ਮੀਂਹ ਕਾਰਨ ਖ਼ਰਾਬ ਹੋਈ ਫ਼ਸਲ, ਕੇਜਰੀਵਾਲ ਨੇ ਕਿਸਾਨਾਂ ਨੂੰ ਮੁਆਵਜ਼ਾ ਚੈੱਕ ਸੌਂਪੇ

Monday, Jan 31, 2022 - 01:17 PM (IST)

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਦਿੱਲੀ ਸਕੱਤਰੇਤ 'ਚ ਉਨ੍ਹਾਂ ਕਿਸਾਨਾਂ ਨੂੰ ਕੁਝ ਚੈੱਕ ਵੰਡੇ, ਜਿਨ੍ਹਾਂ ਦੀ ਫ਼ਸਲ ਅਕਤੂਬਰ ਮਹੀਨੇ ਬੇਮੌਸਮ ਮੀਂਹ ਕਾਰਨ ਖ਼ਰਾਬ ਹੋ ਗਈ ਸੀ। ਇਸ ਮੌਕੇ ਕੇਜਰੀਵਾਲ ਨੇ ਕਿਹਾ ਕਿ ਅਕਤੂਬਰ 'ਚ ਕਿਸਾਨਾਂ ਦੀ ਫ਼ਸਲ ਖ਼ਰਾਬ ਹੋਈ ਸੀ, ਅੱਜ ਉਨ੍ਹਾਂ ਨੂੰ ਚੈੱਕ ਦੇਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਜਲਦ ਹੀ ਸਾਰਿਆਂ ਨੂੰ ਪੈਸਾ ਮਿਲ ਜਾਵੇਗਾ। 2 ਤੋਂ 3 ਲੱਖ ਰੁਪਏ ਤੱਕ ਦੇ ਵੀ ਕਿਸਾਨਾਂ ਨੂੰ ਚੈੱਕ ਦਿੱਤੇ ਗਏ ਹਨ।

 

बेमौसम बरसात से दिल्ली में जिन किसान भाईयों की फ़सल खराब हुई थी, उन्हें आज से मुआवज़ा मिलना शुरु हुआ। LIVE https://t.co/RjKmo8bXkz

— Arvind Kejriwal (@ArvindKejriwal) January 31, 2022

 

ਕੇਜਰੀਵਾਲ ਨੇ ਕਿਹਾ ਕਿ ਅਸੀਂ ਕਿਸਾਨਾਂ ਨਾਲ ਖੜ੍ਹੇ ਹਾਂ। ਉਨ੍ਹਾਂ ਕਿਹਾ ਕਿ ਜਨਵਰੀ 'ਚ ਕਿਸਾਨਾਂ ਦੀ ਸਰ੍ਹੋਂ ਦੀ ਫ਼ਸਲ ਖ਼ਰਾਬ ਦੀ ਜਾਣਕਾਰੀ ਮਿਲੀ ਹੈ। ਉਸ ਲਈ ਵੀ ਸਰਵੇ ਦੇ ਆਦੇਸ਼ ਦੇ ਦਿੱਤੇ ਹਨ। ਸਰਵੇ ਤੋਂ ਬਾਅਦ ਇਸ ਦਾ ਵੀ ਮੁਆਵਜ਼ਾ ਦਿੱਤਾ ਜਾਵੇਗਾ। ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਬੇਮੌਸਮ ਮੀਂਹ ਕਾਰਨ ਦਿੱਲੀ 'ਚ ਜਿਹੜੇ ਕਿਸਾਨ ਭਰਾਵਾਂ ਦੀ ਫ਼ਸਲ ਖ਼ਰਾਬ ਹੋਈ ਸੀ, ਉਨ੍ਹਾਂ ਨੇ ਅੱਜ ਤੋਂ ਮੁਆਵਜ਼ਾ ਮਿਲਣਾ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ 'ਚ ਕਿਸਾਨਾਂ ਦੀ ਕਪਾਹ ਦੀ ਫ਼ਸਲ ਖ਼ਰਾਬ ਹੋਈ ਸੀ ਪਰ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਬਹੁਤ ਘੱਟ ਮੁਆਵਜ਼ਾ ਦਿੱਤਾ ਹੈ, ਜਿਸ ਕਾਰਨ ਉੱਥੇ ਦੇ ਕਿਸਾਨ ਪਰੇਸ਼ਾਨ ਹਨ।

ਇਹ ਵੀ ਪੜ੍ਹੋ : ਦੇਸ਼ 'ਚ ਕੋਰੋਨਾ ਮਾਮਲਿਆਂ ਦੀ ਗਿਣਤੀ ਘਟੀ ਪਰ ਮ੍ਰਿਤਕਾਂ ਦੀ ਗਿਣਤੀ ਨੇ ਫੜੀ ਰਫ਼ਤਾਰ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News