ਕਿਸਾਨ ਅੰਦੋਲਨ : ਪੁਲਸ ਨੇ ਕਿਸਾਨਾਂ 'ਤੇ ਲਾਠੀਚਾਰਜ ਕਰ GT ਰੋਡ ਖੁੱਲ੍ਹਵਾਇਆ, ਹਿਰਾਸਤ 'ਚ ਲਏ ਗੁਰਨਾਮ ਸਿੰਘ ਚੜੂਨੀ

06/06/2023 8:24:33 PM

ਸ਼ਾਹਬਾਦ : ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਅੱਜ ਹਰਿਆਣਾ ਦੇ ਕੁਰੂਕਸ਼ੇਤਰ 'ਚ ਜੰਮੂ-ਦਿੱਲੀ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ ਸੀ। ਸੂਰਜਮੁਖੀ ਦੀ ਖਰੀਦ 'ਤੇ ਘੱਟੋ-ਘੱਟ ਸਮਰਥਨ ਮੁੱਲ (MSP) ਦੀ ਮੰਗ ਕਰ ਰਹੇ ਕਿਸਾਨ ਸ਼ਾਹਾਬਾਦ-ਮਾਰਕੰਡਾ 'ਚ ਜੀਟੀ ਰੋਡ 'ਤੇ ਬੈਠੇ ਸਨ। ਕਿਸਾਨਾਂ ਦੇ ਸਮਰਥਨ 'ਚ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਸਾਹਮਣੇ ਆਈ ਹੈ। ਯੂਨੀਅਨ ਦੀ ਚਿਤਾਵਨੀ ਮਗਰੋਂ ਅੱਜ ਇਸ ਸਮੱਸਿਆ ਦਾ ਹੱਲ ਨਾ ਹੁੰਦਾ ਵੇਖ ਕਿਸਾਨਾਂ ਨੇ ਜੰਮੂ-ਦਿੱਲੀ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ ਸੀ। ਅਧਿਕਾਰੀਆਂ ਨਾਲ ਕਿਸਾਨਾਂ ਦੀ ਪਹਿਲੀ ਮੀਟਿੰਗ ਦਾ ਕੋਈ ਨਤੀਜਾ ਨਾ ਨਿਕਲਣ ਤੋਂ ਬਾਅਦ ਕਿਸਾਨਾਂ ਨੇ ਐਲਾਨ ਕੀਤਾ ਸੀ ਕਿ ਉਹ ਆਪਣਾ ਧਰਨਾ ਜਾਰੀ ਰੱਖਣਗੇ। ਮੌਕੇ 'ਤੇ ਭਾਰੀ ਪੁਲਸ ਬਲ ਤਾਇਨਾਤ ਹੈ।

ਇਹ ਵੀ ਪੜ੍ਹੋ : ਓਡਿਸ਼ਾ ਟ੍ਰੇਨ ਹਾਦਸਾ : 40 ਲਾਸ਼ਾਂ 'ਤੇ ਜ਼ਖਮ ਦਾ ਨਹੀਂ ਹੈ ਇਕ ਵੀ ਨਿਸ਼ਾਨ, ਜਾਣੋ ਕਿੰਝ ਹੋਈ ਮੌਤ

PunjabKesari

ਇਸ ਦੌਰਾਨ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਗੁਰਨਾਮ ਸਿੰਘ ਚੜੂਨੀ ਨੂੰ ਪੁਲਸ ਨੇ ਹਿਰਾਸਤ 'ਚ ਲੈ ਲਿਆ ਹੈ। ਦੱਸ ਦੇਈਏ ਕਿ ਪੁਲਸ ਨੇ ਕਿਸਾਨਾਂ ਨੂੰ 5 ਮਿੰਟ ਦਾ ਸਮਾਂ ਦਿੱਤਾ ਸੀ ਕਿ ਉਹ 5 ਮਿੰਟ ਦੇ ਅੰਦਰ ਸੜਕ ਖਾਲੀ ਕਰ ਲੈਣ, ਨਹੀਂ ਤਾਂ ਕਾਰਵਾਈ ਕੀਤੀ ਜਾਵੇਗੀ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਕਾਰਵਾਈ ਕੀਤੀ। ਚਿਤਾਵਨੀ ਦੇਣ ਤੋਂ ਪਹਿਲਾਂ ਪ੍ਰਸ਼ਾਸਨ ਨੇ ਹਾਈਕੋਰਟ ਦੇ ਹੁਕਮਾਂ 'ਤੇ ਕਿਸਾਨਾਂ ਨੂੰ ਸੜਕ ਛੱਡਣ ਦਾ ਹੁਕਮ ਦਿੱਤਾ ਸੀ। ਦੱਸ ਦੇਈਏ ਕਿ ਪੁਲਸ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਚੜੂਨੀ ਦੀ ਗੱਡੀ ਨੂੰ ਵੀ ਟੋਚਨ ਲਗਾ ਕੇ ਲੈ ਗਈ ਸੀ।

ਇਹ ਵੀ ਪੜ੍ਹੋ : ਜੇਕਰ ਤੁਸੀਂ ਵੀ ਵਰਤਦੇ ਹੋ Earphone ਤਾਂ ਪੜ੍ਹੋ ਇਹ ਖ਼ਬਰ, ਕਿਤੇ ਜ਼ਿੰਦਗੀ ਭਰ ਨਾ ਪਵੇ ਪਛਤਾਉਣਾ

PunjabKesari

ਦੱਸ ਦੇਈਏ ਕਿ ਕਿਸਾਨਾਂ ਨੇ ਸੂਰਜਮੁਖੀ ਦੀ ਖਰੀਦ ਲਈ ਘੱਟੋ-ਘੱਟ ਸਮਰਥਨ ਮੁੱਲ ਬਨਾਮ ਭਾਵੰਤਰ ਭਾਰਪਾਈ ਯੋਜਨਾ ਨੂੰ ਲੈ ਕੇ ਸਰਕਾਰ ਨੂੰ 5 ਤਰੀਕ ਤੱਕ ਦਾ ਆਖਰੀ ਅਲਟੀਮੇਟਮ ਦਿੱਤਾ ਸੀ, ਜਿਸ ਤੋਂ ਬਾਅਦ ਅੱਜ ਸਿੱਧੇ ਅੰਦੋਲਨ ਦੀ ਚਿਤਾਵਨੀ ਦਿੱਤੀ ਗਈ ਸੀ। ਕਿਸਾਨਾਂ ਵੱਲੋਂ ਇੱਥੋਂ ਤੱਕ ਕਿਹਾ ਗਿਆ ਸੀ ਕਿ ਸੂਰਜਮੁਖੀ ਦੀ ਖਰੀਦ ਲਈ ਕਿਸਾਨ 6 ਤਰੀਕ ਨੂੰ ਅੰਦੋਲਨ ਕਰਕੇ ਸ਼ਹੀਦੀਆਂ ਦੇਣਗੇ, ਜਿਸ ਲਈ ਸੈਂਕੜੇ ਕਿਸਾਨਾਂ ਦੀ ਸੂਚੀ ਵੀ ਤਿਆਰ ਕੀਤੀ ਗਈ ਸੀ। ਜਦੋਂ ਗੱਲ ਨਾ ਬਣੀ ਤਾਂ ਕਿਸਾਨਾਂ ਨੇ ਜੀਟੀ ਰੋਡ ਜਾਮ ਕਰਨ ਦਾ ਫ਼ੈਸਲਾ ਕੀਤਾ।

PunjabKesari

ਕੀ ਹੈ MSP ਖਰੀਦ ਦਾ ਮਾਮਲਾ

ਦਰਅਸਲ ਸਰਕਾਰ 'ਭਾਵੰਤਰ ਸਕੀਮ' ਤਹਿਤ ਸੂਰਜਮੁਖੀ ਖਰੀਦਣ ਲਈ ਤਿਆਰ ਹੈ ਪਰ ਕਿਸਾਨ ਸਰਕਾਰ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਦੀ ਮੰਗ ਹੈ ਕਿ ਇਸ ਸਕੀਮ ਕਾਰਨ ਕਿਸਾਨਾਂ ਨੂੰ ਪ੍ਰਤੀ ਕੁਇੰਟਲ ਇਕ ਹਜ਼ਾਰ ਤੋਂ ਵੱਧ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਇਸ ਲਈ ਘੱਟੋ-ਘੱਟ ਸਮਰਥਨ ਮੁੱਲ (MSP) 'ਤੇ ਫਸਲ ਦੀ ਖਰੀਦ ਕੀਤੀ ਜਾਵੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News