FedEx ਭਾਰਤ 'ਚ ਸਥਾਪਤ ਕਰੇਗੀ 'ਏਅਰ ਹੱਬ'
Friday, Dec 20, 2024 - 04:34 PM (IST)

ਨਵੀਂ ਦਿੱਲੀ- ਦੁਨੀਆ ਦੀ ਸਭ ਤੋਂ ਵੱਡੀ ਐਕਸਪ੍ਰੈਸ ਟਰਾਂਸਪੋਰਟ ਕੰਪਨੀ, FedEx ਕਾਪਸ ਭਾਰਤ ਵਿਚ ਇਕ ਖੇਤਰੀ 'ਏਅਰ ਹੱਬ' ਸਥਾਪਤ ਕਰਨ ਦੀ ਯੋਜਨਾ 'ਤੇ ਵਿਚਾਰ ਕਰ ਰਹੀ ਹੈ, ਜਿਸਦਾ ਉਦੇਸ਼ ਭਾਰਤੀ ਸ਼ਹਿਰਾਂ ਅਤੇ ਕੌਮਾਂਤਰੀ ਬਾਜ਼ਾਰਾਂ ਵਿਚਕਾਰ ਸੰਪਰਕ ਨੂੰ ਬਿਹਤਰ ਬਣਾਉਣਾ ਹੈ, ਜਦਕਿ ਏਸ਼ੀਆ ਅਤੇ ਖੇਤਰ ਨਾਲ ਜੁੜਨਾ ਹੈ ਭਾਰਤ ਦੇ ਬਾਜ਼ਾਰਾਂ ਲਈ ਇਕ ਉਪ-ਖੇਤਰੀ ਹੱਬ ਦੇ ਰੂਪ ਵਿਚ ਕੰਮ ਕਰਨਾ ਹੈ।
FedEx ਦੇ COO, ਇੰਟਰਨੈਸ਼ਨਲ ਅਤੇ CEO, ਏਅਰਲਾਈਨਜ਼, ਰਿਚਰਡ ਸਮਿਥ ਨੇ ਵੀਰਵਾਰ ਨੂੰ ਇੱਥੇ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਅਸੀਂ ਇਸ ਖੇਤਰੀ ਹੱਬ ਸਮਰੱਥਾ ਨੂੰ ਸੰਯੁਕਤ ਰਾਜ ਅਤੇ ਹੋਰ ਗਲੋਬਲ ਬਾਜ਼ਾਰਾਂ ਵਿਚ ਸਫਲਤਾਪੂਰਵਕ ਲਾਗੂ ਕੀਤਾ ਹੈ। ਹੁਣ ਅਸੀਂ ਇਸ ਨੂੰ ਭਾਰਤ ਵਿਚ ਲਿਆਉਣ ਲਈ ਉਤਸ਼ਾਹਿਤ ਹਾਂ। FedEx MISA (ਮੱਧ ਪੂਰਬ, ਭਾਰਤੀ ਉਪ ਮਹਾਂਦੀਪ ਅਤੇ ਅਫਰੀਕਾ) ਦੇ ਪ੍ਰਧਾਨ ਕਾਮੀ ਵਿਸ਼ਵਨਾਥ ਨੇ ਕਿਹਾ ਕਿ ਕੰਪਨੀ ਰੈਗੂਲੇਟਰੀ ਅਤੇ ਬੁਨਿਆਦੀ ਢਾਂਚੇ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸਰਕਾਰ ਅਤੇ ਹਵਾਈ ਅੱਡੇ ਦੇ ਸੰਚਾਲਕਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ।
ਸਮਿਥ ਨੇ ਕਿਹਾ ਕਿ ਇਹ ਭਾਰਤ ਲਈ ਇਕ ਵੱਡਾ ਬਦਲਾਅ ਹੋ ਸਕਦਾ ਹੈ, ਕਿਉਂਕਿ ਅੱਜ ਇੱਥੇ ਅਜਿਹੀ ਕੋਈ ਸਹੂਲਤ ਮੌਜੂਦ ਨਹੀਂ ਹੈ। ਹਾਲਾਂਕਿ ਉਨ੍ਹਾਂ ਨਿਵੇਸ਼ ਵੇਰਵਿਆਂ ਜਾਂ ਇੰਡੀਆ ਹੱਬ ਲਈ ਪ੍ਰਸਤਾਵਿਤ ਸਥਾਨ ਦਾ ਖੁਲਾਸਾ ਨਹੀਂ ਕੀਤਾ, ਇਹ ਕਿਹਾ ਕਿ ਇਹ ਅਜੇ ਵੀ ਮੁਲਾਂਕਣ ਪੜਾਅ ਵਿਚ ਹੈ।