PM ਮੋਦੀ ਖ਼ਿਲਾਫ਼ ਗਲਤ ਟਿੱਪਣੀ ਕਰਨ ਦੇ ਮਾਮਲੇ ''ਚ ਕਿਸਾਨ ਆਗੂ ਗ੍ਰਿਫ਼ਤਾਰ
Tuesday, Dec 12, 2023 - 06:39 PM (IST)
ਰਾਮਪੁਰ (ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਗਲਤ ਟਿੱਪਣੀ ਕਰਨ ਦੇ ਮਾਮਲੇ 'ਚ ਭਾਰਤੀ ਕਿਸਾਨ ਯੂਨੀਅਨ (ਭਾਕਿਯੂ ਟਿਕੈਤ) ਦੇ ਜਨਰਲ ਸਕੱਤਰ ਹਸੀਬ ਅਹਿਮਦ ਨੂੰ ਮਾਲ ਗੋਦਾਮ ਚੌਰਾਹੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਹਸੀਬ ਅਹਿਮਦ ਨੂੰ ਲਖਨਊ ਤੋਂ ਆਉਂਦੇ ਸਮੇਂ ਮਾਲ ਗੋਦਾਮ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਹਸੀਬ ਅਹਿਮਦ ਨੂੰ ਸਿਵਲ ਲਾਈਨਜ਼ ਪੁਲਸ ਨੇ ਸਖ਼ਤ ਸੁਰੱਖਿਆ 'ਚ ਅਦਾਲਤ 'ਚ ਪੇਸ਼ੀ ਲਈ ਲਿਆਂਦਾ ਹੈ। ਦਰਅਸਲ ਹਸੀਬ ਅਹਿਮਦ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਗਲਤ ਟਿੱਪਣੀ ਕਰਦੇ ਹੋਏ ਇਕ ਵੀਡੀਓ ਵਾਇਰਲ ਹੋਇਆ ਸੀ।
ਇਹ ਵੀ ਪੜ੍ਹੋ : ਚੋਣ ਕਮਿਸ਼ਨਰ ਬਿੱਲ ਰਾਹੀਂ ਭਾਜਪਾ ਸਾਡੇ ਲੋਕਤੰਤਰ ਨੂੰ ਕਰਨਾ ਚਾਹੁੰਦੀ ਹੈ ਹਾਈਜੈੱਕ : ਰਾਘਵ ਚੱਢਾ
5 ਮਹੀਨੇ ਪਹਿਲੇ ਕਿਸਾਨਾਂ ਦੀ ਸਭਾ ਨੂੰ ਸੰਬੋਧਨ ਕਰਨ ਦੌਰਾਨ ਉਨ੍ਹਾਂ ਨੇ ਗਲਤ ਟਿੱਪਣੀ ਕੀਤੀ ਸੀ। ਇਸ ਮਾਮਲੇ 'ਚ ਭਾਜਪਾ ਨੇਤਾ ਫਸਾਹਤ ਅਲੀ ਖਾਂ ਸ਼ਾਨੂ ਦੀ ਸ਼ਿਕਾਇਤ 'ਤੇ ਪੁਲਸ ਨੇ ਰਿਪੋਰਟ ਦਰਜ ਕੀਤੀ ਸੀ। ਇਸ ਮਾਮਲੇ 'ਚ ਹਸੀਬ ਅਹਿਮਦ ਨੇ ਮੁਆਫ਼ੀ ਵੀ ਮੰਗ ਲਈ ਸੀ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਇਆ ਸੀ। ਇਸ 'ਚ ਹਸੀਬ ਅਹਿਮਦ ਨੇ ਕਿਹਾ ਸੀ,''ਅਸੀਂ ਸਰਕਾਰਾਂ ਬਣਾਉਂਦੇ ਹਾਂ ਅਤੇ ਵਿਗਾੜਦੇ ਹਾਂ।'' ਇਸ ਤੋਂ ਬਾਅਦ ਉਨ੍ਹਾਂ ਨੇ ਪ੍ਰਧਾਨ ਮੰਤਰੀ 'ਤੇ ਗਲਤ ਟਿੱਪਣੀ ਕੀਤੀ ਸੀ। ਇਸ ਮਾਮਲੇ ਦੀ ਜਾਂਚ ਥਾਣਾ ਸਿਵਲ ਲਾਈਨ ਪੁਲਸ ਕਰ ਰਹੀ ਹੈ। ਮੰਗਲਵਾਰ ਸਵੇਰੇ ਕਿਸਾਨ ਆਗੂ ਹਸੀਬ ਅਹਿਮਦ ਨੂੰ ਲਖਨਊ ਤੋਂ ਵਾਪਸ ਆਉਂਦੇ ਸਮੇਂ ਸਿਵਲ ਲਾਈਨਜ਼ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ। ਹਸੀਬ ਅਹਿਮਦ ਨੂੰ ਸਖ਼ਤ ਸੁਰੱਖਿਆ 'ਚ ਅਦਾਲਤ 'ਚ ਪੇਸ਼ ਕੀਤਾ ਗਿਆ।
ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8