ਪੰਜਾਬ-ਹਰਿਆਣਾ ਹੀ ਨਹੀਂ UP ਅਤੇ ਰਾਜਸਥਾਨ ਤੋਂ ਵੀ ਦਿੱਲੀ ਪੁੱਜ ਰਹੇ ਕਿਸਾਨ, ਪੁਲਸ ਅਲਰਟ
Saturday, Nov 28, 2020 - 01:52 PM (IST)
ਨਵੀਂ ਦਿੱਲੀ— ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਦਿੱਲੀ ਵਿਚ ਪ੍ਰਦਰਸ਼ਨ ਜਾਰੀ ਹੈ। ਪੰਜਾਬ ਤੋਂ ਦਿੱਲੀ ਆਏ ਕਿਸਾਨਾਂ ਨੇ ਦਿੱਲੀ ਦੇ ਟਿਕਰੀ ਅਤੇ ਸਿੰਘੂ ਬਾਰਡਰ 'ਤੇ ਡੇਰਾ ਲਾਇਆ ਹੋਇਆ ਹੈ। ਹਾਲਾਂਕਿ ਕਿਸਾਨਾਂ ਨੂੰ ਬੁਰਾੜੀ ਦੇ ਨਿਰੰਕਾਰੀ ਮੈਦਾਨ 'ਤੇ ਪ੍ਰਦਰਸ਼ਨ ਦੀ ਆਗਿਆ ਦਿੱਤੀ ਗਈ ਹੈ। ਪਰ ਕਿਸਾਨ ਦੋਹਾਂ ਬਾਰਡਰਾਂ 'ਤੇ ਹੀ ਡਟੇ ਹੋਏ ਹਨ, ਉਹ ਨਿਰੰਕਾਰੀ ਗਰਾਊਂਡ 'ਚ ਜਾਣ ਨੂੰ ਤਿਆਰ ਹੀ ਨਹੀਂ ਹਨ। ਦਿੱਲੀ ਪੁਲਸ ਦਾ ਕਹਿਣਾ ਹੈ ਕਿ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਅੱਜ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਤੋਂ ਦਿੱਲੀ ਵੱਲ ਕੂਚ ਕਰ ਸਕਦੇ ਹਨ। ਦੱਸ ਦੇਈਏ ਕਿ ਕਿਸਾਨਾਂ ਨੂੰ ਦਿੱਲੀ ਵਿਚ ਸ਼ਾਂਤੀਪੂਰਨ ਪ੍ਰਦਰਸ਼ਨ ਦੀ ਆਗਿਆ ਦਿੱਲੀ ਪੁਲਸ ਵਲੋਂ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਟਿਕਰੀ ਬਾਰਡਰ 'ਤੇ ਕਿਸਾਨਾਂ ਨੇ ਲਾਏ ਡੇਰੇ, ਬੋਲੇ- ਦਿੱਲੀ ਦੀਆਂ ਸੜਕਾਂ 'ਤੇ ਹੀ ਕਰਾਂਗੇ ਪ੍ਰਦਰਸ਼ਨ
ਇਸ ਸਥਿਤੀ ਨੂੰ ਵੇਖਦਿਆਂ ਹੋਇਆ ਪੁਲਸ ਨੇ ਆਪਣੇ ਸਾਰੇ ਜ਼ਿਲ੍ਹਿਆਂ ਦੀ ਯੂਨਿਟ ਨੂੰ ਖ਼ਾਸ ਅਲਰਟ 'ਤੇ ਰੱਖਿਆ ਹੈ। ਸੂਤਰਾਂ ਮੁਤਾਬਕ ਲੋਕਲ ਇੰਟੈਲੀਜੈਂਸ ਯੂਨਿਟ ਦੇ ਵੀ ਕਈ ਦਰਜਨ ਅਧਿਕਾਰੀ ਦਿੱਲੀ ਦੇ ਸਾਰੇ ਬਾਰਡਰਾਂ 'ਤੇ ਪਹਿਲਾਂ ਤੋਂ ਤਾਇਨਾਤ ਹਨ। ਗਾਜ਼ੀਪੁਰ ਬਾਰਡਰ ਤੋਂ ਕਿਸਾਨ ਨੇਤਾ ਰਾਕੇਸ਼ ਟਿਕੈਤ ਦੀ ਅਗਵਾਈ 'ਚ ਕਿਸਾਨ ਸਹਾਰਨਪੁਰ, ਮੇਰਠ ਹੁੰਦੇ ਹੋਏ ਦਿੱਲੀ ਵੱਲ ਪਹੁੰਚ ਰਹੇ ਹਨ। ਇਸ ਤੋਂ ਇਲਾਵਾ ਟਿਕਰੀ ਅਤੇ ਸਿੰਧੂ ਬਾਰਡਰ 'ਤੇ ਕਿਸਾਨ ਦਿੱਲੀ ਪਹੁੰਚਣਗੇ। ਪੁਲਸ ਸੂਤਰਾਂ ਮੁਤਾਬਕ ਸਿੰਘੂ ਬਾਰਡਰ ਦੇ ਕਿਸਾਨ ਫ਼ਿਲਹਾਲ ਨਿਰੰਕਾਰੀ ਗਰਾਊਂਡ ਜਾਣ ਨੂੰ ਤਿਆਰ ਨਹੀਂ ਹੋ ਰਹੇ ਹਨ। ਉੱਥੇ ਹੀ ਪਾਨੀਪਤ, ਸਮਾਲਖਾ ਤੋਂ ਕਿਸਾਨ ਦਿੱਲੀ ਪਹੁੰਚ ਰਹੇ ਹਨ।
ਇਹ ਵੀ ਪੜ੍ਹੋ: ਆਖ਼ਰਕਾਰ ਕਿਸਾਨਾਂ ਨੂੰ ਮਿਲੀ ਦਿੱਲੀ ਆਉਣ ਦੀ ਮਨਜ਼ੂਰੀ, ਨਾਲ ਰਹੇਗੀ ਪੁਲਸ ਟੀਮ
ਇਹ ਵੀ ਪੜ੍ਹੋ: ਲੰਮੇ ਸੰਘਰਸ਼ ਲਈ ਤਿਆਰ ਕਿਸਾਨ, ਮਹੀਨੇ ਭਰ ਦੇ ਰਾਸ਼ਨ ਸਮੇਤ ਦਿੱਲੀ ਵੱਲ ਵਧਣਾ ਜਾਰੀ (ਤਸਵੀਰਾਂ)