ਪਿਓ ਨੇ 4 ਬੱਚਿਆ ਸਣੇ ਮਾਰੀ ਰੇਲ ਗੱਡੀ ਅੱਗੇ ਛਾਲ, ਸਾਰਿਆਂ ਦੀ ਮੌਤ

Tuesday, Jun 10, 2025 - 04:02 PM (IST)

ਪਿਓ ਨੇ 4 ਬੱਚਿਆ ਸਣੇ ਮਾਰੀ ਰੇਲ ਗੱਡੀ ਅੱਗੇ ਛਾਲ, ਸਾਰਿਆਂ ਦੀ ਮੌਤ

ਫਰੀਦਾਬਾਦ- ਹਰਿਆਣਾ 'ਚ ਫਰੀਦਾਬਾਦ ਦੇ ਬਲੱਬਗੜ੍ਹ 'ਚ ਮੰਗਲਵਾਰ ਨੂੰ ਦਰਦਨਾਕ ਹਾਦਸਾ ਵਾਪਰਿਆ। ਇੱਥੇ ਟਰੇਨ ਨਾਲ ਕੱਟ ਕੇ ਇਕ ਵਿਅਕਤੀ ਨੇ ਆਪਣੇ 4 ਬੱਚਿਆਂ ਨਾਲ ਜਾਨ ਦੇ ਦਿੱਤੀ। ਸਾਰਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਟਰੇਨ ਦੀ ਟੱਕਰ ਤੋਂ ਬਾਅਦ ਪਿਓ ਅਤੇ ਬੱਚਿਆਂ ਦੇ ਸਰੀਰ ਦੇ ਹਿੱਸੇ ਰੇਲਵੇ ਟਰੈਕ 'ਤੇਕਾਫ਼ੀ ਦੂਰ ਤੱਕ ਬਿਖਰ ਗਏ ਸਨ। ਹਾਦਸੇ ਦੀ ਸੂਚਨਾ ਟਰੇਨ ਦੇ ਡਰਾਈਵਰ ਦੇ ਜੀਆਰਪੀ ਨੂੰ ਦਿੱਤੀ। ਇਸ ਤੋਂ ਬਾਅਦ ਮੌਕੇ 'ਤੇ ਪੁੱਜੇ ਪੁਲਸ ਮੁਲਾਜ਼ਮਾਂ ਨੇ ਪਿਓ ਅਤੇ ਬੱਚਿਆਂ ਦੀਆਂ ਲਾਸ਼ਾਂ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ। ਟਰੈਕ 'ਤੇ ਫੈਲੇ ਹੋਏ ਸਰੀਰ ਦੇ ਹਿੱਸਿਆਂ 'ਚ ਵੀ ਇਕੱਠਾ ਕੀਤਾ ਗਿਆ। 

ਇਹ ਵੀ ਪੜ੍ਹੋ : 'ਮੇਰੇ ਪੁੱਤ ਨੂੰ ਕੁਝ ਹੋਇਆ ਤਾਂ ਮੈਂ ਖ਼ੁਦਕੁਸ਼ੀ ਕਰ ਲਵਾਂਗੀ...' ਸੋਨਮ ਦੇ ਪ੍ਰੇਮੀ ਰਾਜ ਦੀ ਮਾਂ ਨੇ ਦਿੱਤੀ ਧਮਕੀ

ਬੱਚਿਆਂ ਨੂੰ ਪਾਰਕ ਘੁੰਮਾਉਣ ਲੈ ਕੇ ਆਇਆ ਸੀ ਪਿਤਾ

ਮ੍ਰਿਤਕ ਦੀ ਪਛਾਣ ਬਿਹਾਰ ਦੇ ਰਹਿਣ ਵਾਲੇ ਮਨੋਜ ਮਹਤੋ (45) ਵਜੋਂ ਹੋਈ ਹੈ। ਮਨੋਜ ਬਲੱਭਗੜ੍ਹ ਦੀ ਸੁਭਾਸ਼ ਕਾਲੋਨੀ 'ਚ ਪਤਨੀ ਅਤੇ ਚਾਰ ਬੱਚਿਆਂ ਨਾਲ ਕਿਰਾਏ 'ਤੇ ਰਹਿੰਦਾ ਸੀ। ਮਰਨ ਵਾਲੇ ਚਾਰੇ ਬੱਚੇ ਮੁੰਡੇ ਹਨ, ਜਿਨ੍ਹਾਂ ਦੀ ਉਮਰ ਕਰੀਬ 4 ਤੋਂ 10 ਸਾਲ ਦਰਮਿਆਨ ਹੈ। ਵਿਅਕਤੀ ਨੇ ਇਹ ਕਦਮ ਕਿਉਂ ਚੁੱਕਿਆ, ਅਜੇ ਇਸ ਦੀ ਜਾਣਕਾਰੀ ਨਹੀਂ ਮਿਲੀ ਹੈ। ਜੀਆਰਪੀ ਥਾਣੇ ਦੇ ਐੱਸਐੱਚਓ ਰਾਜਪਾਲ ਅਨੁਸਾਰ, ਇਸ ਹਾਦਸੇ ਦੀ ਸੂਚਨਾ ਤੋਂ ਬਾਅਦ ਪੁਲਸ ਮੁਲਾਜ਼ਮ ਮੌਕੇ 'ਤੇ ਪਹੁੰਚੇ ਅਤੇ ਪਿਓ ਤੇ ਬੱਚਿਆਂ ਦੀ ਲਾਸ਼ਾਂ ਨੂੰ ਟਰੈਕ ਤੋਂ ਹਟਵਾਇਆ। ਮ੍ਰਿਤਕ ਵਿਅਕਤੀ ਦੀ ਜੇਬ 'ਚੋਂ ਇਕ ਪਰਚੀ ਮਿਲੀ, ਜਿਸ 'ਤੇ ਇਕ ਨੰਬਰ ਲਿਖਿਆ ਮਿਲਿਆ। ਉਸ ਨੰਬਰ 'ਤੇ ਫੋਨ ਕਰਨ 'ਤੇ ਔਰਤ ਪ੍ਰਿਯਾ ਨੇ ਰਿਸੀਵ ਕੀਤਾ। ਪੁੱਛਿਆ ਗਿਆ ਕਿ ਤੁਹਾਡਾ ਪਤੀ ਅਤੇ ਬੱਚੇ ਕਿੱਥੇ ਹਨ। ਔਰਤ ਨੇ ਦੱਸਿਆ ਕਿ ਉਸ ਦਾ ਪਤੀ ਬੱਚਿਆਂ ਨੂੰ ਪਾਰਕ ਘੁੰਮਾਉਣ ਲੈ ਗਿਆ ਹੈ। ਇਸ 'ਤੇ ਔਰਤ ਨੂੰ ਸੂਚਨਾ ਦਿੱਤੀ ਗਈ ਕਿ ਰੇਲਵੇ ਸਟੇਸ਼ਨ ਆ ਜਾਓ, ਹਾਦਸਾ ਹੋ ਗਿਆ ਹੈ।

ਇਹ ਵੀ ਪੜ੍ਹੋ : ਹੁਣ ਆਸਾਨ ਨਹੀਂ Love Marriage, ਬਦਲੇ ਕਾਨੂੰਨ... ਕੋਰਟ ਮੈਰਿਜ ਤੋਂ ਪਹਿਲਾਂ ਕਰਨਾ ਪਵੇਗਾ ਇਹ ਜ਼ਰੂਰੀ ਕੰਮ

ਸੁਸਾਈਡ ਦੀ ਵਜ੍ਹਾ ਲਗਾਈ ਜਾ ਰਹੀ ਪਤਾ

ਹਾਦਸੇ ਦੀ ਸੂਚਨਾ ਮਿਲਣ ਦੇ 5 ਮਿੰਟ ਬਾਅਦ ਹੀ ਔਰਤ ਪ੍ਰਿਯਾ ਤੁਰੰਤ ਹੀ ਸਟੇਸ਼ਨ ਪਹੁੰਚ ਗਈ। ਪਤੀ ਤੇ ਬੱਚਿਆਂ ਦੀਆਂ ਲਾਸ਼ਾਂ ਦੇਖ ਕੇ ਉਹ ਰੋਣ ਲੱਗੀ। ਪ੍ਰਿਯਾ ਨੇ ਦੱਸਿਆ ਕਿ ਬੱਚੇ ਘੁੰਮਾਉਣ ਦੀ ਜਿੱਦ ਕਰ ਰਹੇ ਸਨ। ਪਤੀ ਮਨੋਜ ਨੇ ਧੁੱਪ ਦਾ ਹਵਾਲਾ ਦੇ ਕੇ ਬਾਅਦ 'ਚ ਲਿਜਾਉਣ ਦੀ ਗੱਲ ਕਹੀ ਸੀ ਪਰ ਬੱਚੇ ਜਿੱਦ ਕਰਨ ਲੱਗੇ ਤਾਂ ਉਹ ਉਨ੍ਹਾਂ ਨੂੰ ਪਾਰਕ 'ਚ ਘੁੰਮਾਉਣ ਦੀ ਗੱਲ ਕਹਿ ਕੇ ਲੈ ਗਿਆ। ਐੱਸਐੱਚਓ ਰਾਜਪਾਲ ਨੇ ਦੱਸਿਆ ਕਿ ਔਰਤ ਪ੍ਰਿਯਾ ਤੋਂ ਪੁੱਛਿਆ ਗਿਆ ਕਿ ਘਰ 'ਚ ਕੋਈ ਵਿਵਾਦ ਤਾਂ ਨਹੀਂ ਹੋਇਆ ਸੀ। ਇਸ 'ਤੇ ਔਰਤ ਨੇ ਮਨਾਂ ਕਰ ਦਿੱਤਾ। ਔਰਤ ਨੇ ਕਿਹਾ ਕਿ ਪਤੀ ਬੱਚਿਆਂ ਨੂੰ ਲੈ ਕੇ ਇੱਥੇ ਕਿਉਂ ਆਇਆ, ਸੁਸਾਈਡ ਕਿਉਂ ਕੀਤਾ, ਉਸ ਨੂੰ ਨਹੀਂ ਪਤਾ। ਐੱਸਐੱਚਓ ਰਾਜਪਾਲ ਨੇ ਦੱਸਿਆ ਕਿ ਰੇਲ ਦੇ ਡਰਾਈਵਰ ਨੇ ਸੂਚਨਾ ਦਿੱਤੀ ਸੀ ਕਿ ਇਕ ਵਿਅਕਤੀ ਨੇ ਚਾਰ ਬੱਚਿਆਂ ਨਾਲ ਖ਼ੁਦਕੁਸ਼ੀ ਕੀਤੀ ਹੈ। ਇਸ ਤੋਂ ਬਾਅਦ ਪੁਲਸ ਟੀਮ ਮੌਕੇ 'ਤੇ ਪਹੁੰਚੀ ਸੀ। ਮ੍ਰਿਤਕ ਵਿਅਕਤੀ ਕੋਲ ਆਧਾਰ ਕਾਰਡ ਅਤੇ ਇਕ ਪਰਚੀ 'ਤੇ ਲਿਖਿਆ ਮੋਬਾਇਲ ਨੰਬਰ ਮਿਲਿਆ ਸੀ। ਮੋਬਾਇਲ ਨੰਬਰ 'ਤੇ ਫੋਨ ਕਰਨ ਤੋਂ ਬਾਅਦ ਮ੍ਰਿਤਕ ਅਤੇ ਉਸ ਦੇ ਬੱਚਿਆਂ ਦੀ ਪਛਾਣ ਹੋਈ। ਵਿਅਕਤੀ ਨੇ ਸੁਸਾਈਡ ਕਿਉਂ ਕੀਤਾ, ਇਸ ਦਾ ਪਤਾ ਲਗਾਇਆ ਜਾ ਰਿਹਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News