ਕਿਸਾਨ ਆਗੂ ਰਾਕੇਸ਼ ਟਿਕੈਤ ਬੋਲੇ- ਉਹ ਸਾਡੇ ''ਤੇ ਲਾਠੀ ਚਲਾਉਣਗੇ ਅਤੇ ਅਸੀਂ ਰਾਸ਼ਟਰਗੀਤ ਗਾਵਾਂਗੇ

Monday, Jan 11, 2021 - 01:15 PM (IST)

ਕਿਸਾਨ ਆਗੂ ਰਾਕੇਸ਼ ਟਿਕੈਤ ਬੋਲੇ- ਉਹ ਸਾਡੇ ''ਤੇ ਲਾਠੀ ਚਲਾਉਣਗੇ ਅਤੇ ਅਸੀਂ ਰਾਸ਼ਟਰਗੀਤ ਗਾਵਾਂਗੇ

ਨਵੀਂ ਦਿੱਲੀ- ਖੇਤੀ ਕਾਨੂੰਨਾਂ ਵਿਰੁੱਧ ਕਿਸਾਨ 47 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹੋਏ ਹਨ। ਇਸ ਵਿਚ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਐਤਵਾਰ ਨੂੰ ਕਿਹਾ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਪਰੇਡ 'ਚ ਇਕ ਪਾਸੇ ਟੈਂਕ ਚੱਲਣਗੇ ਤਾਂ ਦੂਜੇ ਪਾਸੇ ਸਾਡੇ ਤਿਰੰਗਾ ਲੱਗੇ ਹੋਏ ਟਰੈਕਟਰ। ਟਿਕੈਤ ਨੇ ਕਿਹਾ,''26 ਜਨਵਰੀ ਨੂੰ ਦਿੱਲੀ 'ਚ ਗਣਤੰਤਰ ਦਿਵਸ ਦੀ ਪਰੇਡ 'ਚ ਇਕ ਪਾਸੇ ਟੈਂਕ ਚੱਲਣਗੇ ਅਤੇ ਦੂਜੇ ਪਾਸੇ ਸਾਡੇ ਤਿਰੰਗਾ ਲੱਗੇ ਹੋਏ ਟਰੈਕਟਰ। ਉਹ ਸਾਡੇ 'ਤੇ ਲਾਠੀ ਚਲਾਉਣਗੇ ਅਤੇ ਅਸੀਂ ਰਾਸ਼ਟਰਗੀਤ ਗਾਵਾਂਗੇ।'' 

ਇਹ ਵੀ ਪੜ੍ਹੋ : ਕਿਸਾਨ ਅੰਦੋਲਨ: ‘ਮੀਂਹ, ਠੰਡੇ ਮੌਸਮ ’ਚ ਟਰਾਲੀ-ਟਰੈਕਟਰ ਕਿਸਾਨਾਂ ਦੀ ਬਣੇ ਢਾਲ’

ਕਾਨੂੰਨਾਂ ਦੀ ਵਾਪਸੀ ਤੱਕ ਘਰ ਵਾਪਸੀ ਨਹੀਂ
ਬਾਗਪਤ ਦੇ ਬੜੌਤ 'ਚ ਕਿਸਾਨਾਂ ਦੇ ਧਰਨੇ 'ਚ ਪਹੁੰਚੇ ਰਾਕੇਸ਼ ਟਿਕੈਤ ਨੇ ਦਾਅਵਾ ਕੀਤਾ ਕਿ ਜਦੋਂ ਤੱਕ ਤਿੰਨੋਂ ਖੇਤੀ ਕਾਨੂੰਨਾਂ ਦੀ ਵਾਪਸੀ ਨਹੀਂ ਹੁੰਦੀ, ਉਦੋਂ ਤੱਕ ਕਿਸਾਨਾਂ ਦੀ ਘਰ ਵਾਪਸੀ ਨਹੀਂ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਇਕ ਪਾਸੇ ਦਿੱਲੀ 'ਚ ਕਿਸਾਨ ਅੰਦੋਲਨ ਚੱਲ ਰਿਹਾ ਹੈ ਅਤੇ ਦੂਜੇ ਪਾਸੇ 26 ਜਨਵਰੀ ਦੀ ਪਰੇਡ 'ਚ ਸ਼ਾਮਲ ਹੋਣ ਲਈ ਕਿਸਾਨ ਵੱਡੀ ਤਿਆਰੀ 'ਚ ਜੁਟੇ ਹਨ। ਟਿਕੈਤ ਨੇ ਕਿਹਾ ਕਿ ਰਾਜਨੀਤੀ ਅਤੇ ਚੋਣਾਂ 'ਚ ਨਹੀਂ ਸਗੋਂ ਕਿਸਾਨਾਂ ਦੇ ਅੰਦੋਲਨ ਨਾਲ ਸਭ ਕੁਝ ਠੀਕ ਹੋਵੇਗਾ। 

ਇਹ ਵੀ ਪੜ੍ਹੋ : ਕਿਸਾਨ ਅੰਦੋਲਨ: ਸੁਪਰੀਮ ਕੋਰਟ ’ਚ ਸੁਣਵਾਈ ਸ਼ੁਰੂ, ਕੇਂਦਰ ਸਰਕਾਰ ਨੂੰ ਲਾਈ ਫਟਕਾਰ

ਕਿਸਾਨਾਂ ਨੇ ਭਾਜਪਾ ਦੇ ਪ੍ਰੋਗਰਾਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ
ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਇਕ ਸਮੂਹ ਨੇ ਐਤਵਾਰ ਨੂੰ ਪੰਜਾਬ ਦੇ ਜਲੰਧਰ ਜ਼ਿਲ੍ਹੇ 'ਚ ਭਾਜਪਾ ਦੇ ਇਕ ਪ੍ਰੋਗਰਾਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਕਿਸਾਨਾਂ ਨੇ ਕੇਂਦਰ ਅਤੇ ਪੰਜਾਬ ਦੀ ਭਾਜਪਾ ਅਗਵਾਈ ਵਿਰੁੱਧ ਨਾਅਰੇ ਲਾਏ। ਅਧਿਕਾਰੀਆਂ ਨੇ ਦੱਸਿਆ  ਕਿ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਪੰਜਾਬ ਪੁਲਸ ਨੇ ਸੁਰੱਖਿਆ ਦੇ ਪੂਰੇ ਇੰਤਜ਼ਾਮ ਕਰ ਰੱਖੇ ਸਨ। ਉਨ੍ਹਾਂ ਨੇ ਦੱਸਿਆ ਕਿ ਜਲੰਧਰ ਦੇ ਕੰਪਨੀ ਬਾਗ਼ 'ਚ ਹੋ ਰਹੇ ਭਾਜਪਾ ਦੇ ਪ੍ਰੋਗਰਾਮ ਨੂੰ ਪ੍ਰਦਰਸ਼ਨਕਾਰੀ ਰੋਕ ਨਹੀਂ ਸਕੇ, ਇਸ ਲਈ ਬੈਰੀਕੇਡ ਲਾਏ ਗਏ ਸਨ ਅਤੇ ਹੋਰ ਇੰਤਜ਼ਾਮ ਕੀਤੇ ਗਏ ਸ਼ਨ।

ਨੋਟ : 26 ਜਨਵਰੀ ਨੂੰ ਕਿਸਾਨਾਂ ਦੇ ਟਰੈਕਟਰ ਮਾਰਚ ਬਾਰੇ ਕੀ ਹੈ ਤੁਹਾਡੀ ਰਾਏ


author

DIsha

Content Editor

Related News