‘ਕਿਸਾਨ ਅੰਦਲਨ: ਮੌਸਮ ਦੇ ਨਾਲ ਬਦਲਿਆ ਨਜ਼ਾਰਾ, ਧਰਨੇ ’ਤੇ ਹੁਣ ਠੰਡਾਈ ਤੇ ਜੂਸ’

Thursday, Mar 04, 2021 - 02:14 AM (IST)

‘ਕਿਸਾਨ ਅੰਦਲਨ: ਮੌਸਮ ਦੇ ਨਾਲ ਬਦਲਿਆ ਨਜ਼ਾਰਾ, ਧਰਨੇ ’ਤੇ ਹੁਣ ਠੰਡਾਈ ਤੇ ਜੂਸ’

ਸੋਨੀਪਤ (ਦੀਕਸ਼ਿਤ) - 3 ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਧਰਨਾ ਦੇ ਰਹੇ ਹਨ। ਇਨ੍ਹਾਂ 3 ਮਹੀਨਿਆਂ ਦੌਰਾਨ ਹੱਡ ਕੰਬਾਊ ਠੰਡ, ਮੀਂਹ ਤੋਂ ਬਾਅਦ ਤਿੱਖੀ ਧੁੱਪ ਦਾ ਸਾਹਮਣਾ ਕਰਨ ਲਈ ਵੀ ਕਿਸਾਨ ਖੁਦ ਨੂੰ ਤਸੱਲੀ ਨਾਲ ਤਿਆਰ ਕਰਨ ’ਚ ਲੱਗ ਗਏ ਹਨ। ਕੁੰਡਲੀ ਬਾਰਡਰ ’ਤੇ ਹੁਣ ਸੂਪ ਅਤੇ ਜਲੇਬੀਆਂ ਦੀ ਥਾਂ ਠੰਡਾਈ ਅਤੇ ਜੂਸ ਨੇ ਲੈ ਲਈ ਹੈ। ਇਥੇ ਖਾਪਾਂ ਤੋਂ ਇਲਾਵਾ ਪੰਜਾਬ ਤੋਂ ਪਹੁੰਚੇ ਕਿਸਾਨਾਂ ਨੇ ਵੀ ਥਾਂ-ਥਾਂ ਸਟਾਲ ਲਗਾਕੇ ਕਿਸਾਨਾਂ ਨੂੰ ਜੂਸ ਅਤੇ ਠੰਡਾਈ ਪਿਲਾਉਣੀ ਸ਼ੁਰੂ ਕਰ ਦਿੱਤੀ ਹੈ। ਨਾਲ ਹੀ ਰਾਤ ਦੇ ਸਮੇਂ ਮੱਛਰਾਂ ਤੋਂ ਬਚਣ ਲਈ ਵੀ ਕਿਸਾਨਾਂ ਨੇ ਬਿਹਤਰੀਨ ਕਾਰੀਗਰੀ ਦਿਖਾਈ ਹੈੈ। ਲੰਬੀਆਂ ਝੌਪੜੀਆਂ ਬਣਾਈਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਵਿਚ 10, 20 ਬਿਸਤਰਿਆਂ ਨੂੰ ਤਿਆਰ ਕਰ ਕੇ ਉਨ੍ਹਾਂ ’ਤੇ ਮੱਛਰਦਾਨੀ ਲਗਾਈ ਜਾ ਰਹੀ ਹੈ। ਖਾਸ ਗੱਲ ਇਹ ਹੈ ਕਿ ਧਰਨੇ ’ਤੇ ਕਿਤੇ ਵੀ ਪ੍ਰਬੰਧ ’ਚ ਕੋਈ ਕਮੀ ਨਹੀਂ ਦਿਖ ਰਹੀ ਸਗੋਂ ਝੌਪੜੀਆਂ ਨੂੰ ਟਰੇਨਨੁਮਾ ਆਕਰਸ਼ਕ ਬਣਾਕੇ ਉਨ੍ਹਾਂ ਨੂੰ ਹਵਾਦਾਰ ਬਣਾਇਆ ਗਿਆ ਹੈ। ਪੱਖਿਆਂ ਅਤੇ ਕੂਲਰਾਂ ਦਾ ਪ੍ਰਬੰਧ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਉਥੇ ਸੜਕਾਂ ’ਤੇ ਲੱਗਣ ਵਾਲਾ ਹਜ਼ੂਮ ਹੁਣ ਧੁੱਪ ਦੇ ਕਾਰਣ ਘੱਟ ਹੋ ਰਿਹਾ ਹੈ, ਸਗੋਂ ਝੌਪੜੀਆਂ ਤੇ ਟੈਂਟਾਂ ’ਚ ਕਿਸਾਨਾਂ ਦਾ ਮਜ਼ਮਾ ਲੱਗਣ ਲੱਗਾ ਹੈ। ਕਈ ਥਾਵਾਂ ’ਤੇ ਕਿਸਾਨਾਂ ਵਲੋਂ ਕੀਤੇ ਗਈ ਪੱਕੀ ਉਸਾਰੀ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਇਹ ਵੀ ਪੜ੍ਹੋ- ਤਾਮਿਲਨਾਡੂ ਚੋਣਾਂ ਤੋਂ ਪਹਿਲਾਂ ਸ਼ਸ਼ਿਕਲਾ ਨੇ ਰਾਜਨੀਤੀ ਤੋਂ ਲਿਆ ਸੰਨਿਆਸ

3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਸਬੰਧੀ ਕਿਸਾਨਾਂ ਨੂੰ ਦਿੱਲੀ ਦੀਆਂ ਹੱਦਾਂ ’ਤੇ ਜਮੇ ਹੋਏ 100 ਦਿਨ ਹੋਣ ਨੂੰ ਹਨ। ਕਿਸਾਨਾਂ ਨੇ ਸਰਹੱਦਾਂ ਨੂੰ ਸੀਲ ਕਰ ਕੇ ਜਦੋਂ ਧਰਨਾ ਸ਼ੁਰੂ ਕੀਤਾ ਸੀ ਤਾਂ ਮੌਸਮ ਆਮ ਸੀ। ਨਾ ਤਾਂ ਗਰਮੀ ਸੀ ਅਤੇ ਨਾ ਹੀ ਠਾਰ ਦੇਣ ਵਾਲੀ ਠੰਡ। ਪਰ ਦਸੰਬਰ ਦੇ ਵਿਚਕਾਰ ਤੋਂ ਲੈ ਕੇ ਜਨਵਰੀ ਦੇ ਵਿਚਕਾਰ ਤੱਕ ਦਾ ਇਕ ਮਹੀਨਾ ਕਿਸਾਨਾਂ ਲਈ ਬੇਹੱਦ ਮੁਸ਼ਕਲਾਂ ਭਰਿਆ ਰਿਹਾ ਕਿਉਂਕਿ ਇਸ ਦੌਰਾਨ ਨਾ ਸਿਰਫ ਰਿਕਾਰਡ ਤੋੜ ਠੰਡ ਨੇ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਸਗੋਂ ਕਿਸਾਨਾਂ ਦੀ ਖੂਬ ਪ੍ਰੀਖਿਆ ਲਈ। ਇਸ ਦੌਰਾਨ ਕਿਸਾਨਾਂ ਦੇ ਮੈਨਿਊ ’ਚ ਗਰਮ ਜਲੇਬੀਆਂ, ਸੂਪ ਅਤੇ ਚਾਹ ਸ਼ਾਮਲ ਕੀਤੇ ਗਏ। ਬਾਲਣ ਵੀ ਖੂਬ ਬਾਲਿਆ ਗਿਆ ਅਤੇ ਮਜ਼ਬੂਤ ਟੈਂਟ ਲਗਾਕੇ ਠੰਡੀ ਹਵਾ ਤੋਂ ਬਚਣ ਦੀ ਕੋਸ਼ਿਸ਼ ਕੀਤੀ ਗਈ।

ਖਾਪਾਂ ਤੋਂ ਇਲਾਵਾ ਪੰਜਾਬ ਦੇ ਕਿਸਾਨਾਂ ਨੇ ਵੀ ਸੰਭਾਲੀ ਜ਼ਿੰਮੇਵਾਰੀ
ਪੂਰੇ ਪ੍ਰਬੰਧ ਦੀ ਜ਼ਿੰਮੇਵਾਰੀ ਆਂਤਿਲ, ਚੌਬੀਸੀ, ਦਹਿਆ ਖਾਪ, ਸਰੋਹਾ ਖਾਪ ਸਮੇਤ ਹੋਰ ਕਈ ਖਾਪਾਂ ਤੋਂ ਇਲਾਵਾ ਪੰਜਾਬ ਦੇ ਜਥੇਦਾਰਾਂ ਨੇ ਸੰਭਾਲ ਲਈ ਹੈ। ਰੋਜ਼ਾਨਾ ਵੱਖਰੇ-ਵੱਖਰੇ ਮੈਂਬਰਾਂ ਦੀ ਡਿਊਟੀ ਲਗਾਈ ਜਾ ਰਹੀ ਹੈ। ਫਿਲਹਾਲ ਕੁੰਡਲੀ ਅਤੇ ਸਿੰਘੁ ਬਾਰਡਰ ’ਤੇ ਲਗਭਗ 30 ਥਾਵਾਂ ’ਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ ਜਦਕਿ ਹਰ 100 ਮੀਟਰ ’ਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇਥੇ ਬਣੇ ਅਸਥਾਈ ਹਸਪਤਾਲ ’ਚ ਦਵਾਈਆਂ ਦਾ ਸਟਾਕ ਵੀ ਬਦਲ ਗਿਆ ਹੈ। ਡਾਇਰੀਆ ਅਤੇ ਪੇਟ ਨਾਲ ਸਬੰਧਤ ਹੋਰ ਬੀਮਾਰੀਆਂ ਦੀਆਂ ਦਵਾਈਆਂ ਹਸਪਤਾਲ ’ਤੇ ਪਹੁੰਚਾਈਆਂ ਗਈਆਂ ਹਨ।

ਇਹ ਵੀ ਪੜ੍ਹੋ- ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੂੰ ਪੱਛਮੀ ਬੰਗਾਲ 'ਚ ਮਿਲੇਗੀ Z ਕੈਟੇਗਰੀ ਸੁਰੱਖਿਆ

ਠੰਡ ਕਾਰਣ ਕਈ ਕਿਸਾਨਾਂ ਨੂੰ ਆਪਣੀ ਜਾਨ ਗਵਾਉਣੀ ਪਈ। ਹੁਣ ਜਦਕਿ ਮਾਰਚ ਮਹੀਨਾ ਸ਼ੁਰੂ ਹੋ ਚੁੱਕਾ ਹੈ ਤਾਂ ਕਿਸਾਨਾਂ ਦੀ ਪ੍ਰੀਖਿਆ ਸੂਰਜ ਦੇਵਤਾ ਵੀ ਖੂਬ ਲੈਣਗੇ। ਕੁਝ ਹੀ ਦਿਨਾਂ ’ਚ ਤਿੱਖੀ ਧੁੱਪ ਪਵੇਗੀ ਜਿਸ ਤੋਂ ਬਚਣ ਲਈ ਕਿਸਾਨਾਂ ਨੇ ਇੰਤਜਾ਼ਮ ਲਗਭਗ ਪੂਰੇ ਕਰ ਲਏ ਹਨ। ਕੁੰਡਲੀ ਧਰਨਾ ਸਥਾਨ ਹੁਣ ਟੈਂਟਾਂ ਦੀ ਥਾਂ ਝੌਪੜੀਆਂ ਨੇ ਲੈ ਲਈ ਹੈ ਤਾਂ ਮੱਛਰਾਂ ਤੋਂ ਬਚਣ ਲਈ ਉਨ੍ਹਾਂ ਵਿਚ ਮੱਛਰਦਾਨੀਆਂ ਦੀ ਸਹੂਲਤ ਖੁਦ ਕਿਸਾਨਾਂ ਨੇ ਮੁਹੱਈਆ ਕਰਵਾਈ ਹੈ। ਝੌਪੜੀਆਂ ’ਚ ਪੱਖੇ, ਕੂਲਰ ਸ਼ੁਰੂ ਹੋ ਗਏ ਹਨ। ਉਥੇ ਖਾਣ-ਪੀਣ ਦੇ ਮੈਨਿਊ ’ਚ ਵੀ ਤਬਦੀਲੀ ਹੋ ਚੁੱਕੀ ਹੈ। ਗਰਮੀ ਤੋਂ ਬਚਣਲਈ ਧਰਨੇ ਵਾਲੀ ਥਾਂ ’ਤੇ ਠੰਡਾਈ, ਜੂਸ, ਠੰਡਾ ਪਾਣੀ ਤੇ ਮੈਂਗੋ ਸ਼ੇਕ ਮਿਲਣ ਲੱਗਾ ਹੈ।

ਕਿਸਾਨ ਬੋਲੇ, ਹਰ ਹਾਲ ’ਚ ਜਿੱਤ ਕੇ ਰਹਾਂਗੇ ਲੜਾਈ
ਸਿੰਘੁ ਬਾਰਡਰ ’ਤੇ ਚਲ ਰਹੇ ਧਰਨੇ ਦੌਰਾਨ ਗੁਰਨਾਮ ਗਰੁੱਪ ਦੇ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰ ਨੇ ਆਪਣੇ ਕੰਨ ਬੰਦ ਕਰ ਲਏ ਹਨ ਪਰ ਕਿਸਾਨ ਪਿੱਛੇ ਹਟਣ ਵਾਲੇ ਨਹੀਂ ਹਨ। ਕਿਸਾਨ ਹਰ ਹਾਲ ’ਚ ਇਹ ਲੜਾਈ ਜਿੱਤਕੇ ਰਹਿਣਗੇ। ਇਹ ਸਾਡੇ ਹੱਕ ਦੀ ਲੜਾਈ ਹੈ ਅਤੇ ਇਹ ਛੱਡੇ ਬਿਨਾਂ ਜਾਣਾ ਕਮਜ਼ੋਰੀ ਹੋਵੇਗੀ। ਜੇਕਰ ਇਹ ਲੜਾਈ 2024 ਤਕ ਲੈ ਜਾਣੀ ਪਈ ਤਾਂ ਲੈ ਕੇ ਜਾਵਾਂਗੇ। ਕਿਸਾਨਾਂ ਤੇ ਉਨ੍ਹਾਂ ਦੀਆਂ ਮਾਵਾਂ, ਭੈਣਾਂ ਤੇ ਬਜ਼ੁਰਗਾਂ ਨੇ ਠੰਡ ਇਥੇ ਲੰਘਾਈ ਹੈ ਹੁਣ ਉਹ ਗਰਮੀ ਵੀ ਲੰਘਾਉਣ ਨੂੰ ਤਿਆਰ ਹਨ। ਸਰਕਾਰ ਦਾ ਜ਼ਮੀਰ ਮਰ ਚੁੱਕਾ ਹੈ ਪਰ ਕਿਸਾਨਾਂ ਦੀ ਲੜਾਈ ਹੁਣ ਪੂਰੀ ਦੁਨੀਆ ’ਚ ਪਹੁੰਚ ਚੁੱਕੀ ਹੈ। ਇਹੋ ਕਾਰਣ ਹੈ ਕਿ ਕਿਸਾਨਾਂ ਨੂੰ ਹੁਣ ਸਾਰਿਆਂ ਪਾਸੋਂ ਸਮਰਥਨ ਮਿਲ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News