾਇਣਾਂ ਦੀ ਮਦਦ ਨਾਲ ਨਕਲੀ ਤਰੀਕੇ ਨਾਲ ਬਣਾਏ ਜਾਣ ਵਾਲੇ ਨਕਲੀ ਦੇਸੀ ਘਿਓ ਨਾਲ ਪੇਟ 'ਚ ਇੰਫੈਕਸ਼ਨ ਹੋ ਸਕਦਾ ਹੈ ਅਤੇ ਇਹ ਦਿਲ ਦੀ ਸਿਹਤ ਲਈ ਵੀ ਠੀਕ ਨਹੀਂ ਹੈ। ਗੁਰੂਗ੍ਰਾਮ ਦੇ ਕੋਲੰਬੀਆ ਏਸ਼ੀਆ ਹਸਪਤਾਲ 'ਚ ਪੋਸ਼ਣ ਅਤੇ ਆਹਾਰ ਮਾਹਿਰ ਡਾ.ਸ਼ਾਲਿਨੀ ਬਿਲਸ ਦਾ ਕਹਿਣਾ ਹੈ ਕਿ ਤਿਉਹਾਰਾਂ 'ਚ ਵਧਦੀ ਮੰਗ ਨੂੰ ਪੂਰਾ ਕਰਨ ਅਤੇ ਖਰਾਬ ਡਰਾਈ ਫਰੂਟਸ ਨੂੰ ਖੂਬਸੂਰਤ ਪੈਂਕਿੰਗ 'ਚ ਸਜ਼ਾ ਕੇ ਤੁਹਾਡੀ ਸਿਹਤ ਨਾਲ ਖਿਲਵਾੜ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਦੇ ਮੇਵੇ ਫੂਡ ਪਾਇਜ਼ਨਿੰਗ ਦਾ ਕਾਰਨ ਬਣਦੇ ਹਨ। ਧਰਮਸ਼ਿਲਾ ਨਾਰਾਇਣਾ ਸੁਪਰਸਪੈਸ਼ੇਲਿਟੀ ਹਸਪਤਾਲ ਦੇ ਡਾਕਟਰ ਮਹੇਸ਼ ਗੁਪਤਾ ਕੰਸਲਟੈਂਟ, ਗ੍ਰੈਸਟ੍ਰੋਏਟੰ੍ਰਲਾਜਿਸਟ ਦੱਸਦੇ ਹਨ ਕਿ ਐੱਫ.ਐੱਸ.ਐੱਸ.ਏ.ਆਈ. ਭਾਵ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਿਟੀ ਆਫ ਇੰਡੀਆ ਵੱਖ-ਵੱਖ ਖਾਧ ਪਦਾਰਥਾਂ ਨੂੰ ਇਕ ਆਮ ਵਿਅਕਤੀ ਨੂੰ ਖਾਣ ਯੋਗ ਦੱਸਣ ਵਾਲਾ ਮਾਨਕ ਹੈ।


Aarti dhillon

Content Editor

Related News