ਰਾਮ ਮੰਦਰ ਭੂਮੀ ਪੂਜਨ: ਦੀਵਿਆਂ ਨਾਲ ਜਗਮਗਾਈ ਹਰਿਦੁਆਰ 'ਚ ਹਰਿ ਕੀ ਪਉੜੀ
Wednesday, Aug 05, 2020 - 11:54 PM (IST)

ਦੇਹਰਾਦੂਨ - ਅਯੁੱਧਿਆ 'ਚ ਸ਼੍ਰੀਰਾਮ ਜਨਮ ਭੂਮੀ ਪੂਜਨ ਅਤੇ ਮੰਦਰ ਨਿਰਮਾਣ ਦੀ ਨੀਂਹ ਰੱਖੇ ਜਾਣ 'ਤੇ ਦੇਵ ਭੂਮੀ ਦੀਵਿਆਂ ਦੀ ਰੋਸ਼ਨੀ ਨਾਲ ਜਗਮਗਾ ਉੱਠੀ। ਉਤਰਾਖੰਡ 'ਚ ਬੁੱਧਵਾਰ ਸ਼ਾਮ ਨੂੰ ਗੜਵਾਲ ਤੋਂ ਲੈ ਕੇ ਕੁਮਾਊਂ ਤੱਕ ਦਿਵਾਲੀ ਮਨਾਈ ਗਈ। ਦੀਵਿਆਂ ਦੀ ਜਗਮਗਾਹਟ ਨਾਲ ਹੀ ਆਤਿਸ਼ਬਾਜੀ ਕੀਤੀ ਗਈ।
ਧਰਮਨਗਰੀ ਹਰਿਦੁਆਰ ਦੇ ਗਲੀ-ਮੁਹੱਲੇ, ਚੌਕ-ਚੁਰਾਹੇ ਨੂੰ ਦੀਪ-ਮਾਲਾਵਾਂ, ਰੰਗੋਲੀ ਨਾਲ ਸਜਾਇਆ ਗਿਆ। ਹਰਿ ਕੀ ਪਉੜੀ ਅਤੇ ਦੱਖਣੀ ਕਾਲੀ ਮੰਦਰ ਸਮੇਤ ਧਰਮਨਗਰੀ ਦੇ ਸਾਰੇ ਆਸ਼ਰਮ-ਅਖਾੜਿਆਂ ਅਤੇ ਮੱਠ-ਮੰਦਰਾਂ 'ਚ ਰਾਮਕਥਾ ਦਾ ਪ੍ਰਬੰਧ ਕਰ ਦੀਵਿਆਂ ਦਾ ਤਿਉਹਾਰ ਮਨਾਇਆ ਗਿਆ। ਹਰਿ ਕੀ ਪਉੜੀ 'ਤੇ ਵਿਸ਼ੇਸ਼ ਗੰਗਾ ਆਰਤੀ ਦਾ ਪ੍ਰਬੰਧ ਹੋਇਆ।