ਕਿਸਾਨ ਅੰਦੋਲਨ ਦੇ ਸਮਰਥਨ 'ਚ ਹਰਿਆਣਾ ਦੇ 8 ਨੌਜਵਾਨਾਂ ਨੇ ਰਾਸ਼ਟਰਪਤੀ ਤੋਂ ਮੰਗੀ ਇੱਛਾ ਮੌਤ, ਆਖ਼ੀ ਇਹ ਗੱਲ

03/19/2021 12:15:37 PM

ਨਾਰਨੌਂਦ- ਕਿਸਾਨ ਅੰਦੋਲਨ ਦੇ ਸਮਰਥਨ 'ਚ ਖੇਤਰ ਦੇ 8 ਨੌਜਵਾਨਾਂ ਨੇ ਡਿਪਟੀ ਕਮਿਸ਼ਨ ਦੇ ਮਾਧਿਅਮ ਨਾਲ ਰਾਸ਼ਟਰਪਤੀ ਤੋਂ ਇੱਛਾ ਮੌਤ ਦੀ ਮੰਗ ਕੀਤੀ ਹੈ। ਸਾਰੇ ਨੌਜਵਾਨ ਸ਼ੁੱਕਰਵਾਰ ਤੋਂ ਖੇੜੀ ਚੋਪਟਾ 'ਤੇ 31 ਮਾਰਚ ਤੱਕ ਸ਼ਾਂਤੀਪੂਰਵਕ ਧਰਨਾ ਵੀ ਦੇਣਗੇ। ਕਾਪੜੋਂ ਵਾਸੀ ਸੰਜੇ ਗੋਇਤ, ਆਨੰਦ, ਜਿਤੇਂਦਰ, ਰਵੀ, ਮਸੂਦਪੁਰ ਵਾਸੀ ਸ਼ਮਸ਼ੇਰ, ਰਾਖੀ ਸ਼ਾਹਪੁਰ ਵਾਸੀ ਵਿਕਰਮ, ਅਜੇ, ਮਾਜਰਾ ਵਾਸੀ ਮੋਨੂੰ ਨੇ ਜ਼ਿਲ੍ਹਾ ਡਿਪਟੀ ਕਮਿਸ਼ਨ ਡਾ. ਪ੍ਰਿਯੰਕਾ ਸੋਨੀ ਨੂੰ ਚਿੱਠੀ ਲਿੱਖ ਕੇ ਮੰਗ ਕੀਤੀ ਹੈ ਕਿ ਪਿਛਲੇ ਕਾਫ਼ੀ ਦਿਨਾਂ ਤੋਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ 'ਤੇ ਬੈਠੇ ਹੋਏ ਹਨ ਪਰ ਸਰਕਾਰ ਦਾ ਰਵੱਈਆ ਕਿਸਾਨਾ ਪ੍ਰਤੀ ਸਹੀ ਨਹੀਂ ਹੈ।

ਇਹ ਵੀ ਪੜ੍ਹੋ : ਭਰੋਸੇ ਦੇ ਲਾਇਕ ਨਹੀਂ ਭਾਜਪਾ, ਲੰਬੇ ਸਮੇਂ ਤੱਕ ਚੱਲੇਗਾ ਕਿਸਾਨ ਅੰਦੋਲਨ : ਨਰੇਸ਼ ਟਿਕੈਤ

ਇੰਨਾ ਹੀ ਨਹੀਂ, ਕਿਸਾਨਾਂ ਨੂੰ ਅੱਤਵਾਦੀ ਵੀ ਕਿਹਾ ਗਿਆ ਹੈ, ਜਿਸ ਕਾਰਨ ਉਹ ਸਰਕਾਰ ਤੋਂ ਦੁਖੀ ਹੋ ਕੇ ਇੱਛਾ ਮੌਤ ਦੀ ਮੰਗ ਕਰ ਰਹੇ ਹਨ। ਸਾਰੇ ਨੌਜਵਾਨਾਂ ਨੇ ਡਿਪਟੀ ਕਮਿਸ਼ਨ ਨੂੰ ਚਿੱਠੀ ਸੌਂਪ ਕੇ ਇਹ ਵੀ ਅਲਟੀਮੇਟਮ ਦਿੱਤਾ ਹੈ ਕਿ ਜੇਕਰ 12 ਦਿਨਾਂ ਤੋਂ ਬਾਅਦ ਵੀ ਚਿੱਠੀ ਦੇ ਮਾਧਿਅਮ ਨਾਲ ਕੋਈ ਜਵਾਬ ਨਹੀਂ ਮਿਲਿਆ ਤਾਂ ਇਸ ਵਿਸ਼ੇ 'ਚ ਜ਼ਿਲ੍ਹਾ ਡਿਪਟੀ ਕਮਿਸ਼ਨ ਦੀ ਮਨਜ਼ੂਰੀ ਮੰਨੀ ਜਾਵੇਗੀ। ਸਾਰੇ ਨੌਜਵਾਨ ਸ਼ੁੱਕਰਵਾਰ ਯਾਨੀ ਅੱਜ ਤੋਂ ਖੇੜੀ ਚੌਪਟਾ 'ਤੇ ਸ਼ਾਂਤੀਪੂਰਵਕ ਧਰਨਾ ਦੇਣਗੇ।

ਇਹ ਵੀ ਪੜ੍ਹੋ : ਕੋਰੋਨਾ ਖ਼ਿਲਾਫ਼ ਜੰਗ ਜਾਰੀ, ਕੁੰਡਲੀ ਸਰਹੱਦ 'ਤੇ ਕਿਸਾਨਾਂ ਲਈ ਟੀਕਾਕਰਨ ਸ਼ੁਰੂ

ਨੋਟ : ਨੌਜਵਾਨਾਂ ਵਲੋਂ ਕਿਸਾਨ ਅੰਦੋਲਨ ਦੇ ਸਮਰਥਨ 'ਚ ਇੱਛਾ ਮੌਤ ਮੰਗਣ ਬਾਰੇ ਕੀ ਹੈ ਤੁਹਾਡੀ ਰਾਏ


DIsha

Content Editor

Related News