ਕਿਸਾਨੀ ਦਾ ਉੱਜੜਿਆ ਵਿਹੜਾ: 25 ਬੋਰੀਆਂ ਪਿਆਜ਼ ਵੇਚ ਕੇ ਪੱਲੇ ਪਿਆ ''1 ਰੁਪਿਆ'' ਕਰਜ਼ਾ

Tuesday, May 12, 2026 - 10:30 AM (IST)

ਕਿਸਾਨੀ ਦਾ ਉੱਜੜਿਆ ਵਿਹੜਾ: 25 ਬੋਰੀਆਂ ਪਿਆਜ਼ ਵੇਚ ਕੇ ਪੱਲੇ ਪਿਆ ''1 ਰੁਪਿਆ'' ਕਰਜ਼ਾ

ਛਤਰਪਤੀ ਸੰਭਾਜੀਨਗਰ (ਮਹਾਰਾਸ਼ਟਰ) : ਮਹਾਰਾਸ਼ਟਰ ਦੇ ਪੈਠਣ ਇਲਾਕੇ ਤੋਂ ਖੇਤੀਬਾੜੀ ਸੰਕਟ ਦੀ ਇੱਕ ਅਜਿਹੀ ਤਸਵੀਰ ਸਾਹਮਣੇ ਆਈ ਹੈ, ਜਿਸ ਨੇ ਸਿਸਟਮ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਵਰੂਡੀ ਪਿੰਡ ਦੇ 45 ਸਾਲਾ ਕਿਸਾਨ ਪ੍ਰਕਾਸ਼ ਗਾਲਾਧਰ ਨੂੰ ਆਪਣੀ ਖੂਨ-ਪਸੀਨੇ ਦੀ ਕਮਾਈ ਵੇਚਣ ਤੋਂ ਬਾਅਦ ਮੁਨਾਫ਼ਾ ਤਾਂ ਦੂਰ, ਉਲਟਾ 1 ਰੁਪਿਆ ਆਪਣੀ ਜੇਬ੍ਹ ਵਿੱਚੋਂ ਦੇਣ ਲਈ ਕਿਹਾ ਗਿਆ।

ਇਹ ਵੀ ਪੜ੍ਹੋ - ਸ਼ਰਾਬ ਦੇ 717 ਠੇਕੇ ਹੋਣਗੇ ਬੰਦ, ਸਕੂਲਾਂ-ਮੰਦਰਾਂ ਨੇੜੇ ਨਹੀਂ ਵਿਕੇਗੀ ਦਾਰੂ, CM ਵਿਜੇ ਦਾ ਵੱਡਾ ਐਕਸ਼ਨ

ਕੀ ਹੈ ਪੂਰਾ ਮਾਮਲਾ?
ਪ੍ਰਕਾਸ਼ ਗਾਲਾਧਰ ਨੇ ਪੈਠਣ ਦੀ ਮੰਡੀ (APMC) ਵਿੱਚ ਪਿਆਜ਼ ਦੀਆਂ 25 ਬੋਰੀਆਂ ਵੇਚੀਆਂ ਸਨ। ਪਿਆਜ਼ ਦੀ ਕੀਮਤ ਮਹਿਜ਼ 1 ਰੁਪਿਆ ਪ੍ਰਤੀ ਕਿਲੋ ਲਗਾਈ ਗਈ। ਕੁੱਲ ਫ਼ਸਲ ਦੀ ਕੀਮਤ 1,262 ਰੁਪਏ ਬਣੀ, ਪਰ ਜਦੋਂ ਇਸ ਵਿੱਚੋਂ ਢੋਆ-ਢੁਆਈ (ਟ੍ਰਾਂਸਪੋਰਟ), ਤੁਲਾਈ ਅਤੇ ਸਟੋਰੇਜ ਦੇ ਖਰਚੇ ਕੱਟੇ ਗਏ, ਤਾਂ ਕਿਸਾਨ ਦੇ ਹੱਥ ਕੁਝ ਨਹੀਂ ਆਇਆ। ਮੰਡੀ ਦੇ ਹਿਸਾਬ ਮੁਤਾਬਕ ਖਰਚਾ ਆਮਦਨ ਨਾਲੋਂ ਜ਼ਿਆਦਾ ਹੋ ਗਿਆ ਅਤੇ ਕਿਸਾਨ ਨੂੰ 1 ਰੁਪਿਆ ਬਕਾਇਆ ਜਮ੍ਹਾ ਕਰਾਉਣ ਲਈ ਕਿਹਾ ਗਿਆ। ਭਰੇ ਮਨ ਨਾਲ ਪ੍ਰਕਾਸ਼ ਨੇ ਦੱਸਿਆ, "ਮੈਂ 3 ਮਈ ਨੂੰ 4 ਏਕੜ ਵਿੱਚ ਬੀਜਿਆ ਪਿਆਜ਼ ਵੇਚਣ ਦੀ ਕੋਸ਼ਿਸ਼ ਕੀਤੀ ਸੀ। ਇੰਨੀ ਮਾੜੀ ਕੀਮਤ ਮਿਲਣ ਤੋਂ ਬਾਅਦ ਮੈਂ ਬਾਕੀ ਸਾਰੀ ਫ਼ਸਲ ਸੁੱਟ ਦਿੱਤੀ।" 

ਇਹ ਵੀ ਪੜ੍ਹੋ - ਡੋਪ ਟੈਸਟ ਤੋਂ ਬਿਨਾਂ ਹੁਣ ਨਹੀਂ ਮਿਲੇਗੀ ਸਰਕਾਰੀ ਨੌਕਰੀ, ਸੁਖੂ ਸਰਕਾਰ ਦਾ ਵੱਡਾ ਐਲਾਨ

ਪ੍ਰਕਾਸ਼ ਪਹਿਲਾਂ ਹੀ ਕਰਜ਼ੇ ਹੇਠ ਦੱਬਿਆ ਹੋਇਆ ਹੈ। ਕੁਝ ਸਾਲ ਪਹਿਲਾਂ ਧੀ ਦੇ ਵਿਆਹ ਲਈ ਲਿਆ ਕਰਜ਼ਾ ਅਜੇ ਵੀ ਉਸ ਦੇ ਸਿਰ 'ਤੇ ਹੈ, ਅਤੇ ਪਿਆਜ਼ ਦੇ ਇਸ ਸੰਕਟ ਨੇ ਉਸ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ ਹੈ। ਮੰਡੀ ਦੇ ਅਧਿਕਾਰੀਆਂ ਅਤੇ ਸਿਆਸਤਦਾਨਾਂ ਨੇ ਇਸ ਸਥਿਤੀ ਲਈ ਗਲਤ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਮੰਡੀ ਚੇਅਰਮੈਨ ਰਾਧਾਕਿਸ਼ਨ ਪਾਠੜੇ ਨੇ ਕਿਹਾ ਕਿ ਮੰਗ ਅਤੇ ਸਪਲਾਈ ਵਿੱਚ ਵੱਡਾ ਅੰਤਰ ਹੈ। ਕਿਸਾਨਾਂ ਨੂੰ ਘੱਟੋ-ਘੱਟ 1,200 ਰੁਪਏ ਪ੍ਰਤੀ ਕੁਇੰਟਲ ਮਿਲਣੇ ਚਾਹੀਦੇ ਹਨ ਪਰ ਮੌਜੂਦਾ ਕੀਮਤਾਂ 400 ਰੁਪਏ ਤੱਕ ਡਿੱਗ ਗਈਆਂ ਹਨ। ਉਨ੍ਹਾਂ ਨੇ ਸਰਕਾਰ ਨੂੰ ਨਿਰਯਾਤ (Export) ਨੀਤੀਆਂ ਵਿੱਚ ਬਦਲਾਅ ਕਰਨ ਦੀ ਅਪੀਲ ਕੀਤੀ। ਜਾਲਨਾ ਦੇ ਕਾਂਗਰਸ ਸੰਸਦ ਮੈਂਬਰ ਕਲਿਆਣ ਕਾਲੇ ਨੇ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਰਕਾਰ ਸਿਰਫ਼ ਐਲਾਨ ਕਰਦੀ ਹੈ। ਜੇਕਰ ਕਿਸਾਨਾਂ ਨੂੰ ਗਾਰੰਟੀਸ਼ੁਦਾ ਸਮਰਥਨ ਮੁੱਲ (MSP) ਨਾ ਮਿਲਿਆ, ਤਾਂ ਭਵਿੱਖ ਵਿੱਚ ਕੋਈ ਵੀ ਕਿਸਾਨ ਪਿਆਜ਼ ਨਹੀਂ ਉਗਾਏਗਾ।

ਇਹ ਵੀ ਪੜ੍ਹੋ - PM ਮੋਦੀ ਨੇ ਆਖਿਰ ਕਿਉਂ ਕਿਹਾ- 'ਇੱਕ ਸਾਲ ਨਾ ਖਰੀਦੋ ਸੋਨਾ..?' ਜਾਣੋ ਕਾਰਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News