ਦਰਿੰਦਗੀ ਦੀਆਂ ਹੱਦਾਂ ਪਾਰ : 7 ਬੱਚਿਆਂ ਦੇ ਪਿਓ ਨੇ 10 ਸਾਲਾ ਬੱਚੀ ਨਾਲ ਕੀਤਾ ਜਬਰ ਜ਼ਿਨਾਹ

Wednesday, Nov 25, 2020 - 01:18 PM (IST)

ਦਰਿੰਦਗੀ ਦੀਆਂ ਹੱਦਾਂ ਪਾਰ : 7 ਬੱਚਿਆਂ ਦੇ ਪਿਓ ਨੇ 10 ਸਾਲਾ ਬੱਚੀ ਨਾਲ ਕੀਤਾ ਜਬਰ ਜ਼ਿਨਾਹ

ਚੁਰੂ- ਰਾਜਸਥਾਨ 'ਚ ਚੁਰੂ ਜ਼ਿਲ੍ਹੇ ਦੇ ਭਾਨੀਪੁਰਾ ਥਾਣਾ ਖੇਤਰ 'ਚ 7 ਬੱਚਿਆਂ ਦੇ ਪਿਓ ਵਲੋਂ 10 ਸਾਲਾ ਕੁੜੀ ਨਾਲ ਜਬਰ ਜ਼ਿਨਾਹ ਕੀਤੇ ਜਾਣ ਦੀ ਸਨਸਨੀਖੇਜ ਘਟਨਾ ਸਾਹਮਣੇ ਆਈ ਹੈ। ਥਾਣਾ ਇੰਚਾਰਜ ਮਲਕੀਤਸਿੰਘ ਨੇ ਦੱਸਿਆ ਕਿ ਪੀੜਤਾ ਦੇ ਪਿਓ ਨੇ ਸਹੀਰਾਮ ਸਵਾਮੀ (40) 'ਤੇ ਜਬਰ ਜ਼ਿਨਾਹ ਕਰਨ ਦੇ ਦੋਸ਼ 'ਚ ਮੁਕੱਦਮਾ ਦਰਜ ਕਰਵਾਇਆ ਹੈ। ਮਾਮਲੇ ਅਨੁਸਾਰ ਕੁੜੀ 2-3 ਦਿਨ ਪਹਿਲਾਂ ਦਾਦੀ ਨਾਲ ਪਿੰਡ ਪਿਚਕਰਾਈ ਤਾਲ ਤੋਂ ਲਗਭਗ 5 ਕਿਲੋਮੀਟਰ ਦੂਰ ਮਾਸੀ ਕੋਲ ਗਈ ਸੀ। ਦਾਦੀ ਉਸ ਨੂੰ ਮਾਸ ਦੇ ਇੱਥੇ ਛੱਡ ਕੇ ਵਾਪਸ ਆ ਗਈ।

ਇਹ ਵੀ ਪੜ੍ਹੋ : ਇਕ ਸਾਲ ਦੇ ਪੁੱਤ ਨੂੰ ਦਿੰਦਾ ਸੀ ਘੱਟ ਸੁਣਾਈ, ਮਾਂ ਨੇ ਕਤਲ ਕਰ ਖ਼ੁਦ ਵੀ ਕੀਤੀ ਖ਼ੁਦਕੁਸ਼ੀ

ਦੋਸ਼ੀ ਦੇ 5 ਧੀਆਂ ਅਤੇ 2 ਪੁੱਤ ਹਨ
ਸੋਮਵਾਰ ਸ਼ਾਮ ਨੂੰ ਮਾਸੀ ਦੇ ਇੱਥੇ ਖੇਤ 'ਚ ਕੰਮ ਕਰਨ ਵਾਲਾ ਸਹੀਰਾਮ ਸਵਾਮੀ ਊਂਠ ਗੱਡੀ ਲੈ ਕੇ ਪਿਚਕਰਾਈ ਤਾਲ ਜਾਣ ਲੱਗਾ ਤਾਂ ਮਾਸੀ ਨੇ ਕੁੜੀ ਨੂੰ ਘਰ ਛੱਡਣ ਲਈ ਉਸ ਨਾਲ ਭੇਜ ਦਿੱਤਾ। ਦੋਸ਼ ਹੈ ਕਿ ਰਸਤੇ 'ਚ ਸਹੀਰਾਮ ਨੇ ਸੁੰਨਸਾਨ ਜਗ੍ਹਾ 'ਤੇ ਕੁੜੀ ਨਾਲ ਜਬਰ ਜ਼ਿਨਾਹ ਕੀਤਾ। ਬਾਅਦ 'ਚ ਉਸ ਨੂੰ ਘਰ ਕੋਲ ਛੱਡ ਕੇ ਫਰਾਰ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਕੁੜੀ ਨੇ ਘਰ ਆਉਣ 'ਤੇ ਮਾਂ ਨੂੰ ਰਸਤੇ 'ਚ ਸਹੀਰਾਮ ਵਲੋਂ ਕੀਤੀ ਗਈ ਹਰਕਤ ਬਾਰੇ ਦੱਸਿਆ। ਮੰਗਲਵਾਰ ਨੂੰ ਮਾਂ ਨੇ ਰਿਸ਼ਤੇਦਾਰਾਂ ਨੂੰ ਇਕੱਠੇ ਕੀਤਾ, ਜਿਸ ਤੋਂ ਬਾਅਦ ਉਹ ਕੁੜੀ ਨੂੰ ਲੈ ਕੇ ਥਾਣੇ ਪਹੁੰਚੀ। ਪੀੜਤਾ ਦਾ ਮੈਡੀਕਲ ਚੈਕਅੱਪ ਕਰਵਾ ਲਿਆ ਗਿਆ ਹੈ। ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ। ਦੋਸ਼ੀ ਸਹੀਰਾਮ ਦੇ 5 ਧੀਆਂ ਅਤੇ 2 ਪੁੱਤ ਹਨ।

ਇਹ ਵੀ ਪੜ੍ਹੋ : ਕਲਯੁੱਗੀ ਪੁੱਤਾਂ ਨੇ ਬੀਮਾ ਰਾਸ਼ੀ ਹੜੱਪਣ ਲਈ ਮਾਂ ਨੂੰ ਕਾਰ ਨਾਲ ਕੁਚਲਿਆ, ਇੰਝ ਖੁੱਲ੍ਹਿਆ ਭੇਤ


author

DIsha

Content Editor

Related News