ਸੰਯੁਕਤ ਕਿਸਾਨ ਮੋਰਚੇ ਦਾ ਐਲਾਨ, 30 ਜਨਵਰੀ ਨੂੰ ਕਰਨਗੇ ਭੁੱਖ ਹੜਤਾਲ (ਵੀਡੀਓ)

01/29/2021 10:37:50 PM

ਨਵੀਂ ਦਿੱਲੀ - ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਆਗੂਆਂ ਨੇ ਅੱਜ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਅਸੀਂ ਬਾਰਡਰ 'ਤੇ ਬੈਠੇ ਕਿਸਾਨਾਂ ਦਾ ਧੰਨਵਾਦ ਕਰਦੇ ਹਾਂ। ਰਾਕੈਸ਼ ਟਿਕੈਤ ਜੀ ਨੇ ਵੱਡੇ ਪੱਧਰ 'ਤੇ ਕਿਸਾਨਾਂ ਨੂੰ ਖੜ੍ਹੇ ਕਰਨ ਦੀ ਹਿੰਮਤ ਦਿਖਾਈ। ਇਸ ਗੱਲਬਾਤ ਵਿੱਚ ਉਨ੍ਹਾਂ ਨੇ 30 ਤਾਰੀਖ਼ ਨੂੰ ਸਦਭਾਵਨਾ ਦਿਵਸ ਮਨਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਮੋਰਚਿਆਂ 'ਤੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਭੁੱਖ ਹੜਤਾਲ ਕਰਾਂਗੇ।

ਉਨ੍ਹਾਂ ਕਿਹਾ ਕਿ ਬੀਜੇਪੀ ਅਤੇ ਆਰ.ਐਸ.ਐਸ. ਜੋ ਇਸ ਅੰਦੋਲਨ ਨੂੰ ਪ੍ਰਭਾਵਿਤ ਕਰਨ, ਖ਼ਤਮ ਕਰਨ ਦੀ ਨਾਕਾਮ ਕੋਸ਼ਿਸ਼ ਕਰ ਰਹੇ ਹਨ, ਉਸ ਦਾ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋ ਭਾਰਤ ਦੇ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਸਖ਼ਤ ਨਿਖੇਧੀ ਕਰਦੇ ਹਾਂ। ਇਹ ਦੇਸ਼ ਦੇ ਲੋਕਾਂ ਦਾ ਅੰਦੋਲਨ ਹੈ। 75 ਫੀਸਦੀ ਲੋਕਾਂ ਦੇ ਢਿੱਡ ਦਾ ਸਵਾਲ ਹੈ। ਇਥੇ ਜਾਤੀ, ਧਰਮ ਜਾਂ ਰੰਗ ਦਾ ਸਵਾਲ ਨਹੀਂ ਹੈ।
 

ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਬੀਤੇ ਦਿਨੀਂ ਗਾਜ਼ੀਪੁਰ ਬਾਰਡਰ 'ਤੇ ਰਾਤ ਨੂੰ ਭਾਰਤ ਸਰਕਾਰ ਅਤੇ ਬੀਜੇਪੀ ਦੇ ਲੋਕਾਂ ਨੇ ਹਮਲਾ ਕੀਤਾ ਅਤੇ ਉਹ ਲਗਾਤਾਰ ਜਾਰੀ ਹੈ। ਮੈਂ ਕਹਿਣਾ ਚਾਹੁੰਦਾ ਹਾਂ ਕਿ ਉਨਾਂ ਦੀ ਜੋ ਇਸ ਅੰਦੋਲਨ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਸੀ ਉਹ ਸਾਹਮਣੇ ਆ ਗਈ ਹੈ। ਤੁਸੀਂ ਦੇਖਿਆ ਹੋਵੇਗਾ ਕਿ ਗਾਜ਼ੀਪੁਰ ਬਾਰਡਰ 'ਤੇ ਬਹੁਤ ਭਾਰੀ ਗਿਣਤੀ ਵਿਚ ਕਿਸਾਨ ਉਥੇ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਰਾਤੋਂ ਰਾਤ ਇਕੱਠੇ ਹੋਏ ਅਤੇ ਸਾਡੀ ਵੀ ਸੰਯੁਕਤ ਕਿਸਾਨ ਮੋਰਚਾ ਦੀ ਜੋ ਜ਼ਿੰਮੇਵਾਰੀ ਬਣਦੀ ਸੀ ਉਸ ਨੂੰ ਨਿਭਾਇਆ।

ਕਿਸਾਨ ਆਗੂ ਦਰਸ਼ਨਪਾਲ ਸਿੰਘ ਨੇ ਕਿਹਾ ਕਿ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇੰਟਰਨੈੱਟ ਬਹਾਲ ਕੀਤਾ ਜਾਵੇ। ਸਾਡੀਆਂ ਗੱਲਾਂ ਲੋਕਾਂ ਤੱਕ ਨਾ ਪਹੁੰਚ ਸਕਣ ਇਸ ਦੇ ਲਈ ਇੰਟਰਨੈੱਟ ਬੰਦ ਕੀਤਾ ਗਿਆ ਹੈ। ਇੱਥੇ ਅੱਜ ਪੁਲਸ ਨੇ ਹਿੰਸਾ ਲਈ ਬੀਜੇਪੀ ਅਤੇ ਆਰ.ਐੱਸ.ਐੱਸ. ਦੇ ਲੋਕ ਭੇਜੇ ਹਨ। ਲੋਕ ਇੱਥੇ ਵੱਧ ਰਹੇ ਹਨ। ਗਾਜ਼ੀਪੁਰ ਤੋਂ ਬਾਅਦ ਸਿੰਘੂ, ਟਿਕਰੀ, ਸ਼ਾਹਜਹਾਂਪੁਰ ਹਰ ਥਾਂ ਤੋਂ ਲੋਕ ਆ ਰਹੇ ਹਨ- ਸਰਕਾਰ ਇਸ ਨੂੰ ਹਿੰਦੂ ਅਤੇ ਸਿੱਖ ਦਾ ਮਸਲਾ ਬਣਾਉਣਾ ਚਾਹੁੰਦੀ ਹੈ।


Inder Prajapati

Content Editor

Related News