ਫਰਵਰੀ 'ਚ ਗਰਮੀ ਨੇ ਤੋੜਿਆ 125 ਸਾਲਾਂ ਦਾ ਰਿਕਾਰਡ, IMD ਨੇ ਦਿੱਤੀ ਚਿਤਾਵਨੀ

Saturday, Mar 01, 2025 - 05:40 PM (IST)

ਫਰਵਰੀ 'ਚ ਗਰਮੀ ਨੇ ਤੋੜਿਆ 125 ਸਾਲਾਂ ਦਾ ਰਿਕਾਰਡ, IMD ਨੇ ਦਿੱਤੀ ਚਿਤਾਵਨੀ

ਨੈਸ਼ਨਲ ਡੈਸਕ- ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਗਰਮੀ ਨੇ ਦਸਤਕ ਦੇ ਦਿੱਤੀ ਹੈ। ਫਰਵਰੀ ਮਹੀਨੇ ਵਿਚ ਗਰਮੀ ਨੇ ਪਿਛਲੇ 125 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਮੁੰਬਈ 'ਚ ਤਾਪਮਾਨ 33 ਡਿਗਰੀ ਤੱਕ ਪਹੁੰਚ ਗਿਆ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਇਸ ਸਾਲ ਆਮ ਨਾਲੋਂ ਵੱਧ ਗਰਮੀ ਪੈਣ ਦੀ ਚਿਤਾਵਨੀ ਜਾਰੀ ਕੀਤੀ ਹੈ। 

ਇਹ ਵੀ ਪੜ੍ਹੋ- ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਬੱਚਿਆਂ ਦੀਆਂ ਮੌਜਾਂ, ਸਰਕਾਰ ਨੇ ਕਰ 'ਤਾ ਵੱਡਾ ਐਲਾਨ

ਫਰਵਰੀ ਮਹੀਨਾ ਰਿਹਾ ਗਰਮ

ਖ਼ਾਸ ਗੱਲ ਇਹ ਹੈ ਕਿ 1901 ਮਗਰੋਂ ਜਦੋਂ ਤੋਂ ਦੇਸ਼ ਵਿਚ ਮੌਸਮ ਦਾ ਰਿਕਾਰਡ ਰੱਖਣ ਦੀ ਸ਼ੁਰੂਆਤ ਹੋਈ, ਉਸ ਤੋਂ ਬਾਅਦ ਫਰਵਰੀ 2025 ਦੇਸ਼ ਵਿਚ ਸਭ ਤੋਂ ਗਰਮ ਮਹੀਨਾ ਰਿਹਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਮਾਰਚ ਤੋਂ ਮਈ ਤੱਕ ਆਮ ਨਾਲੋਂ ਜ਼ਿਆਦਾ ਗਰਮੀ ਪੈਣ ਦੀ ਸੰਭਾਵਨਾ ਹੈ। 

ਇਹ ਵੀ ਪੜ੍ਹੋ- Aadhar Card ਦਾ ਨਾ ਹੋਵੇ ਗਲਤ ਇਸਤੇਮਾਲ, UIDAI ਦੀ ਵੱਡੀ ਅਪਡੇਟ

ਇਨ੍ਹਾਂ ਸੂਬਿਆਂ 'ਚ ਪਵੇਗੀ ਵੱਧ ਗਰਮੀ

IMD ਦੇ ਸੀਨੀਅਰ ਅਧਿਕਾਰੀ ਨੇ ਮਈ ਤੱਕ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਬੰਗਾਲ, ਰਾਜਸਥਾਨ, ਗੁਜਰਾਤ, ਹਰਿਆਣਾ, ਪੰਜਾਬ, ਮੱਧ ਪ੍ਰਦੇਸ਼, ਮਹਾਰਾਸ਼ਟਰ, ਓਡੀਸ਼ਾ, ਛੱਤੀਸਗੜ੍ਹ, ਆਂਧਰਾ ਪ੍ਰਦੇਸ਼, ਤੇਲੰਗਾਨਾ ਅੇਤ ਉੱਤਰੀ ਕਰਨਾਟਕ ਵਿਚ ਆਮ ਨਾਲੋਂ ਜ਼ਿਆਦਾ ਗਰਮੀ ਪੈਣ ਦਾ ਅਨੁਮਾਨ ਜਤਾਇਆ ਹੈ। ਸਮੇਂ ਤੋਂ ਪਹਿਲਾਂ ਗਰਮੀ ਅਤੇ ਮਾਰਚ ਵਿਚ ਆਮ ਨਾਲੋਂ ਜ਼ਿਆਦਾ ਗਰਮੀ ਪੈਣ ਦਾ ਪੂਰਵ ਅਨੁਮਾਨ ਕਿਸਾਨਾਂ ਲਈ ਪਰੇਸ਼ਾਨੀ ਭਰਿਆ ਹੈ। ਇਸ ਨਾਲ ਕਣਕ ਅਤੇ ਸਰੋਂ ਦੀ ਫ਼ਸਲ ਨੂੰ ਨੁਕਸਾਨ ਹੋ ਸਕਦਾ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News