ਗੋਰਖਪੁਰ ਨੇੜੇ ਪਿਤਾ ਨੇ ਮਾਸੂਮ ਬੇਟਾ-ਬੇਟੀ ਨੂੰ ਖੁਆ ਦਿੱਤਾ ਜ਼ਹਿਰੀਲਾ ਦਹੀਂ, ਮੌਤ

Saturday, Jun 06, 2026 - 02:37 AM (IST)

ਗੋਰਖਪੁਰ ਨੇੜੇ ਪਿਤਾ ਨੇ ਮਾਸੂਮ ਬੇਟਾ-ਬੇਟੀ ਨੂੰ ਖੁਆ ਦਿੱਤਾ ਜ਼ਹਿਰੀਲਾ ਦਹੀਂ, ਮੌਤ

ਗੋਰਖਪੁਰ  - ਉੱਤਰ ਪ੍ਰਦੇਸ਼ ’ਚ ਗੋਰਖਪੁਰ ਜ਼ਿਲੇ ਦੇ ਗੀਡਾ ਥਾਣਾ ਖੇਤਰ ਅਧੀਨ ਇਕ ਪਿਤਾ ਨੇ ਆਪਣੇ ਮਾਸੂਮ ਬੇਟਾ-ਬੇਟੀ ਨੂੰ ਜ਼ਹਿਰੀਲਾ ਦਹੀਂ ਖੁਆ ਦਿੱਤਾ ਜਿਸ ਕਾਰਨ ਦੋਵਾਂ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਅਨੁਸਾਰ ਬਰਵਾਰ ਪਿੰਡ ਦੇ ਵਾਸੀ ਸੱਤਿਅਮ ਕੰਨੌਜੀਆ ਨੇ ਵੀਰਵਾਰ ਸ਼ਾਮ ਆਪਣੀ ਬੇਟੀ ਪਰੀ (8) ਅਤੇ ਬੇਟੇ ਅਕਸ਼ਤ (5) ਨੂੰ ਉਹ ਦਹੀਂ ਖਾਣ ਨੂੰ ਦਿੱਤਾ ਜਿਸ ’ਚ ਉਸ ਨੇ ਜ਼ਹਿਰ ਮਿਲਾਇਆ ਹੋਇਆ ਸੀ। ਜਦੋਂ ਬੱਚਿਆਂ ਦੀ ਸਿਹਤ ਵਿਗੜ ਗਈ ਤਾਂ ਪਰਿਵਾਰ ਵਾਲੇ ਉਨ੍ਹਾਂ ਨੂੰ ਜ਼ਿਲਾ ਹਸਪਤਾਲ ਲੈ ਗਏ, ਜਿੱਥੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਬੀ. ਆਰ. ਡੀ. ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ।

ਸ਼ੁੱਕਰਵਾਰ ਸਵੇਰੇ ਇਲਾਜ ਦੌਰਾਨ ਦੋਵਾਂ ਬੱਚਿਆਂ ਦੀ ਮੌਤ ਹੋ ਗਈ। ਪੁਲਸ ਕੋਲ ਦਰਜ ਸ਼ਿਕਾਇਤ ’ਚ ਬੱਚਿਆਂ ਦੇ ਦਾਦਾ ਅਨਿਲ ਕੰਨੌਜੀਆ ਨੇ ਦੋਸ਼ ਲਾਇਆ ਕਿ ਸੱਤਿਅਮ ਨੇ ਬੱਚਿਆਂ ਨੂੰ ਸਲਫਾਸ ਖੁਆਇਆ ਸੀ। ਪੁਲਸ ਨੂੰ ਘਰੋਂ ਸਲਫਾਸ ਦੀ ਇਕ ਖਾਲੀ ਬੋਤਲ ਵੀ ਮਿਲੀ ਹੈ। ਘਟਨਾ ਦੀ ਜਾਣਕਾਰੀ ਮਿਲਣ ’ਤੇ ਪੁਲਸ ਨੇ ਪਿਤਾ ਨੂੰ ਹਿਰਾਸਤ ’ਚ ਲੈ ਲਿਆ ਤੇ ਪੁੱਛਗਿੱਛ ਸ਼ੁਰੂ ਕਰ ਦਿੱਤੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸੱਤਿਅਮ ਆਪਣੀ ਮਾਨਸਿਕ ਬੀਮਾਰੀ ਦਾ ਇਲਾਜ ਕਰਵਾ ਰਿਹਾ ਸੀ ਤੇ ਉਹ ਕਈ ਵਾਰ ਅਜੀਬ ਜਿਹਾ ਵਤੀਰਾ ਕਰਦਾ ਸੀ।
 


author

Inder Prajapati

Content Editor

Related News