ਪਿਤਾ ਨੇ 4 ਸਾਲਾ ਸੌਤੇਲੀ ਬੇਟੀ ਨੂੰ ਮਾਰਿਆ ਮੁੱਕਾ, ਦਿਲ ਫਟਣ ਨਾਲ ਮੌਤ

11/28/2019 10:41:48 AM

ਨਵੀਂ ਦਿੱਲੀ— ਰਾਜਧਾਨੀ ਦਿੱਲੀ ਦੇ ਸੁਲਤਾਨਪੁਰੀ ਇਲਾਕੇ 'ਚ ਦਰਦਨਾਕ ਘਟਨਾ ਸਾਹਮਣੇ ਆਈ ਹੈ। ਰੋਡ ਕ੍ਰਾਸ ਕਰਨ 'ਚ ਗਲਤੀ ਹੋਣ 'ਤੇ ਪਿਤਾ ਨੇ 4 ਸਾਲ ਦੀ ਸੌਤੇਲੀ ਬੇਟੀ ਦੀ ਛਾਤੀ 'ਚ ਅਜਿਹਾ ਮੁੱਕਾ ਮਾਰਿਆ ਕਿ ਉਸ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ 4 ਸਾਲਾ ਰੁਖਸਾਰ ਉਰਫ਼ ਨੇਹਾ ਦੇ ਰੂਪ 'ਚ ਹੋਈ ਹੈ। ਘਟਨਾ ਤੋਂ ਬਾਅਦ ਉਸ ਨੇ ਆਪਣੇ ਗੁਨਾਹ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਪਤਨੀ ਨਹੀਂ ਮੰਨੀ ਅਤੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਜਾਂਚ ਤੋਂ ਬਾਅਦ ਕਤਲ ਦਾ ਮਾਮਲਾ ਦਰਜ ਕਰ ਕੇ ਦੋਸ਼ੀ ਪਿਤਾ ਨੂੰ ਗ੍ਰਿਫਤਾਰ ਕਰ ਲਿਆ। ਦੋਸ਼ੀ ਦੀ ਪਛਾਣ 32 ਸਾਲਾ ਦਾਨਿਸ਼ ਅਲੀ ਦੇ ਰੂਪ 'ਚ ਹੋਈ ਹੈ। ਪੁਲਸ ਨੇ ਬੁੱਧਵਾਰ ਨੂੰ ਮਾਸੂਮ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਉਸ ਦੀ ਮਾਂ ਦੇ ਹਵਾਲੇ ਕਰ ਦਿੱਤੀ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਬੇਟੀ ਨੂੰ ਲੈ ਕੇ ਘਰ 'ਚ ਰਹਿੰਦਾ ਸੀ ਕਲੇਸ਼
ਪੁਲਸ ਅਨੁਸਾਰ ਦੋਸ਼ੀ ਪਰਿਵਾਰ ਨਾਲ ਬੀ-ਬਲਾਕ, ਸੁਲਤਾਨਪੁਰੀ 'ਚ ਪਤਨੀ ਰੁਖਸਾਨਾ ਅਤੇ ਸੌਤੇਲੀ ਬੇਟੀ ਨਾਲ ਰਹਿੰਦਾ ਹੈ। ਰੁਖਸਾਨਾ ਦੇ ਪਹਿਲੇ ਪਤੀ ਦੀ 2017 'ਚ ਮੌਤ ਹੋ ਗਈ ਤਾਂ ਮਾਂ ਨੇ ਉਸ ਦਾ ਦੂਜਾ ਵਿਆਹ ਕਰਵਾ ਦਿੱਤਾ। ਦੂਜਾ ਪਤੀ ਉਸ ਨਾਲ ਬਹੁਤ ਕੁੱਟਮਾਰ ਕਰਦਾ ਸੀ। ਉਸ ਨੇ ਦੂਜੇ ਪਤੀ ਤੋਂ ਤਲਾਕ ਲੈ ਲਿਆ। 3 ਸਾਲ ਪਹਿਲਾਂ ਉਸ ਦੀ ਮਾਂ ਨੇ ਰੁਖਸਾਨਾ ਦਾ ਤੀਜਾ ਵਿਆਹ ਦਾਨਿਸ਼ ਨਾਲ ਕਰਵਾ ਦਿੱਤਾ। ਦਾਨਿਸ਼ ਨਾਂਗਲੋਈ ਇਲਾਕੇ 'ਚ ਇਕ ਕੱਪੜੇ ਦੀ ਫੈਕਟਰੀ 'ਚ ਨੌਕਰੀ ਕਰਦਾ ਸੀ। ਰੁਖਸਾਨਾ ਦਾ ਦੋਸ਼ ਹੈ ਕਿ ਦਾਨਿਸ਼ ਨੂੰ ਉਸ ਦੀ ਬੇਟੀ ਪਸੰਦ ਨਹੀਂ ਸੀ। ਉਹ ਉਸ ਨੂੰ ਛੱਡਣ ਦਾ ਦਬਾਅ ਬਣਾਉਂਦਾ ਸੀ। ਇਸ ਗੱਲ ਨੂੰ ਲੈ ਕੇ ਆਏ ਦਿਨ ਘਰ 'ਚ ਕਲੇਸ਼ ਰਹਿੰਦਾ ਸੀ।

ਛਾਤੀ 'ਚ ਮਾਰਿਆ ਸੀ ਜ਼ੋਰ ਨਾਲ ਮੁੱਕਾ
ਮੰਗਲਵਾਰ ਦੁਪਹਿਰ ਸਮੇਂ ਦਾਨਿਸ਼ ਰੁਖਸਾਰ ਨੂੰ ਟਿਊਸ਼ਨ ਛੱਡਣ ਜਾ ਰਿਹਾ ਸੀ। ਇਸੇ ਦੌਰਾਨ ਸੜਕ ਪਾਰ ਕਰਦੇ ਸਮੇਂ ਜਲਦਬਾਜ਼ੀ ਦੌਰਾਨ ਉਸ ਨੇ ਕਈ ਥੱਪੜੇ ਮਾਰੇ, ਬਾਅਦ 'ਚ ਉਸ ਦੀ ਛਾਤੀ 'ਚ ਜ਼ੋਰ ਨਾਲ ਮੁੱਕਾ ਮਾਰ ਦਿੱਤਾ। ਬੱਚੀ ਤੜਫਦੀ ਹੋਈ, ਉੱਥੇ ਹੀ ਬੇਹੋਸ਼ ਹੋ ਕੇ ਡਿੱਗ ਗਈ। ਦਾਨਿਸ਼ ਉਸ ਬੱਚੀ ਨੂੰ ਲੈ ਕੇ ਘਰ ਪੁੱਜਿਆ, ਉੱਥੇ ਉਸ ਨੇ ਪਤਨੀ ਨੂੰ ਕਿਹਾ ਕਿ ਬੇਟੀ ਨੂੰ ਸੜਕ ਪਾਰ ਕਰਦੇ ਸਮੇਂ ਗੱਡੀ ਨੇ ਹਿਟ ਕਰ ਕੇ ਚੱਲੀ ਗਈ ਹੈ। ਦੋਵੇਂ ਬੇਟੀ ਨੂੰ ਸੰਜੇ ਗਾਂਧੀ ਹਸਪਤਾਲ ਲੈ ਗਏ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਦੂਜੇ ਪਾਸੇ ਸ਼ਾਮ ਕਰੀਬ 8 ਵਜੇ ਰੁਖਸਾਰ ਨੇ ਪੁਲਸ ਨੂੰ ਸੂਚਨਾ ਦਿੱਤੀ। ਸ਼ੱਕ ਹੋਣ 'ਤੇ ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ। ਪੋਸਟਮਾਰਟਮ ਕਰਵਾਇਆ ਤਾਂ ਡਾਕਟਰਾਂ ਨੇ ਦੱਸਿਆ ਕਿ ਮੈਡੀਕਲ ਰਿਪੋਰਟ ਅਨੁਸਾਰ ਮਾਸੂਮ ਦੀ ਮੌਤ ਮੁੱਕਾ ਲੱਗਣ ਹੋਈ ਹੈ। ਡਾਕਟਰਾਂ ਅਨੁਸਾਰ ਮੁੱਕਾ ਲੱਗਣ ਨਾਲ ਮਾਸੂਮ ਦਾ ਦਿਲ ਫਟ ਗਿਆ ਸੀ।


DIsha

Content Editor

Related News