ਫਾਰੂਕ ਅਬਦੁੱਲਾ ''ਉਮਰਾ'' ਕਰਨ ਲਈ ਸਾਊਦੀ ਅਰਬ ਰਵਾਨਾ

Sunday, Mar 05, 2023 - 05:09 PM (IST)

ਫਾਰੂਕ ਅਬਦੁੱਲਾ ''ਉਮਰਾ'' ਕਰਨ ਲਈ ਸਾਊਦੀ ਅਰਬ ਰਵਾਨਾ

ਸ਼੍ਰੀਨਗਰ (ਭਾਸ਼ਾ)- ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਐਤਵਾਰ ਨੂੰ 'ਉਮਰਾ' ਕਰਨ ਲਈ ਸਾਊਦੀ ਅਰਬ ਰਵਾਨਾ ਹੋਏ। ਪਾਰਟੀ ਦੇ ਇਕ ਨੇਤਾ ਨੇ ਇੱਥੇ ਦੱਸਿਆ ਕਿ ਸ਼੍ਰੀਨਗਰ ਲੋਕ ਸਭਾ ਖੇਤਰ ਤੋਂ ਸੰਸਦ ਮੈਂਬਰ ਅਬਦੁੱਲਾ (85) ਨਾਲ ਪਾਰਟੀ ਦੇ ਸਹਿਕਰਮੀ ਏਜਾਜ਼ ਜਾਨ ਵੀ ਹਨ।

PunjabKesari

ਅਬਦੁੱਲਾ ਦੇ ਪੁੱਤ ਅਤੇ ਨੈਸ਼ਨਲ ਕਾਨਫਰੰਸ ਦੇ ਉੱਪ ਪ੍ਰਧਾਨ ਉਮਰ ਅਬਦੁੱਲਾ ਨੇ ਫੇਸਬੁੱਕ 'ਤੇ ਇਕ ਪੋਸਟ 'ਚ ਕਿਹਾ,''ਜਨਾਬ ਡਾ. ਫਾਰੂਕ ਅਬਦੁੱਲਾ ਸਾਹਿਬ ਉਮਰਾ ਕਰਨ ਲਈ ਹਰਮ ਸ਼ਰੀਫ਼ ਰਵਾਨਾ ਹੋਏ। ਪਵਿੱਤਰ ਤੀਰਥ ਯਾਤਰਾ 'ਤੇ ਏਜਾਜ਼ ਜਾਨ ਉਨ੍ਹਾਂ ਨਾਲ ਹਨ। ਅੱਲਾਹ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਨੂੰ ਸਵੀਕਾਰ ਕਰਨ ਅਤੇ ਉਨ੍ਹਾਂ ਦਾ ਵਿਸ਼ਵਾਸ ਮਜ਼ਬੂਤ ਕਰਨ।'' ਉਨ੍ਹਾਂ ਦੋਹਾਂ ਨੇਤਾਵਾਂ ਦੀਆਂ ਕੁਝ ਤਸਵੀਰਾਂ ਵੀ ਸਾਂਝੀ ਕੀਤੀਆਂ।

PunjabKesari

 


author

DIsha

Content Editor

Related News